ਦੇਸ਼ ਭਗਤੀ ਦਾ ਸੁਨੇਹਾ ਦਿੰਦਿਆਂ ਰਾਸ਼ਟਰੀ ਝੰਡਾ ਲੈ ਕੇ ਜਥਾ ਪਹੁੰਚਿਆ ਮੰਦਰ ਮਾਤਾ ਨੈਣਾ ਦੇਵੀ।
ਬਰਨਾਲਾ,25 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਪੱਤੀ ਰੋਡ ਬਰਨਾਲਾ ਤੋਂ ਸਮਾਜ ਸੇਵੀ ਅਤੇ ਮਾਤਾ ਦੇ ਅਨਿੰਨ ਭਗਤ ਗੁਰਪ੍ਰੀਤ ਬਾਂਸਲ ਗੋਪੀ 22 ਏਕੜ ਵਾਲੇ ਅਤੇ ਉਨ੍ਹਾਂ ਦੇ ਦੋਸਤ ਕੁਲਦੀਪ ਸਿੰਘ ਬਰਨਾਲਾ ਦੀ ਅਗਵਾਈ ਚ ਬਰਨਾਲਾ ਤੋਂ ਇੱਕ ਜਥਾ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਹੱਥ ਚ ਵਿਸ਼ਾਲ ਰਾਸ਼ਟਰੀ ਝੰਡਾ ਲੈ ਕੇ ਹਿਮਾਚਲ ਪਰਦੇਸ ਵਿਖੇ ਪਹੁੰਚਿਆ ਜਿੱਥੇ ਉਨ੍ਹਾਂ ਨੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਸਮੁੱਚੇ ਪੰਜਾਬੀਆਂ ਦੀ ਸੁੱਖ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਕਾਮਨਾ ਕੀਤੀ। ਇਸ ਮੌਕੇ ਬੋਲਦਿਆਂ ਗੁਰਪ੍ਰੀਤ ਬਾਂਸਲ ਗੋਪੀ ਅਤੇ ਕੁਲਦੀਪ ਸਿੰਘ ਬਰਨਾਲਾ ਨੇ ਕਿਹਾ ਕਿ ਅਸੀਂ ਬਰਨਾਲਾ ਤੋਂ ਚੱਲ ਕੇ ਜਗ੍ਹਾ-ਜਗ੍ਹਾ ਭਾਈਚਾਰਕ ਸਾਂਝ ਅਤੇ ਆਪਸੀ ਸਦਭਾਵਨਾ ਦਾ ਸੁਨੇਹਾ ਦਿੰਦੇ ਹੋਏ ਕੌਲਾਂ ਵਾਲਾ ਟੋਭਾ ਵਿਖੇ (ਬਾਲਾ ਜੀ ਧਰਮਸ਼ਾਲਾ) ਬਰਨਾਲਾ ਅਤੇ ਸੇਖਾ ਵਾਲਿਆਂ ਦੀ ਧਰਮਸ਼ਾਲਾ ਵਿਖੇ ਸਤ ਪਾਲ ਸੱਤੀ ਦੀ ਅਗਵਾਈ ਚ ਲਗਾਏ ਗਏ ਭੰਡਾਰੇ ਚ ਪਹੁੰਚਿਆ ਅਤੇ ਭੰਡਾਰਾ ਛਕਿਆ।ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਯਾਤਰਾ ਦਾ ਉਦੇਸ਼ ਪੰਜਾਬੀਆਂ ਦੀ ਏਕਤਾ, ਭਾਈਚਾਰਕ ਸਾਂਝ , ਅਮਨ ਸ਼ਾਂਤੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਉਹਨਾਂ ਦੱਸਿਆ ਕਿ ਜਥੇ ਨੇ ਰਾੜਾ ਸਾਹਿਬ ਅਤੇ ਅਨੰਦਪੁਰ ਸਾਹਿਬ ਵਿਖੇ ਵੀ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀ ਇੱਕੋ ਮਾਂ ਦੇ ਜਾਏ ਹਨ। ਉਨ੍ਹਾਂ ਸਦੀਆਂ ਤੋਂ ਮਿਲ ਕੇ ਪਿਆਰ ਨਾਲ ਰਹਿ ਰਹੇ ਹਨ। ਕੋਈ ਵੀ ਤਾਕਤ ਉਨਾਂ ਦੇ ਆਪਸੀ ਪਿਆਰ ਅਤੇ ਏਕੇ ਨੂੰ ਤੋੜ ਨਹੀਂ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਉਹ ਭਵਿੱਖ ਵਿਚ ਵੀ ਪੰਜਾਬੀਆਂ ਦੀ ਏਕਤਾ, ਭਾਈਚਾਰਕ ਸਾਂਝ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਲੋਕਾਂ ਨੂੰ ਲਾਮਵੰਦ ਕਰਨ ਲਈ ਵੱਖ ਵੱਖ ਥਾਵਾਂ ਤੇ ਯਾਤਰਾ ਕਰਦੇ ਰਹਿਣਗੇ| ਉਨ੍ਹਾਂ ਦੀ ਯਾਤਰਾ ਚ ਸ਼ਾਮਿਲ ਨੌਜਵਾਨਾਂ ਚ ਦੇਸ਼ ਭਗਤੀ ਦਾ ਜਜ਼ਬਾ ਠਾਠਾਂ ਮਾਰ ਰਿਹਾ ਸੀ। ਇਸ ਮੌਕੇ ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ, ਸੰਜੀਵ ਗਰਗ ਬੁੱਕ ਡਿਪੋ ਵਾਲੇ, ਹਰਪ੍ਰੀਤ ਲੰਬੂ, ਰਾਜ ਕੁਮਾਰ ਪਿਆਰਾ ਕਲੌਨੀ, ਭਾਰਤੀ ਆਨੰਦਪੁਰ ਸਾਹਿਬ ਵਾਲੇ , ਦਿਨੇਸ਼ ਕੁਮਾਰ ਹਲਵਾਈ ਅਤੇ ਅਭੀਨਵ ਦੂਆ ਨੇ ਯਾਤਰਾ ਵਾਲੇ ਜਥੇ ਦਾ ਸਵਾਗਤ ਕੀਤਾ। ਇਸ ਮੌਕੇ ਰਘਵੀਰ ਬਹਾਦਰ, ਕਰਾਂਤੀ, ਕਮਲ, ਰਾਜੀਵ ਕੁਮਾਰ,ਜਿੰਮੀ ਬਾਂਸਲ, ਅਜੇ ਪਾਂਡੇ,ਜ਼ਿੰਮੀ ਬਾਂਸਲ, ਬੱਤਕੀ, ਪ੍ਰੋਮੋਦ ਜੈਨ , ਵਿੱਕੀ ਅਸਪਾਲ ਵਾਲਾ, ਬਿੱਟੂ ਸਿੰਘ, ਸੰਨੀ, ਬਰਕਤੀ, ਸਿੰਮੂ ਸਿੰਘ, ਅਜੇ ਪਾਂਡੇ ਆਦਿ ਹਾਜ਼ਰ ਸਨ।
0 comments:
एक टिप्पणी भेजें