Contact for Advertising

Contact for Advertising

Latest News

रविवार, 26 मार्च 2023

ਬਰਨਾਲਾ ਵਿੱਚ ਸ਼ਰੇਆਮ ਵੇਚਦੇ ਨੇ ਨੋਜਵਾਨ ਨਸ਼ੇ ਦੇ ਕੈਪਸੂਲ ਗੋਲੀਆਂ

 ਬਦਲਾਂਅ ਆਲੇ ਮੰਤਰੀ ਦੇ ਸ਼ਹਿਰ ਬਰਨਾਲਾ ਵਿੱਚ ਸ਼ਰੇਆਮ ਵੇਚਦੇ ਨੇ ਨੋਜਵਾਨ ਨਸ਼ੇ ਦੇ ਕੈਪਸੂਲ ਗੋਲੀਆਂ


        ਨਸ਼ਾਂ ਵੇਚਣ ਨੂੰ ਲੈਕੇ ਨਸ਼ੇੜੀ ਨੋਜਵਾਨ ਹੋਏ ਲੱਪੜੋ ਲੱਪੜੀ 


ਥਾਣਾ ਮੁੱਖੀ ਨੇ ਬਾਰ ਬਾਰ ਫੋਨ ਕਰਨ ਤੇ ਵੀ ਨਹੀ  ਚੁੱਕਿਆ ਫੋਨ 

ਡਾ ਰਾਕੇਸ਼ ਪੁੰਜ 

ਬਰਨਾਲਾ, 26 ਮਾਰਚ : ਬਦਲਾਅ ਵਾਲਾ ਮੰਤਰੀ ਆਪਣੇ ਹੀ ਸ਼ਹਿਰ ਵਿੱਚੋ ਨਹੀ ਕਰ ਸਕਿਆ ਨਸ਼ਾ ਖਤਮ ਸਹਿਰ ਵਿੱਚ ਸ਼ਰੇਆਮ ਹੁਣ ਨਸ਼ੇ ਵੇਚਣ ਨੂੰ ਲੈਕੇ  ਨੋਜਵਾਨ ਹੋਣ ਲੱੇ ਲਾਪੜੋ ਲਾਪੜੀ  ਅਤੇ ਪੁਲਿਸ ਦਾ ਵੀ ਨਹੀ ਕੋਈ ਡਰ, ਪੰਜਾਬ ਵਿੱਚ ਨਵੀ ਬਣੀ ਆਮ ਆਦਮੀ ਪਾਰਟੀ ਨੇ ਸੱਤਾਂ ਵਿੱਚ ਆਉਣ ਤੋ ਪਹਿਲਾ ਪੰਜਾਬ ਦੇ ਲੋਕਾ ਨਾਲ  ਪੰਜਾਬ ਵਿੱਚ ਨਸੇ ਖਤਮ ਕਰਨ ਦੇ ਵਾਅਦੇ ਕਰ ਸੱਤਾਂ ਹਾਸਲ ਕੀਤੀ ਸੀ । ਪ੍ਰੰਤੂ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੇ ਵੀ ਪੰਜਾਬ ਵਿੱਚ ਨਸ਼ੇ ਖਤਮ ਨਹੀ ਹੋਏ ਅਤੇ ਅੱਜ ਵੀ ਸ਼ਰੇਆਮ ਸ਼ਹਿਰ ਬਰਨਾਲਾ ਦੇ ਸਰਕਾਰੀ ਹਸਪਤਾਲ ਨੇੜੇ ਪਟਿਆਲਾ ਬੈਂਕ ਵਾਲੀ ਗਲੀ ਸੈਸ਼ੀ ਬਸਤੀ ਕੋਲ ਸ਼ਰੇਆਮ ਨਸੇੜੀਆ ਵੱਲੋ ਨਸ਼ੇ ਦੇ ਕੈਪਸੂਲ ਵੇਚੇ ਜਾ ਰਹੇ ਹਨ।  ਜਦੋ ਸਾਡੇ ਪੱਤਕਾਰ ਨੇ ਮੌਕੇ ਤੇ ਜਾਕੇ ਦੇਖਿਆ ਤਾ ਇਹਨਾਂ ਨੋਜਵਾਨਾਂ ਵੱਲੋ ਨਸ਼ੇ ਦੀ ਗੋਲੀਆ ਅਤੇ ਕੈਪਸੂਲ ਵੇਚੇ ਜਾਂ ਰਹੇ ਸੀ । ਪੰਦਰਾ ਤੋ ਵੱਧ ਇੱਕਠੇ ਹੋਏ ਨਸ਼ੇੜੀ ਨੋਜਵਾਨਾਂ ਨੂੰ ਕੋਈ ਵੀ ਰੋਕਣ ਵਾਲੀ ਨਹੀ ਸੀ ਜਿਨਾਂ ਵੱਲੋਂ ਨਸ਼ਾਂ ਵੇਚਣ ਨੂੰ ਲੈਕੇ ਲੜਾਈ ਵੀ ਕੀਤੀ ਜਾਂ ਰਹੀ ਸੀ ਕਿ ਇਸ ਏਰੀਏ ਵਿੱਚ ਮੈ ਹੀ ਇਹ ਨਸ਼ਾਂ ਵੇਚ ਸਕਦਾ ਹਾਂ। ਨਸ਼ਾਂ ਵੇਚਣ ਨੂੰ ਲੈਕੇ ਇਹ ਨੋਜਵਾਨ ਇੱਕ ਦੁਸਰੇ ਤੇ ਹਮਲਾ ਕਰ ਰਹੇ ਸਨ। ਜਿਨਾਂ ਨੂੰ ਦੇਖ ਇਹ ਲੱਗ ਰਿਹਾ ਸੀ ਕਿ ਬਰਨਾਲਾ ਪੁਲਿਸ ਦਾ ਇਹਨਾਂ ਨੂੰ ਕੋਈ ਖੋਫ ਹੀ ਨਹੀ ਹੈ ਉੱਥੇ  ਲੋਕਾਂ ਨੇ ਦੱਸਿਆ ਕਿ ਇਹਨਾਂ ਦਾ ਹਰ ਰੋਜ ਦਾ ਕੰਮ ਹੈ ਪਰ ਪੁਲਿਸ ਇਹਨਾ ਖਿਲਾਫ ਕੋਈ ਕਾਰਵਾਈ ਨਹੀ ਕਰਦੀ ਜਿਸ ਕਾਰਨ ਇਹਨਾਂ ਦੇ ਨਸ਼ੇ ਵੇਚਣ ਨੂੰ ਲੈਕੇ ਹੋਸਲੇ ਬੁਲੰਦ ਹਨ। ਆਮ ਆਦਮੀ ਪਾਰਟੀ ਦੇ ਬਰਨਾਲਾ ਤੋ ਵਿਧਾਇਕ ਅਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਿੱਥੇ ਪਹਿਲੀਆ ਸਰਕਾਰਾਂ ’ਤੇ ਨਸ਼ੇ ਨੂੰ ਲੈਕੇ ਨਿਸਾਨੇ ਲਾਉਦੇ ਨਹੀ ਸੀ ਥੱਕਦੇ ਅੱਜ ਉਨਾਂ ਦੇ ਹਲਕੇ ਦੇ ਜੋ ਹਲਾਤ ਬਣੇ ਹੋਏ ਹਨ। ਉਨਾਂ  ਨੂੰ ਦੇਖ ਇੰਝ ਲੱਗਦਾ ਹੈ ਕਿ ਇਹ ਸਿਰਫ ਕੁਰਸੀਆ ਹਾਸਲ ਕਰਨ ਲਈ ਹੀ ਡਰਾਮਾਂ ਕੀਤਾ ਗਿਆ ਸੀ। ਪ੍ਰੰਤੂ  ਜਦੋ ਸੱਤਾ ਆਪਣੇ ਹੱਥ ਵਿੱਚ ਆਈ ਤਾਂ ਨਸ਼ਿਆਂ ਨੂੰ ਲੈਕੇ ਕੋਈ ਕਾਰਵਾਈ ਕਰਨ ਨੂੰ ਲੈਕੇ ਕੋਈ ਹੁਕਮ ਨਹੀ ਦਿੱਤੇ ਜਾਂ ਰਹੇ ਹਨ । ਲੋਕਾਂ ਦੇ ਦੱਸਣ ਮੁਤਾਬਕ ਸ਼ਹਿਰ ਬਰਨਾਲਾ ਵਿੱਚ ਨੋਜਵਾਨਾਂ ਵੱਲੋ ਮੈਡੀਕਲ ਦੁਕਾਨਾਂ ਤੋ ਨਸ਼ੇ ਦੇ ਕੈਪਸੂਲ ਲਿਆਕੇ ਸ਼ਰੇਆਮ ਵੇਚੇ ਜਾ ਰਹੇ ਹਨ ਕਿ ਪੁਲਿਸ ਇਹਨਾਂ ਨੋਜਵਾਨਾਂ ਨੂੰ ਕਾਬੂ ਕਰ ਇਹ ਪਤਾਂ ਨਹੀ ਲਗਾਂ ਸਕਦੀ ਕਿ ਇਹ ਨਸ਼ਾਂ ਕਿੱਥੋ ਲੈਕੇ ਆਉਦੇ ਹਨ ਜਾਂ ਫਿਰ ਨਵੀ ਬਣੀ ਸਰਕਾਰ ਦੇ ਇਸ ਨਸ਼ੇ ਖਿਲਾਫ ਸਖਤੀ ਕਰਨ ਦੇ ਹਜੇ ਹੁਕਮ ਨਹੀ ਹੋਏ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ਹਿਰ ਬਰਨਾਲਾ ਵਿੱਚ ਚੱਲ ਰਿਹਾ ਨਸ਼ੇ ਦਾ ਇਹ ਕਾਰੋਬਾਰ ਕਦੋ ਬੰਦ ਹੋਵੇਗਾ ਜਾਂ ਪਹਿਲਾ ਦੀ ਤਰਾਂ ਮਾਵਾਂ ਦੇ ਪੁੱਤ ਮਰਦੇ ਰਹਿਣਗੇ। ਜਦੋ ਇਸ ਸਬੰਧੀ ਐਸ ਐਚ ਓ ਥਾਣਾ ਸਿਟੀ 1 ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਨੇ ਬਾਰ ਬਾਰ ਫੋਨ ਕਰਨ ਤੇ ਫੋਨ ਨਹੀ ਚੁੱਕਿਆ।

 ਬਰਨਾਲਾ ਵਿੱਚ ਸ਼ਰੇਆਮ ਵੇਚਦੇ ਨੇ ਨੋਜਵਾਨ ਨਸ਼ੇ ਦੇ ਕੈਪਸੂਲ ਗੋਲੀਆਂ
  • Title : ਬਰਨਾਲਾ ਵਿੱਚ ਸ਼ਰੇਆਮ ਵੇਚਦੇ ਨੇ ਨੋਜਵਾਨ ਨਸ਼ੇ ਦੇ ਕੈਪਸੂਲ ਗੋਲੀਆਂ
  • Posted by :
  • Date : मार्च 26, 2023
  • Labels :
  • Blogger Comments
  • Facebook Comments

0 comments:

एक टिप्पणी भेजें

Top