Contact for Advertising

Contact for Advertising

Latest News

मंगलवार, 21 मार्च 2023

ਸਮਾਜ ਸੇਵੀ ਸ਼ਸ਼ੀ ਚੋਪੜਾ ਕੋਲੋਨਾਈਜ਼ਰ ਨੇ ਭੰਡਾਰੇ ਨੂੰ ਝੰਡੀ ਦੇ ਕੇ ਕੀਤਾ ਰਵਾਨਾ

 ਸਮਾਜ ਸੇਵੀ ਸ਼ਸ਼ੀ ਚੋਪੜਾ ਕੋਲੋਨਾਈਜ਼ਰ ਨੇ ਭੰਡਾਰੇ ਨੂੰ ਝੰਡੀ ਦੇ ਕੇ ਕੀਤਾ ਰਵਾਨਾ

।        


                         ਬਰਨਾਲਾ, 21 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਦੁਰਗਾ ਮਾਤਾ ਮੰਦਰ ਅਤੇ ਲੰਗਰ ਕਮੇਟੀ  ਪਿਆਰਾ ਕਲੌਨੀ ਗਲੀ ਨੰਬਰ 3 ਪੱਤੀ ਰੋਡ ਬਰਨਾਲਾ  ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ  ਅੱਠਵਾਂ  ਵਿਸ਼ਾਲ ਭੰਡਾਰਾ ਕੌਲਾਂ ਵਾਲਾ ਟੋਭਾ (ਮੰਦਰ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼) ਵਿਖੇ ਸਥਿੱਤ ਬਰਨਾਲਾ ਅਤੇ ਸੇਖਾ ਵਾਲਿਆਂ ਦੀ ਧਰਮਸ਼ਾਲਾ ਵਿਖੇ ਮਿਤੀ 22 ਮਾਰਚ ਤੋਂ 28 ਮਾਰਚ 2023 ਤੱਕ ਲਗਾਇਆ ਜਾ ਰਿਹਾ ਹੈ।  ਇਸ ਮੌਕੇ  ਮਾਤਾ ਦੇ ਭਗਤ   ਸ਼ਸ਼ੀ ਚੋਪੜਾ ਕੋਲੋਨਾਈਜ਼ਰ ਬਰਨਾਲਾ ਨੇ ਭੰਡਾਰੇ ਨੂੰ ਝੰਡੀ ਦੇ ਕੇ ਰਵਾਨਾ ਕੀਤਾ । ਸ਼੍ਰੀ ਦੁਰਗਾ ਮਾਤਾ ਮੰਦਰ ਅਤੇ ਲੰਗਰ ਕਮੇਟੀ ਦੇ ਸਰਪ੍ਰਸਤ ਸਤ ਪਾਲ ਸੱਤੀ ਅਤੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਭੰਡਾਰੇ ਦੀ ਰਵਾਨਗੀ ਮੌਕੇ ਪੂਜਾ ਅਰਚਨਾ ਪੰਡਤ ਅਸ਼ੋਕ ਸ਼ਰਮਾ ਨੇ ਕਰਵਾਈ ਅਤੇ ਕੰਨਿਆਵਾਂ ਨੂੰ ਭੋਜਨ  ਕਰਵਾਇਆ ਗਿਆ। ਇਸ ਦੌਰਾਨ ਕੋਲੋਨਾਈਜ਼ਰ ਸ਼ਸ਼ੀ ਚੋਪੜਾ ਨੂੰ ਸਮੱਚੀ ਪ੍ਰਬੰਧਕ ਕਮੇਟੀ ਵੱਲੋਂ ਸਰਬਸੰਮਤੀ ਨਾਲ ਪ੍ਰਬੰਧਕ ਕਮੇਟੀ ਦਾ ਮੁੱਖ ਸਰਪ੍ਰਸਤ ਚੁਣਿਆਂ ਗਿਆ ਅਤੇ ਸਿਰੋਪਾ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਨਵੇਂ ਚੁਣੇ ਗਏ ਮੁੱਖ ਸਰਪ੍ਰਸਤ ਸ਼ਸ਼ੀ ਚੋਪੜਾ ਨੇ ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਸ਼੍ਰੀ ਦੁਰਗਾ ਮਾਤਾ ਮੰਦਰ ਅਤੇ ਲੰਗਰ ਕਮੇਟੀ ਦੇ ਮੈਂਬਰਾਨ ਅਤੇ ਮਾਤਾ ਦੇ ਭਗਤ ਪ੍ਰਮੋਦ ਜੈਨ, ਰਾਕੇਸ਼ ਜਿੰਦਲ, ਮੁਨੀਸ਼ ਗੋਇਲ ,ਹਰਪ੍ਰੀਤ ਲੰਬੂ ਐਮ ਸੀ, ਪਵਨ ਕੁਮਾਰ ਗਰਗ, ਕਾਕਾ ਕੱਪੜੇ ਵਾਲਾ, ਡਾਕਟਰ ਰਾਜਿੰਦਰ ਕੁਮਾਰ, ਸ਼ਿਵ ਕੁਮਾਰ ਪੰਡਤ, ਰਜਨੀ ਰਾਣੀ, ਕਮਲ ਅਗਰਵਾਲ, ਪਰਮਜੀਤ ਕੌਰ, ਸੰਜੀਵ ਕੁਮਾਰ ਗਰਗ, ਵਿਜੇ ਚੌਹਾਨ, ਗੁਰਪ੍ਰੀਤ ਬਾਂਸਲ ਗੋਪੀ,  ਕੁਲਦੀਪ ਸਿੰਘ, ਦਿਆਕਰਣ ਬਾਂਸਲ, ਅਭੀਨਵ ਦੂਆ, ਨਾਨਕ ਚੰਦ , ਵਿੱਕੀ ਅਸਪਾਲ ਕਲਾਂ,ਚਿਮਨ ਕੁਮਾਰ, ਬਿੱਟੂ ਰਾਮ, ਕੁਲਵੀਰ ਸਿੰਘ,  ਆਦਿ ਹਾਜ਼ਰ ਸਨ।

 ਸਮਾਜ ਸੇਵੀ ਸ਼ਸ਼ੀ ਚੋਪੜਾ ਕੋਲੋਨਾਈਜ਼ਰ ਨੇ ਭੰਡਾਰੇ ਨੂੰ ਝੰਡੀ ਦੇ ਕੇ ਕੀਤਾ ਰਵਾਨਾ
  • Title : ਸਮਾਜ ਸੇਵੀ ਸ਼ਸ਼ੀ ਚੋਪੜਾ ਕੋਲੋਨਾਈਜ਼ਰ ਨੇ ਭੰਡਾਰੇ ਨੂੰ ਝੰਡੀ ਦੇ ਕੇ ਕੀਤਾ ਰਵਾਨਾ
  • Posted by :
  • Date : मार्च 21, 2023
  • Labels :
  • Blogger Comments
  • Facebook Comments

0 comments:

एक टिप्पणी भेजें

Top