ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਅਪ੍ਰੈਲ ਵਿੱਚ ਖੋਲੀ ਜਾਵੇਗੀ ਫਰੀ ਲੈਬ ਗਰੀਬਾ ਨੂੰ ਹੋਵੇਗਾ ਵੱਡਾ ਫਾਇਦਾ - ਸਿੱਧੂ
ਬਰਨਾਲਾ 16 ਮਾਰਚ ਅੱਜ ਸਥਾਨਕ ਗੁਰੂ ਘਰ ਬਾਬਾ ਗਾਧਾ ਸਿੰਘ ਵਿੱਖੇ 250 ਦੇ ਕਰੀਬ ਗਰੀਬ ਵਿਧਵਾਵਾਂ ਅਤੇ ਆਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਵਿਤਰਨ ਕੀਤੇ ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਇੰਜ,ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਘਰ ਸਿੰਘ ਸਭਾ ਬਰਨਾਲਾ ਵਿੱਚ ਟੈਸਟਿੰਗ ਲੈਬ ਖੋਲੀ ਜਾਵੇਗੀ ਜਿਸ ਲਈ ਸਿੱਧੂ ਨੇ ਗੁਰੂ ਘਰ ਦੇ ਪ੍ਰਧਾਨ ਹਰਦੇਵ ਸਿੰਘ ਲੀਲਾ ਅਤੇ ਕਮੇਟੀ ਦਾ ਧਨਵਾਦ ਕੀਤਾ ਸਿੱਧੂ ਨੇ ਦੱਸਿਆ ਕੇ ਇਸ ਟੈਸਟਟਿੰਗ ਲੈਬ ਦਾ ਉਦਘਾਟਨ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਕਰਨਗੇ।ਸਿੱਧੂ ਨੇ ਦੱਸਿਆ ਕਿ ਇਸ ਲੈਬ ਵਿੱਚ ਡਾਕਟਰਾਂ ਵੱਲੋਂ ਲਿਖੇ ਮਰੀਜਾ ਦੇ ਖੂਨ ਵਗੈਰਾ ਦੇ ਟੈਸਟ ਮੁਫ਼ਤ ਵਾਗ ਹੋਣਗੇ ਅਤੇ ਇਹ ਲੈਬ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲੀ ਰਿਹਾ ਕਰੇਗੀ।ਉਹਨਾਂ ਦੱਸਿਆ ਕਿ ਸਾਡੀ ਸੰਸਥਾ ਜਲਦੀ ਹੀ ਅੱਖਾ ਦੇ ਲਈ ਆਪ੍ਰੇਸ਼ਨ ਕੈਪ ਦਾ ਆਯੋਜਨ ਕਰੇਗੀ ਤੇ ਸਾਡੀ ਸੰਸਥਾ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਨੂੰ ਕਰਨ ਲਈ ਮੋਹਰੀ ਰੋਲ ਕਰਨ ਲਈ ਤਤਪਰ ਰਹਿੰਦੀ ਹੈ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੁਬੇਦਾਰ ਗੁਰਜੰਟ ਸਿੰਘ ਸਰਬਜੀਤ ਸਿੰਘ ਪੰਡੋਰੀ ਸਰਪੰਚ ਗੁਰਮੀਤ ਸਿੰਘ ਧੌਲਾ ਕੁਲਵਿੰਦਰ ਸਿੰਘ ਕਾਲਾ ਜਸਵੀਰ ਸਿੰਘ ਗਿੱਲ ਗੁਰਜੰਟ ਸਿੰਘ ਸੋਨਾ ਗੁਰਦੇਵ ਸਿੰਘ ਮੱਕੜ ਪਾਲ ਸਿੰਘ ਅਵਤਾਰ ਸਿੰਘ ਬਲਵੀਰ ਸਿੰਘ ਧੌਲਾ ਅਤੇ ਸੈਕੜੇ ਲਾਭਪਾਤਰੀ ਮੌਜੂਦ ਸਨ।
ਫੋਟੋ - ਸੰਸਥਾ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਮੈਬਰ ਗਰੀਬ ਲੋੜਮੰਦ ਵਿਧਵਾਵਾਂ ਨੂੰ ਅਤੇ ਅਪਹਾਜਾ ਨੂੰ ਪੈਨਸ਼ਨ ਚੈੱਕ ਵਿਤਰਨ ਕਰਦੇ ਹੋਏ
0 comments:
एक टिप्पणी भेजें