ਕੌਮਾਂਤਰੀ ਚਿੜੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਪੰਛੀਆਂ ਦੇ ਪਾਣੀ ਪੀਣ ਲਈ ਵੰਡੇ ਗਏ ਮਿੱਟੀ ਦੇ ਕਟੋਰੇ
ਬਰਨਾਲਾ 21 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਵੱਲੋਂ ਮੁੱਖ ਸਰਪ੍ਰਸਤ ਪਿਆਰਾ ਲਾਲ ਰਾਏਸਰ ਵਾਲੇ ਅਤੇ ਚੇਅਰਪਰਸਨ ਨੀਰਜ ਨੀਰਜ ਬਾਲਾ ਦਾਨੀਆ ਦੀ ਅਗਵਾਈ ਚ ਕੌਮਾਂਤਰੀ ਚਿੜੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ| ਇਸ ਮੌਕੇ ਬੋਲਦਿਆਂ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਸ਼ਹਿਰੀਕਰਨ ਦੀ ਹੋੜ ਕਾਰਨ ਪੰਛੀਆਂ ਦਾ ਖਾਤਮਾ ਹੁੰਦਾ ਜਾ ਰਿਹਾ ਹੈ ਅਤੇ ਮਨੁੱਖ ਦੀ ਬੇਰੁਖ਼ੀ ਕਾਰਨ ਚਿੜੀਆਂ ਅਲੋਪ ਹੋ ਰਹੀਆਂ ਹਨ। ਇਸ ਛੋਟੇ ਜਿਹੇ ਅਣਭੋਲ ਪੰਛੀ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਮਿਲਦਾ ਹੈ। ਚਿੜੀਆਂ ਇਨਸਾਨ ਨੂੰ ਚੂਕ ਚੂਕ ਕੇ ਅੰਮ੍ਰਿਤ ਵੇਲਾ ਹੋਣ ਦਾ ਸੁਨੇਹਾ ਦਿੰਦੀਆਂ ਹਨ ਅਤੇ ਸਾਡੀ ਧਰਤੀ ਦਾ ਸ਼ਿੰਗਾਰ । ਚਿੜੀਆਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਪੰਛੀ ਸਾਡੇ ਮਿੱਤਰ ਹਨ। ਇਨ੍ਹਾਂ ਦੀ ਸੰਭਾਲ ਜ਼ਰੂਰੀ ਹੈ। ਇਨ੍ਹਾਂ ਦੇ ਰਹਿਣ ਲਈ ਆਲ੍ਹਣੇ ਬਣਾ ਕੇ ਯੋਗ ਥਾਵਾਂ ਤੇ ਲਾਏ ਜਾਣ ਤਾਂ ਜੋ ਇਹ ਪੰਛੀ ਵੀ ਆਪਣੀ ਜ਼ਿੰਦਗੀ ਸੁੱਖ-ਸ਼ਾਂਤੀ ਨਾਲ ਗੁਜ਼ਾਰ ਸਕਣ ਅਤੇ ਰੱਬ ਦੀ ਬਣਾਈ ਕੁਦਰਤ ਜਿਉਂ ਦੀ ਤਿਉਂ ਕਾਇਮ ਰਹੇ ਅਤੇ ਅਸੀਂ ਬਲਿਹਾਰੀ ਕੁਦਰਤ ਵਸਿਆ ਦਾ ਆਨੰਦ ਮਾਣ ਸਕੀਏ। ਇਸ ਮੌਕੇ ਵਾਤਾਵਰਣ ਪ੍ਰੇਮੀ ਰਾਜੇਸ਼ ਭੁਟਾਨੀ ਅਤੇ ਖ਼ੂਨਦਾਨੀ ਗੁਰਮੀਤ ਸਿੰਘ ਮੀਮਸਾ ਨੇ ਕਿਹਾ ਕਿ ਗਰਮੀ ਸ਼ੁਰੂ ਹੋ ਗਈ ਹੈ। ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਤੇ ਪੰਛੀਆਂ ਦੇ ਪੀਣ ਲਈ ਪਾਣੀ ਅਤੇ ਖਾਣ ਲਈ ਦਾਣੇ ਰੱਖਣੇ ਚਾਹੀਦੇ ਹਨ। ਇਸ ਮੌਕੇ ਸੁਸਾਇਟੀ ਵੱਲੋਂ ਸਮੂਹ ਪੰਛੀ ਪ੍ਰੇਮੀਆਂ ਨੂੰ ਪੰਛੀਆਂ ਦੇ ਪੀਣ ਵਾਲੇ ਪਾਣੀ ਲਈ ਮਿੱਟੀ ਦੇ ਕਟੋਰੇ ਵੰਡੇ ਗਏ ਅਤੇ ਸਾਰੇ ਮੈਂਬਰਾਂ ਨੇ ਪੰਛੀਆਂ ਦੀ ਸੰਭਾਲ ਕਰਨ ਦਾ ਅਹਿਦ ਲਿਆ। ਇਸ ਮੌਕੇ ਮਹਿੰਦਰ ਪ੍ਰਤਾਪ ਸਿੰਘ ਨਾਮਧਾਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਦੌਰਾਨ ਅਸ਼ਵਨੀ ਸ਼ਰਮਾ, ਮਹਿੰਦਰਪਾਲ ਗਰਗ, ਸਪਨਾ ਗਰਗ, ਬਬੀਤਾ ਜਿੰਦਲ, ਖੂਨਦਾਨੀ ਸੁਦਰਸ਼ਨ ਧੌਲਾ, ਜਗਸੀਰ ਸਿੰਘ ਮਾਛੀਕੇ , ਕੇਵਲ ਕ੍ਰਿਸ਼ਨ ਗਰਗ, ਦਰਸ਼ਨ ਗਰਗ, ਰਾਕੇਸ਼ ਜਿੰਦਲ, ਮੁਕੇਸ਼ ਗਰਗ, ਮੋਨਿਕਾ ਗਰਗ ਆਦਿ ਹਾਜ਼ਰ ਸਨ।
0 comments:
एक टिप्पणी भेजें