ਕੇਂਦਰ ਸਰਕਾਰ ਕਿਸਾਨ ਆਗੂਆਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ : ਸੰਯੁਕਤ ਕਿਸਾਨ ਮੋਰਚਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 14 ਮਾਰਚ:- ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਜਥੇਬੰਦੀਆਂ ਵੱਲੋਂ ਇੱਕ ਭਰਵਾਂ ਇਕੱਠ ਪਟਿਆਲਾ ਵਿਖੇ ਕੀਤਾ ਗਿਆ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿਨਾਮ ਸਿੰਘ ਬਹਿਰੂ , ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਕੁਲਹਿੰਦ ਮਹਾਂ ਸਭਾ ਵੱਲੋਂ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ, ਬੂਟਾ ਸਿੰਘ ਸ਼ਾਦੀਪੁਰ, ਗੁਰਮੀਤ ਸਿੰਘ ਦਿੱਤੂਪੁਰ ਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਾਅਦਾ ਖ਼ਿਲਾਫ਼ੀ ਤੇ ਉਤਰ ਆਈ ਹੈ। ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਨੂੰ ਨਜਾਇਜ ਹੀ ਤੰਗ ਪਰੇਸ਼ਾਨ ਕਰਕੇ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਕਿਸਾਨ ਮੋਰਚਾ ਅਜਿਹੀ ਕਿਸੇ ਵੀ ਗਤੀਵਿਧੀ ਤੋਂ ਡਰਨ ਵਾਲਾ ਨਹੀਂ ਹੈ । ਕਿਸਾਨ ਆਗੂ ਸਤਨਾਮ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਹਨਾਂ ਨੂੰ ਝੂਠੇ ਦੋਸ਼ ਪੱਤਰ ਭੇਜੇ ਜਾ ਰਹੇ ਹਨ। ਜਦ ਕਿ ਉਹ ਅਜਿਹੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹਨ। ਇਸ ਦੇ ਪਿੱਛੇ ਕਿਸਾਨ ਵਿਰੋਧੀ ਤਾਕਤਾਂ ਕੰਮ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੀ ਦਾਬਾ ਪਾਊ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਕਿਸਾਨੀ ਹਿੱਤਾਂ ਲਈ ਦ੍ਰਿੜਤਾ ਪੂਰਵਕ ਲੜਾਈ ਲੜਦਾ ਰਹੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੂੰ ਕੇਂਦਰ ਸਰਕਾਰ ਦੇ ਨਾਮ ਤੇ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਤੇ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ , ਹਰਭਜਨ ਸਿੰਘ ਬੁੱਟਰ , ਕੁਲਵੰਤ ਸਿੰਘ ਮੌਲਵੀਵਾਲਾ , ਬੂਟਾ ਸਿੰਘ ਸਾਦੀਪੁਰ , ਗੁਰਮੀਤ ਸਿੰਘ ਦਿੱਤੂਪੁਰ, ਹਰਭਜਨ ਸਿੰਘ ਧੂਹੜ, ਸੁਖਦੇਵ ਸਿੰਘ ਹਰਿਆਊ , ਰਘਬੀਰ ਸਿੰਘ ਨਿਆਲ,ਬੀਬੀ ਚਰਨਜੀਤ ਕੌਰ , ਕੁਲਵੰਤ ਸਿੰਘ ਸ਼ੇਰਗੜ੍ਹ , ਕੁਲਦੀਪ ਸਿੰਘ ਦੁਤਾਲ, ਸਰਪੰਚ ਬੁੱਢਾ ਸਿਂਘ, ਜਰਨੈਲ ਸਿੰਘ ਦੁਗਾਲ , ਲਾਭ ਸਿੰਘ ਦੁਗਾਲ,ਜੁਗਿੰਦਰ ਸਿੰਘ ਪੈਂਦ, ਜਾਨਪਾਲ ਸਿੰਘ ਕਾਂਗਥਲਾ, ਗੁਰਦੇਵ ਸਿੰਘ , ਜਲੰਧਰ ਸਿੰਘ, ਸੁਬੇਗ ਸਿੰਘ, ਮਨਜੀਤ ਸਿੰਘ ਤੇਈਪੁਰ , ਬੇਅੰਤ ਸਿੰਘ ਨਾਈਵਾਲਾ, ਵਰਿਆਮ ਸਿੰਘ ਸਾਗਰਾ ,ਗੁਰਜੰਟ ਸਿੰਘ ਧੂਹੜ, ਅਮਰੀਕ ਸਿੰਘ ਦਿਓਗੜ, ਫ਼ਤਿਹ ਸਿੰਘ ਜੋਗੇਵਾਲਾ , ਸਤਨਾਮ ਸਿੰਘ ਪਲਾਸੋਰ , ਜੋਰਾ ਸਿੰਘ ਭੂਤਗੜ, ਬਲਵਿੰਦਰ ਸਿੰਘ ਹਰਿਆਊ ਕਲਾਂ , ਨਿਸ਼ਾਨ ਸਿੰਘ ਹਰਿਆਊ ਖੁਰਦ, ਮੇਜਰ ਸਿੰਘ ਗੁਲਾੜ, ਸੁਖਵਿੰਦਰ ਸਿੰਘ ਠਰੂਆ, ਨਿਰਭੈ ਸਿੰਘ ਭੋਲਾ ,ਲਖਵਿੰਦਰ ਸਿੰਘ ਪਲਾਸੋਰ, ਹਰਮੇਲ ਸਿੰਘ ਦਿੱਉਗੜ , ਰਾਜਾ ਸਿੰਘ ਸੇਰਗੜ, ਜਰਨੈਲ ਸਿੰਘ ਬਕਰਾਹਾ , ਹਰਦੇਵ ਸਿੰਘ , ਪਰਵਿੰਦਰ ਸਿੰਘ, ਗੁਰਜੀਤ ਸਿੰਘ ਕੰਗ,ਹਰਵੀਰ ਸਿੰਘ ਬਕਰਾਹਾ,ਰਣਜੀਤ ਸਿੰਘ, ਬਚਿੱਤਰ ਸਿੰਘ ਸਿਉਨਾ, ਰਣਜੀਤ ਸਿੰਘ ਖਾਸਪੁਰ,ਹਰਜੀਤ ਸਿੰਘ ਝੀਲ,ਅਜਮੇਰ ਸਿੰਘ ਚਿੱਚੜਵਾਲਾ, ਸੁਖਵੰਤ ਸਿੰਘ ਸਾਗਰਾ, ਵਿੱਕੀ ਬਣਵਾਲਾ , ਮਹਿਦ ਸਿੰਘ ਨਿਆਲ, ਲਾਭ ਸਿੰਘ ਨਿਆਲ ਅਤੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
0 comments:
एक टिप्पणी भेजें