Contact for Advertising

Contact for Advertising

Latest News

बुधवार, 15 मार्च 2023

ਖੁੱਡੀ ਨਾਕਾ ਅੰਡਰਪਾਸ ਦਾ ਮਸਲਾ : ਐਕਸ਼ਨ ਕਮੇਟੀ ਦਾ ਵਫਦ ਐਸ ਡੀ ਐਮ ਨੂੰ ਮਿਲਿਆ

 ਖੁੱਡੀ ਨਾਕਾ ਅੰਡਰਪਾਸ ਦਾ ਮਸਲਾ : ਐਕਸ਼ਨ ਕਮੇਟੀ ਦਾ ਵਫਦ ਐਸ ਡੀ ਐਮ ਨੂੰ ਮਿਲਿਆ

। 


* ਐਸ ਡੀ ਐਮ ਨੇ ਹਾਈਵੇਅ ਅਧਿਕਾਰੀਆਂ ਨੂੰ ਕਾਰਵਾਈ 'ਚ ਤੇਜ਼ੀ ਲਿਆਉਣ ਲਈ ਕਿਹਾ। 


ਬਰਨਾਲਾ: 15 ਮਾਰਚ (ਸੁਖਵਿੰਦਰ ਸਿੰਘ ਭੰਡਾਰੀ)

     ਬਰਨਾਲਾ ਬਾਜਾਖਾਨਾ ਰੋਡ ਉਪਰ ਬਣਿਆ ਰੇਲਵੇ ਓਵਰ ਬਰਿਜ, ਆਪਣੇ ਗਲਤ ਡੀਜਾਈਨ ਕਾਰਨ ਮਨੁੱਖੀ ਜਾਨਾਂ ਦਾ ਖੌਅ ਬਣਿਆ ਹੋਇਆ ਹੈ। ਖੁੱਡੀ ਨਾਕੇ ਕੋਲ ਇਸ ਪੁੱਲ ਉਪਰ ਹਰ ਰੋਜ਼ ਗੰਭੀਰ  ਤੇ ਜਾਨਲੇਵਾ ਹਾਦਸੇ ਵਾਪਰਦੇ ਰਹਿੰਦੇ ਹਨ । ਸਥਾਨਕ ਨਿਵਾਸੀਆਂ ਦੁਆਰਾ ਗਠਿਤ ਐਕਸ਼ਨ ਕਮੇਟੀ ਪਿਛਲੇ ਕਈ ਮਹੀਨਿਆਂ ਤੋਂ ਖੁੱਡੀ ਨਾਕੇ ਉਪਰ ਅੰਡਰਪਾਸ ਬਣਾਉਣ ਦੀ ਮੰਗ ਕਰਦੀ ਆ ਰਹੀ ਹੈ। ਇਸੇ ਮੰਗ ਦੇ ਸਬੰਧ ਵਿੱਚ ਅੱਜ ਫਿਰ ਐਕਸ਼ਨ ਕਮੇਟੀ ਦਾ ਵਫਦ ਐਸਡੀਐਮ ਬਰਨਾਲਾ ਨੂੰ ਮਿਲਿਆ।

     ਇਸ ਮੀਟਿੰਗ ਸਬੰਧੀ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਐਕਸ਼ਨ ਕਮੇਟੀ ਮੈਂਬਰ ਡਾਕਟਰ ਰਾਜਿੰਦਰ ਪਾਲ ਤੇ ਹਰਚਰਨ ਸਿੰਘ ਚਹਿਲ ਨੇ ਦੱਸਿਆ ਕਿ ਐਸ ਡੀ ਐਮ ਨੇ ਹਾਈਵੇਅ ਅਧਿਕਾਰੀਆਂ ਨੂੰ ਬੁਲਾਇਆ ਅਤੇ ਕਾਰਵਾਈ 'ਚ ਤੇਜ਼ੀ ਲਿਆਉਣ ਲਈ ਜ਼ੋਰ ਦਿੱਤਾ।

ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਮਸਲੇ ਦੇ ਹੱਲ ਲਈ ਜ਼ਰੂਰੀ ਕਾਰਵਾਈ ਕਰ ਰਹੇ ਹਨ। ਉਨ੍ਹਾਂ ਨੇ ਕਮੇਟੀ ਮੈਂਬਰਾਂ ਨੂੰ  ਜਲਦ ਹੀ ਇਸ ਮਸਲੇ ਦਾ ਹੱਲ ਕਰਨ ਦਾ ਵਾਅਦਾ ਕੀਤਾ। ਐਸ ਡੀ ਐਮ ਸਾਹਿਬ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਪੂਰੀ ਸੁਹਿਰਦਤਾ ਨਾਲ ਇਸ ਮਸਲੇ ਦੀ ਪੈਰਵਾਈ ਕਰ ਰਿਹਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਐਸ ਡੀ ਐਮ ਦੇ ਸਾਕਾਰਾਤਮਕ ਰਵੱਈਏ ਕਾਰਨ ਉਨ੍ਹਾਂ ਨੂੰ ਇਸ  ਮਸਲੇ ਦੇ ਜਲਦੀ ਹੱਲ ਦੀ ਆਸ ਬੱਝੀ ਹੈ। ਇਸ ਮੌਕੇ ਬਾਬੂ ਸਿੰਘ ਖੁੱਡੀ ਕਲਾਂ, ਸੁਖਵਿੰਦਰ ਸਿੰਘ ਠੀਕਰੀਵਾਲਾ, ਖੁਸ਼ਵਿੰਦਰ ਸਿੰਘ, ਬਲਵਿੰਦਰ ਰਿਸ਼ੀ, ਹਰਪ੍ਰੀਤ ਭਾਰਦਵਾਜ,  ਬਲਦੇਵ ਸਿੰਘ ਆਦਿ ਮੈਂਬਰ ਹਾਜਰ ਸਨ।

 ਖੁੱਡੀ ਨਾਕਾ ਅੰਡਰਪਾਸ ਦਾ ਮਸਲਾ : ਐਕਸ਼ਨ ਕਮੇਟੀ ਦਾ ਵਫਦ ਐਸ ਡੀ ਐਮ ਨੂੰ ਮਿਲਿਆ
  • Title : ਖੁੱਡੀ ਨਾਕਾ ਅੰਡਰਪਾਸ ਦਾ ਮਸਲਾ : ਐਕਸ਼ਨ ਕਮੇਟੀ ਦਾ ਵਫਦ ਐਸ ਡੀ ਐਮ ਨੂੰ ਮਿਲਿਆ
  • Posted by :
  • Date : मार्च 15, 2023
  • Labels :
  • Blogger Comments
  • Facebook Comments

0 comments:

एक टिप्पणी भेजें

Top