ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਨੇ ਸੁਣੀਆਂ ਅਨਾਜ ਮੰਡੀ ਨਿਵਾਸੀਆਂ ਦੀਆਂ ਮੁਸ਼ਕਿਲਾਂ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਮਾਰਚ - ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਿਕ ਪਾਰਟੀ ਆਗੂਆਂ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਤੇ ਜਨਤਕ ਮਸਲਿਆਂ ਨੂੰ ਜਾਣਨ ਲਈ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਮੀਟਿੰਗਾਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਲੜੀ ਤਹਿਤ ਅੱਜ ਪਾਰਟੀ ਆਗੂਆਂ ਵੱਲੋਂ ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਨਾਜ ਮੰਡੀ ਸੰਗਰੂਰ ਦੇ ਆੜਤੀਆਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪੀਏਸੀ ਮੈਂਬਰ ਸ. ਬਹਾਦਰ ਸਿੰਘ ਭਸੌੜ ਵੀ ਵਿਸ਼ੇਸ਼ ਤੌਰ 'ਤੇ ਹਾਜਰ ਹੋਏ | ਇਸ ਮੌਕੇ ਅਨਾਜ ਮੰਡੀ ਦੇ ਆੜਤੀਆਂ ਤੇ ਦੁਕਾਨਦਾਰਾਂ ਵੱਲੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਨਾਂਅ ਸ. ਬਹਾਦਰ ਸਿੰਘ ਭਸੌੜ ਨੂੰ ਮੰਗ ਵੀ ਸੌਂਪਿਆ ਗਿਆ |
ਮੀਟਿੰਗ ਵਿੱਚ ਹਾਜਰ ਆੜਤੀ ਸੂਰਜ ਭਾਨ, ਸ਼ਿਵ ਕੁਮਾਰ, ਦੀਪਕ ਗਰਗ, ਅਮਿ੍ੰਤ ਲਾਲ, ਅਮਰੀਕ ਸਿੰਘ ਅਤੇ ਹਰਦੀਪ ਕੁਮਾਰ ਨੇ ਅਨਾਜ ਮੰਡੀ ਵਾਸੀਆਂ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਇੱਕ ਰਾਤ ਵਿੱਚ ਚੋਰਾਂ ਵੱਲੋਂ ਚਾਰ ਦੁਕਾਨਾਂ ਦੇ ਤਾਲੇ ਤੋੜੇ ਗਏ, ਜਿਸ ਕਾਰਨ ਹੁਣ ਅਨਾਜ ਮੰਡੀ ਵਾਲੇ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ 40 ਸਾਲਾਂ ਦੌਰਾਨ ਅੱਜ ਤੱਕ ਕਦੇ ਵੀ ਅਨਾਜ ਮੰਡੀ ਵਿੱਚ ਚੋਰੀ ਦੀ ਵਾਰਦਾਤ ਨਹੀਂ ਹੋਈ, ਜਿਸ ਕਾਰਨ ਅਨਾਜ ਮੰਡੀ ਨੂੰ ਸ਼ਹਿਰ ਦਾ ਸਾਰਿਆਂ ਨਾਲੋਂ ਵੱਧ ਸੁਰੱਖਿਅਤ ਇਲਾਕਾ ਮੰਨਿਆ ਜਾਂਦਾ ਸੀ ਪਰ ਕੁਝ ਦਿਨ ਪਹਿਲਾਂ ਚੋਰਾਂ ਵੱਲੋਂ ਬੇਖੌਫ ਜਿਸ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਨਾਲ ਮੰਡੀ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ | ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਦੀਆਂ ਕੰਧਾਂ ਅਤੇ ਗੇਟ ਨੀਵੇਂ ਹੋ ਗਏ ਹਨ, ਜਿਸ ਕਾਰਨ ਇਹ ਵਾਰਦਾਤਾਂ ਹੋਈਆਂ ਹਨ |
ਸਾਰੀ ਗੱਲ ਧਿਆਨ ਨਾਲ ਸੁਣਨ ਉਪਰੰਤ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ ਨੇ ਕਿਹਾ ਕਿ ਜਲਦੀ ਹੀ ਸਾਰਾ ਮਸਲਾ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਮਾਰਕੀਟ ਕਮੇਟੀ ਨਾਲ ਗੱਲਬਾਤ ਕਰਕੇ ਮੁਸ਼ਕਿਲ ਦਾ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਲੋਕ ਸੇਵਾ ਨੂੰ ਸਮਰਪਿਤ ਹਨ ਅਤੇ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਪਾਰਟੀ ਦਾ ਹਰ ਆਗੂ ਲੋਕ ਸੇਵਾ ਵਿੱਚ ਹਰ ਸਮੇਂ ਹਾਜਰ ਹੈ |
0 comments:
एक टिप्पणी भेजें