ਪ੍ਰੈਸ ਕਲੱਬ ਦੀ ਸਰਵ ਸੰਮਤੀ ਨਾਲ ਚੋਣ
ਯਾਰਾਂ ਦਾ ਯਾਰ ਗੁਰਮੀਤ ਸ਼ਾਹੀ ਪ੍ਰਧਾਨ ਤੇ ਦਿਲਦਾਰ ਸੁਖਦੇਵ ਪਟਵਾਰੀ ਜਨਰਲ ਸਕੱਤਰ ਚੁਣੇ
ਮੋਹਾਲੀ, 30 ਮਾਰਚ : ਡਾ ਰਾਕੇਸ਼ ਪੁੰਜ/ਕੇਸ਼ਵ ਵਰਦਾਨ ਪੁੰਜ
ਮੋਹਾਲੀ ਪ੍ਰੈਸ ਕਲੱਬ ਦੀ ਚੋਣ ਸਰਵ ਸੰਮਤੀ ਨਾਲ ਸੰਪੂਰਨ ਹੋ ਗਈ ਹੈ।
ਕਲੱਬ ਦੀ ਸਲਾਨਾ ਚੋਣ ਲਈ ਤਿੰਨ ਮੈਂਬਰੀ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਇਕ ਹੀ ਗਰੁੱਪ ਵੱਲੋਂ ਕਾਗਜ ਦਾਖਲ ਕੀਤੇ ਗਏ। ਅੱਜ ਫਾਰਮ ਵਾਪਸ ਲੈਣ ਦੇ ਆਖਰੀ ਸਮੇਂ ਤੋਂ ਬਾਅਦ ਬਿਨ ਮੁਕਾਬਲੇ ਜੇਤੂ ਕਰਾਰ ਦੇ ਦਿੱਤਾ ਗਿਆ। ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ, ਚੋਣ ਕਮਿਸ਼ਨਰ ਕ੍ਰਿਪਾਲ ਸਿੰਘ ਅਤੇ ਗੁਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ
ਪ੍ਰਧਾਨ: ਗੁਰਮੀਤ ਸਿੰਘ ਸ਼ਾਹੀ, ਜਨਰਲ ਸਕੱਤਰ: ਸੁਖਦੇਵ ਸਿੰਘ ਪਟਵਾਰੀ, ਸੀਨੀਅਰ ਮੀਤ ਪ੍ਰਧਾਨ: ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ: ਸੁਸ਼ੀਲ ਗਰਚਾ, ਮੀਤ ਪ੍ਰਧਾਨ: ਵਿਜੈ ਕੁਮਾਰ, ਆਰਗੇਨਾਇਜਿੰਗ ਸਕੱਤਰ: ਰਾਜ ਕੁਮਾਰ ਅਰੋੜਾ, ਜੁਆਇੰਟ ਸਕੱਤਰ: ਮਾਇਆ ਰਾਮ, ਜੁਆਇੰਟ ਸਕੱਤਰ: ਨੀਲਮ ਕੁਮਾਰੀ ਠਾਕੁਰ, ਕੈਸ਼ੀਅਰ: ਰਾਜੀਵ ਤਨੇਜਾ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ।
ਚੋਣ ਕਮਿਸ਼ਨ ਵੱਲੋਂ ਕਲੱਬ ਦੀ ਚੋਣ ਵਿੱਚ ਸਹਿਯੋਗ ਦੇਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
ਹਰਿੰਦਰ ਪਾਲ ਸਿੰਘ ਹੈਰੀ
ਮੁੱਖ ਚੋਣ ਕਮਿਸ਼ਨਰ
ਮੁਹਾਲੀ ਪ੍ਰੈਸ ਕਲੱਬ
0 comments:
एक टिप्पणी भेजें