ਖਨੌਰੀ ਤੋਂ ਆਪ ਵਰਕਰਾਂ ਦਾ ਜੱਥਾ ਮੋਦੀ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਜੰਤਰ-ਮੰਤਰ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 23 ਮਾਰਚ - ਅੱਜ ਖਨੌਰੀ ਤੋਂ ਹਲਕਾ ਲਹਿਰਾ ਦੇ ਐਮ ਐਲ ਏ ਵਰਿੰਦਰ ਗੋਇਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟਰੱਕ ਯੂਨੀਅਨ ਦੇ ਪ੍ਰਧਾਨ ਸੁਰਜੀਤ ਸ਼ਰਮਾ ਅਤੇ ਸੀਨੀਅਰ ਵਾਈਸ ਪ੍ਰਧਾਨ ਹੈਪੀ ਗੋਇਲ ਦੀ ਅਗਵਾਈ ਵਿੱਚ ਆਪ ਵਰਕਰਾਂ ਦਾ ਵੱਡਾ ਜੱਥਾ ਮੋਦੀ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਜੰਤਰ-ਮੰਤਰ ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ |ਇਸ ਮੌਕੇ ਸੁਰਜੀਤ ਸ਼ਰਮਾ ਤੇ ਹੈਪੀ ਗੋਇਲ ਨੇ ਦੇਸ਼ ਲਈ ਸ਼ਹੀਦੀ ਦੇਣ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਓਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਸਰਦਾਂਜਲੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਆਪ ਪਾਰਟੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਹਮੇਸ਼ਾਂ ਆਵਾਜ ਬੁਲੰਦ ਕਰਦੀ ਰਹੇਗੀ | ਓਹਨਾਂ ਕਿਹਾ ਕਿ ਲੋਕ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਪਾਰਟੀ ਨੂੰ ਹਰਾ ਕੇ ਜਰੂਰ ਸਬਕ ਸਿਖਾਉਣਗੇ | ਇਸ ਮੌਕੇ ਜੱਥੇ ਨੂੰ ਰਵਾਨਾ ਕਰਨ ਲਈ ਮੈਡਮ ਕਾਂਤਾ ਗੋਇਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ | ਇਸ ਮੌਕੇ ਜੱਥੇ ਵਿੱਚ ਰਵਾਨਾ ਹੋਣ ਵਾਲਿਆਂ ਵਿੱਚ ਅਨਿਲ ਗੋਇਲ, ਸੀਸ਼ਪਾਲ ਮਲਿਕ, ਮਨੀ ਗੋਇਲ, ਰਾਜ ਚੱਠਾ , ਗੁਰਪਿੰਦਰ ਚੱਠਾ, ਗੁਰਪ੍ਰੀਤ ਚੱਠਾ, ਬੁੱਧ ਸਿੰਘ ਚੱਠਾ, ਸਾਹਿਲ ਗੋਇਲ ਅਤੇ ਜਗਸੀਰ ਸ਼ਰਮਾ, ਗਗਨਦੀਪ ਸ਼ਰਮਾ, ਹੈਪੀ ਪੂਨੀਆ, ਰਾਹੁਲ ਸੈਨ ਡੀ ਸੀ, ਸੋਨੂੰ, ਸਮਨਦੀਪ ਵਾਲੀਆ, ਕੁਲਵਿੰਦਰ ਚੱਠਾ , ਹੀਰਾ ਸਰਾਓ, ਅਨਿਲ ਹੰਸ, ਰਵਨੀਤ ਸਰੋਵਰ ਤੇ ਰੂਪੂ ਹਾਜਰ ਸਨ |
0 comments:
एक टिप्पणी भेजें