Happy birthday dear Mohit Singla
ਕਈ ਖੂਬੀਆ ਦਾ ਸੁਮੇਲ ਪੱਤਰਕਾਰ ਅਤੇ ਕਾਰੋਬਾਰੀ ਮੋਹਿਤ ਸਿੰਗਲਾ, ਜਨਮ ਦਿਨ ਦੀਆ ਲੱਖ ਲੱਖ ਵਧਾਈਆਂ।
ਕੇਸ਼ਵ ਵਰਦਾਨ ਪੁੰਜ
Dr Rakesh Punj
www. bbcindianews.com
ਮੋਹਿਤ ਸਿੰਗਲਾ ਕਿਸੇ ਜਾਣ ਪਹਿਚਾਨ ਦਾ ਮੁਥਾਜ ਨਹੀਂ ਹੈ ।ਪੱਤਰਕਾਰੀ, ਵਿਓਪਾਰ ਅਤੇ ਰਾਜਨੀਤਿਕ ਸਫ਼ਾ ਵਿੱਚ ਚੰਗੀ ਪੈਂਠ ਰੱਖਣ ਵਾਲੇ ਮੋਹਿਤ ਸਿੰਗਲਾ ਬਾਰੇ ਜਿੰਨਾ ਲਿਖਿਆ ਜਾਵੇ ਥੋੜਾ ਹੈ । ਜਿਆਦਾਤਰ ਪਤਰਕਾਰ ਸਮਾਜ ਸੇਵੀ ਲਿਖਣ ਨੂੰ ਭਾਵੇਂ ਹਰ ਇਕ ਦੇ ਪਿੱਛੇ ਲਿਖ ਦਿੰਦੇ ਹਨ , ਪਰ ਕਿਸੇ ਦੇ ਦੁੱਖ ਵਿਚ ਉਸ ਦੀ ਬਾਂਹ ਫੜਣਾ ਹੀ ਅਸਲ ਵਿਚ ਸਮਾਜ ਸੇਵਾ ਹੁੰਦੀ ਐ, ਜਿਸ ਨੂੰ ਵਿਖਾਵੇ ਦੀ ਲੋੜ ਨਹੀ। ਅਜਿਹਾ ਹੀ ਮੇਰੇ ਸ਼ਹਿਰ ਦੇ ਅਧਿਆਪਕ ਜੋੜੇ ਦੇ ਹੋਣਹਾਰ ਪੁੱਤਰ ਅਤੇ ਪੱਤਰਕਾਰੀ ਵਿਚ ਸਾਡੇ ਨਾਲੋ ਵਧੇਰੇ ਤਜਰਬੇਕਾਰ ਭਾਵੇਂ ਉਮਰ ਵਿਚ ਛੋਟੇ ਮੇਰੇ ਛੋਟੇ ਭਰਾ ਮੋਹਿਤ ਸਿੰਗਲਾ ਜੋ ਕਾਰੋਬਾਰੀ ਹੋਣ ਦੇ ਨਾਲੋ ਨਾਲ ਅੱਗਰਵਾਲ ਭਾਈਚਾਰੇ ਦੀ ਪ੍ਰਤੀਨਿਧਤਾ ਕਰਨ ਵਾਲੀ ਅੱਗਰਵਾਲ ਸਭਾ ਦੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਵੀ ਰਹੇ ਨੂੰ ਜਨਮ ਦਿਨਮ ਦੀਆ ਮੁਬਾਰਕਾਂ, ਸੱਚ ਮੰਨੀਏ ਪਰ ਉਕਤ ਵਿਅਕਤੀ ਈਰਖਾ, ਝਗੜੇ ਤੋ ਹਮੇਸ਼ਾਂ ਕੋਹਾਂ ਦੂਰ ਰਿਹਾ, ਕਿਸੇ ਵੀ ਮੌੜ ’ਤੇ ਮਿਲਣਾ ਤਾਂ ਇਸ ਦਾ ਚੇਹਰਾ ਹਮੇਸ਼ਾਂ ਹੱਸੂ ਹੱਸੂ ਕਰਦਾ ਵਿਖਾਈ ਦਿੱਤਾ, ਅਨੇਕਾਂ ਖੂਬੀਆ ਦੇ ਸੁਮੇਲ ਵਿਚ ਗੱਲ ਮੂੰਹ ’ਤੇ ਕਹਿਣ ਦਾ ਮਾਦਾ ਵੀ ਕਈ ਵਾਰ ਇਹਦੇ ਅੰਦਰ ਵੇਖਿਆ ’ਤੇ ਕਈ ਵਾਰ ਲੋੜੋ ਵਧ ਸ਼ਹਿਣਸ਼ੀਲਤਾ ਵੀ ਵਿਖਾਈ ਦਿੱਤੀ, ਦੋਵੇ ਗੱਲਾਂ ਦੀਆ ਮਿਸਾਲਾਂ ਲਿਖਣ ਵੇਲੇ ਅੱਖਾਂ ਸਾਹਮਣੇ ਦੌੜ ਰਹੀਆ ਹਨ। ਗੱਲਾਂ ਕਰਨ ਵਿਚ ਲੰਬੀ ਪੀਂਘ ਦਾ ਸ਼ੌਕੀਨ, ਪਰ ਨਾਲ ਹੀ ਨਾਲ ਪੱਤਰਕਾਰੀ ਅਤੇ ਕਾਰੋਬਾਰੀਆਂ ਵਿਚੋ ਸ਼ਾਇਦ ਇਹੋ ਇਕੋ ਇਕ ਅਜਿਹਾ ਤਪੇ ਦਾ ਵਿਅਕਤੀ ਹੋਵੇਗਾ ਜੋ ਹਰ ਵੇਲੇ ਬਨ ਠੱਣ ਕੇ ਰਹਿੰਦਾ ਹੈ ਅਤੇ ਵਾਲਾਂ ਵਿਚ ਕੰਘਾਂ ਮਾਰਦਿਆਂ ਵੀ ਬਹੁਤ ਵਾਰ ਇਸੇ ਨੂੰ ਵੇਖਿਆ। ਪਰਮਾਤਮਾ ਇਸ ਅਜੀਜ ਦੋਸਤ ਲਈ ਇਸ ਦੇ ਜਨਮ ਦਿਨ ’ਤੇ ਇਹੋ ਦੁਆ ਕਿ ਜਿੰਦਗੀ ਅਤੇ ਕਾਰੋਬਾਰ ਦੇ ਲੰਬੇ ਸਫਰ ਵਿਚ ਇਸ ਨੂੰ ਤੰਦਰੁਸਤੀ, ਚੜਦੀ ਕਲਾ ਬਖਸ਼ੇ ਅਤੇ ਆਪਣੇ ਪਰਿਵਾਰ ਨਾਲ ਇਹ ਹਮੇਸ਼ਾਂ ਆਪਣੀਆ ਖੁਸ਼ੀਆ ਮਾਣੇ। ਜਨਮ ਦਿਨ ਦੀਆ ਮੁਬਾਰਕਾਂ ਛੋਟੇ ਵੀਰ ਮੋਹਿਤ ਸਿੰਗਲਾ।
0 comments:
एक टिप्पणी भेजें