ਡਾਕਟਰ ਪੰਪੋਸ ਨੂੰ ਇਨਸਾਫ਼ ਦਿਵਾਉਣ ਲਈ ਕੀਤਾ ਮੋਮਬੱਤੀ ਮਾਰਚ
ਬਰਨਾਲਾ 14 ਮਾਰਚ (ਸੁਖਵਿੰਦਰ ਸਿੰਘ ਭੰਡਾਰੀ);ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਵਿਦਿਆਰਥਣ ਡਾ ਪੰਪੋਸ਼ ਨੂੰ ਇਨਸਾਫ਼ ਦਿਵਾਉਣ ਲਈ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਮੋਮਬੱਤੀ ਮਾਰਚ ਕੀਤਾ ਗਿਆ। ਇਸ ਸਮੇਂ ਬੁਲਾਰਿਆਂ ਚਰਨਜੀਤ ਕੌਰ, ਕੇਵਲਜੀਤ ਕੌਰ, ਇਕਬਾਲ ਕੌਰ, ਰਮਨਪ੍ਰੀਤ ਕੌਰ,ਜਸਲੀਨ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਲੜਕੀਆਂ ਲਈ ਕਿਸੇ ਵੀ ਖੇਤਰ ਵਿੱਚ ਪਹੁੰਚਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਜਦੋਂ ਉਹ ਲੜਕੀ ਦਲਿਤ ਪਰਿਵਾਰ ਵਿੱਚੋਂ ਹੋਵੇ ਤਾਂ ਨਾਲ ਜਾਤੀ ਵਿਤਕਰਾ ਵੀ ਜੁੜ ਜਾਂਦਾ ਹੈ। ਉਹ ਭਾਵੇਂ ਆਰਥਿਕ ਤੌਰ ਤੇ ਗਰੀਬ ਨਾਂ ਵੀ ਹੋਵੇ। ਡਾਕਟਰ ਪੰਪੋਸ਼ ਦਾ ਇਸ ਵਿਤਕਰੇ ਦੀ ਭੇਂਟ ਚੜ੍ਹਨਾ ਅੱਜ 21ਵੀਂ ਸਦੀ ਵਿੱਚ ਔਰਤ -ਮਰਦ ਵਿੱਚ ਵਿਤਕਰਾ ਅਤੇ ਜਾਤ-ਪਾਤ ਨੂੰ ਲੰਘੇ ਸਮੇੰ ਦਾ ਵਰਤਾਰਾ ਕਹਿਣ ਵਾਲਿਆਂ ਦਾ ਮੂੰਹ ਚਿੜਾ ਰਹੀ ਹੈ। ਉਸਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ। ਪਰ ਇਸ ਦੁੱਖ ਦੀ ਘੜੀ ਵਿੱਚ ਸਾਡਾ ਉਸ ਦੇ ਪਰਿਵਾਰ ਨਾਲ ਖੜ੍ਹਨਾ,ਸਾਨੂੰ ਅਜਿਹੇ ਧੱਕੇ ਖਿਲਾਫ਼ ਖੜ੍ਹੇ ਹੋਣ ਦੇ ਅਹਿਦ ਨੂੰ ਹੋਰ ਪੱਕਿਆਂ ਕਰਦਾ ਹੈ। ਅਸੀਂ ਡਾ ਪੋਮੇਸ਼ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਨਾਲ-ਨਾਲ ਮਨੂੰ ਵਾਦੀ ਵਿਚਾਰ ਵਿੱਚੋਂ ਪੈਦਾ ਹੋਈ ਜਾਤ-ਪਾਤੀ ਪ੍ਰਥਾ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਵੀ ਸੰਘਰਸ਼ ਦੀ ਧਾਰ ਨੂੰ ਅੱਗੇ ਵਧਾਉਣਾ ਹੈ। ਬੁਲਾਰਿਆਂ ਨਰਾਇਣ ਦੱਤ, ਰਾਜੀਵ ਕੁਮਾਰ, ਤਰਸੇਮ ਭੱਠਲ, ਹਰਚਰਨ ਚਹਿਲ,ਡਾ ਜਸਵੀਰ ਔਲਖ,ਡਾ ਰਜਿੰਦਰ ਪਾਲ, ਦਰਸ਼ਨ ਚੀਮਾ,ਮਨਜੀਤ ਰਾਜ, ਬਲਰਾਜ ਸਿੰਘ ਹੰਢਿਆਇਆ, ਜਸਪਾਲ ਸਿੰਘ ਚੀਮਾ, ਖੁਸੀਆ ਸਿੰਘ,ਹਾਕਮ ਸਿੰਘ ਨੂਰ ਆਦਿ ਕਿਹਾ ਕਿ ਇਹ ਘਟਨਾ ਹੋਰ ਵੀ ਦੁਖਦਾਈ ਹੈ ਜਿਸ ਕਾਲਜ ਵਿੱਚ ਇਹ ਘਟਨਾ ਵਾਪਰੀ ਉਹ ਕਾਲਜ ਸਿੱਖਾਂ ਦੇ ਤੀਜੇ ਗੁਰੂ ਰਾਮਦਾਸ ਦੇ ਨਾਂ ਤੇ ਹੈ। ਹੋਰ ਦੁਖਦਾਈ ਇਹ ਹੈ ਕਿ ਇਸ ਕਾਲਜ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਖਾਲਸਾ ਪੰਥ ਦੀ ਸਾਜਨਾ ਕਰਕੇ ਜਾਤ-ਪਾਤ ਦਾ ਕੋਹੜ ਮਿਟਾਉਣ ਦਾ ਐਲਾਨ ਕਰ ਦਿੱਤਾ ਸੀ। ਪਰ ਰੂੜੀਵਾਦੀ ਕਦਰਾਂ ਕੀਮਤਾਂ ਅੱਜ ਵੀ ਡਾ ਪੰਪੋਸ਼ ਵਰਗੀਆਂ ਹੋਣਹਾਰ ਧੀਆਂ ਨੂੰ ਮੌਤ ਨੂੰ ਗਲੇ ਲਾਉਣ ਲਈ ਮਜ਼ਬੂਰ ਕਰ ਰਹੀਆਂ ਹਨ। ਬੁਲਾਰਿਆਂ ਕਿਹਾ ਕਿ ਇਹ ਖੁਦਕੁਸ਼ੀ ਨਹੀਂ ਕਤਲ ਹੈ। ਕਾਤਲਾਂ ਉਸ ਨੂੰ ਸਜ਼ਾਵਾਂ ਦਿਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
0 comments:
एक टिप्पणी भेजें