ਡੀ ਈ ਓ ਬਰਨਾਲਾ ਵੱਲੋਂ ਮੈਗਾ ਇਨਰੋਲਮੈਂਟ ਡੇਅ ਮਨਾਉਣ ਸਬੰਧੀ ਸਕੂਲ ਮੁੱਖੀਆਂ ਨਾਲ ਮੀਟਿੰਗ ।
ਬਰਨਾਲਾ,10 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲਿਆਂ ਸਬੰਧੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਮੈਗਾ ਇਨਰੋਲਮੈਂਟ ਡੇਅ ਮਨਾਉਣ ਅਤੇ ਇਸਦੀ ਸਫ਼ਲਤਾ ਦੇ ਲਈ ਸਕੂਲ ਮੁੱਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਸਕੂਲ ਮੁੱਖੀਆਂ ਨੂੰ ਸੰਬੋਧਨ ਕਰਦੇ ਹੋਏ ਨੇ ਕਿਹਾ ਸਾਡੇ ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸੈਕੰਡਰੀ ਅਤੇ ਪ੍ਰਾਇਮਰੀ ਵਿੰਗ ਨਾਲ ਸੰਬਧਿਤ ਹਰ ਅਧਿਕਾਰੀ ਅਤੇ ਕਰਮਚਾਰੀ ਨੇ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨਾ ਹੈ ਅਤੇ ਪੂਰੀ ਮਿਹਨਤ ਅਤੇ ਲਗਨ ਨਾਲ ਸਿੱਖਿਆ ਵਿਭਾਗ ਵੱਲੋਂ ਦਿੱਤੇ ਗਏ ਟੀਚੇ ਨੂੰ ਹਾਸਿਲ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਉਹਨਾਂ ਕਿਹਾ ਕਿ ਮੈਗਾ ਇਨਰੋਲਮੈਂਟ ਡੇਅ ਮਨਾਉਣ ਲਈ ਜ਼ਿਲ੍ਹੇ ਦੇ ਹਰ ਘਰ ਤੱਕ ਪਹੁੰਚ ਕਰਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਉੱਚੇ ਵਿੱਦਿਅਕ ਮਿਆਰ ਬਾਰੇ ਵਿਸਥਾਰ ਪੂਰਵਕ ਦੱਸਣਾ ਹੈ। ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਰੂਟ ਪਲਾਨ ਤਹਿਤ ਬਲਾਕ ਨੋਡਲ ਅਧਿਕਾਰੀਆਂ, ਬੀ ਪੀ ਓਜ਼ ਅਤੇ ਸਕੂਲ ਮੁੱਖੀਆਂ ਦੀ ਅਗਵਾਈ ਵਿੱਚ ਸਕੂਲ ਪੱਧਰ ਤੇ ਦਾਖ਼ਲਾ ਟੀਮਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਵੱਲੋਂ ਘਰ ਘਰ ਜਾ ਕੇ ਅਤੇ ਸਰਵਜਨਕ ਥਾਂਵਾ ਤੇ ਬੂਥ ਲਗਾ ਕੇ ਬੱਚਿਆਂ ਦੀ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਰਜਿਸਟਰੇਸ਼ਨ ਕੀਤੀ ਗਈ। ਸਿੱਖਿਆ ਅਫ਼ਸਰ ਤੂਰ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਕੋਈ ਵੀ ਬੱਚਾ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਅਤੇ ਮਿਆਰੀ ਸਿੱਖਿਆ ਤੋਂ ਵਿਰਵਾ ਨਾ ਰਹੇ। ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫ਼ਸਰ ਮੈਡਮ ਵਸੁੰਧਰਾ ਕਪਿਲਾ, ਜ਼ਿਲ੍ਹਾ ਸਿੱਖਿਆ ਸਮਰਥਨ ਅਤੇ ਮੁਲਾਂਕਣ ਟੀਮ ਇੰਚਾਰਜ਼ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ, ਬਲਾਕ ਨੋਡਲ ਅਫ਼ਸਰ ਹੈੱਡਮਿਸਟ੍ਰੈਸ ਮੈਡਮ ਸੁਰੇਸ਼ਟਾ ਸ਼ਰਮਾ, ਹਰਪ੍ਰੀਤ ਕੌਰ, ਜਸਵਿੰਦਰ ਸਿੰਘ, ਜ਼ਿਲ੍ਹਾ ਸਮਾਰਟ ਮੈਂਟਰ ਹੈੱਡਮਾਸਟਰ ਰਾਜੇਸ਼ ਗੋਇਲ, ਬੀਪੀਈਓ ਗੁਰਦੀਪ ਸਿੰਘ, ਹਰਿੰਦਰ ਬਰਾੜ, ਜ਼ਿਲ੍ਹਾ ਕੋਆਡੀਨੇਟਰ ਪ੍ਰਾਇਮਰੀ ਵਿੰਗ ਕੁਲਦੀਪ ਭੁੱਲਰ ਅਤੇ ਸਕੂਲ ਮੁੱਖੀਆਂ ਵੱਲੋਂ ਤਹਿ ਕੀਤੇ ਰੂਟ ਪਲਾਨ ਤਹਿਤ ਵਿਜ਼ਟ ਕੀਤਾ ਗਿਆ।
0 comments:
एक टिप्पणी भेजें