Contact for Advertising

Contact for Advertising

Latest News

मंगलवार, 28 मार्च 2023

ਹੋਣਹਾਰ ਵਿਦਿਆਰਥਣ ਭਾਵਿਕਾ ਮਾਰ ਰਹੀ ਹੈ ਹਰ ਖੇਤਰ ਵਿੱਚ ਮੱਲਾਂ

 ਹੋਣਹਾਰ ਵਿਦਿਆਰਥਣ ਭਾਵਿਕਾ ਮਾਰ ਰਹੀ ਹੈ ਹਰ ਖੇਤਰ ਵਿੱਚ ਮੱਲਾਂ

ਬਰਨਾਲਾ, 28 ਮਾਰਚ (ਸੁਖਵਿੰਦਰ ਸਿੰਘ ਭੰਡਾਰੀ): ਵਾਈ ਐਸ ਬਰਨਾਲਾ ਸਕੂਲ ਦੀ ਹੋਣਹਾਰ ਵਿਦਿਆਰਥਣ ਭਾਵਿਕਾ ਪੁੱਤਰੀ ਮਹਿੰਦਰ ਪਾਲ ਨੇ ਆਪਣੇ ਪਰਿਵਾਰ ਵਿੱਚੋਂ ਮਿਲੇ ਚੰਗੇ ਸੰਸਕਾਰਾਂ, ਸਕੂਲ ਦੇ ਅਧਿਆਪਕਾਂ ਦੀ ਦਿੱਤੀ ਸੇਧ ਅਨੁਸਾਰ ਅਤੇ ਆਪਣੀ ਸਖਤ ਮਿਹਨਤ ਸਦਕਾ ਛੇਵੀਂ ਜਮਾਤ ਵਿੱਚੋਂ ਲਗਭਗ 99 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਪਿਤਾ ਮਹਿੰਦਰ ਪਾਲ ਕੰਪਿਊਟਰ ਅਧਿਆਪਕ ਅਤੇ ਮਾਤਾ ਮੋਨਿਕਾ ਗਰਗ ਕੰਪਿਊਟਰ ਅਧਿਆਪਕ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥਣ ਦੀ ਇਸ ਪ੍ਰਾਪਤੀ ਸਬੰਧੀ ਸਕੂਲ ਦੇ ਅਧਿਆਪਕਾਂ ਤੋਂ ਇਲਾਵਾ ਵਿਦਿਆਰਥਣ ਦੇ ਦਾਦਾ ਜਨਕ ਰਾਜ ਅਤੇ ਦਾਦੀ ਰਕਸ਼ਾ ਦੇਵੀ ਨੇ ਵੀ ਵਧਾਈ ਦਿੰਦਿਆਂ ਉਸਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਹੈ। ਮਹਿੰਦਰ ਪਾਲ ਕੰਪਿਊਟਰ ਅਧਿਆਪਕ ਨੇ ਦੱਸਿਆ ਕਿ ਉਨ੍ਹਾਾਂ ਦੀ ਬੇਟੀ ਪੜਾਈ ਦੇ ਨਾਲ ਸਕੂਲ ਦੀਆਂ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਂਦੀ ਹੈ। ਉਹ ਸਕੂਲ ਦੇ ਡਾਂਸ ਕਰਿਊ ਦੀ ਮੈਂਬਰ ਹੋਣ ਦੇ ਨਾਲ ਸਕੂਲ ਦੇ ਲਿਟਰੇਰੀ ਆਰਟ ਫੀਸਟ ਵਿੱਚ ਆਪਣੇ ਦੁਆਰਾ ਰਚਿਤ ਕਵਿਤਾ ਵੀ ਪੇਸ਼ ਕਰ ਚੁੱਕੀ ਹੈ ਅਤੇ ਨਾਲ ਹੀ ਹੋਰ ਕਵਿਤਾਵਾਂ ਲਿਖ ਰਹੀ ਹੈ ਤਾਂ ਜੋ ਭਵਿੱਖ ਵਿੱਚ ਆਪਣੀ ਕਵਿਤਾਵਾਂ ਦੀ ਬੁੱਕ ਦੀ ਪ੍ਰਕਾਸ਼ਨਾ ਕਰਵਾ ਸਕੇ।

ਹੋਣਹਾਰ ਵਿਦਿਆਰਥਣ ਭਾਵਿਕਾ ਮਾਰ ਰਹੀ ਹੈ ਹਰ ਖੇਤਰ ਵਿੱਚ ਮੱਲਾਂ
  • Title : ਹੋਣਹਾਰ ਵਿਦਿਆਰਥਣ ਭਾਵਿਕਾ ਮਾਰ ਰਹੀ ਹੈ ਹਰ ਖੇਤਰ ਵਿੱਚ ਮੱਲਾਂ
  • Posted by :
  • Date : मार्च 28, 2023
  • Labels :
  • Blogger Comments
  • Facebook Comments

0 comments:

एक टिप्पणी भेजें

Top