Contact for Advertising

Contact for Advertising

Latest News

मंगलवार, 11 अप्रैल 2023

ਨਮੋਲ਼ ਪਿੰਡ ਜ਼ਿਲ੍ਹਾ ਸੰਗਰੂਰ ਵਿੱਖੇ ਮਾੜੀ ਸ਼ਰਾਬ ਪੀਣ ਨਾਲ਼ ਹੋਈਆਂ ਤਿੰਨ ਮੌਤਾਂ ਦੇ ਤਿੰਨੇ ਪੀੜ੍ਹਤ ਪਰਿਵਾਰਾਂ ਨੂੰ ਸਰਕਾਰ ਦੇਵੇ 10-10 ਲੱਖ ਦਾ ਮੁਆਵਜਾ

 ਨਮੋਲ਼ ਪਿੰਡ ਜ਼ਿਲ੍ਹਾ ਸੰਗਰੂਰ ਵਿੱਖੇ ਮਾੜੀ ਸ਼ਰਾਬ ਪੀਣ ਨਾਲ਼ ਹੋਈਆਂ ਤਿੰਨ ਮੌਤਾਂ ਦੇ ਤਿੰਨੇ ਪੀੜ੍ਹਤ ਪਰਿਵਾਰਾਂ ਨੂੰ ਸਰਕਾਰ ਦੇਵੇ 10-10 ਲੱਖ ਦਾ ਮੁਆਵਜਾ

   ਕਮਲੇਸ਼ ਗੋਇਲ ਖਨੌਰੀ                                         ਖਨੌਰੀ 11 ਅਪ੍ਰੈਲ - ਬੀਤੇ ਦਿਨੀਂ ਸੰਗਰੂਰ ਜਿਲ੍ਹੇ ਦੇ ਪਿੰਡ ਨਮੌਲ਼ ਵਿਖੇ ਜਿੱਥੇ ਤਿੰਨ ਗ਼ਰੀਬ ਐਸ ਸੀ ਪਰਿਵਾਰ ਨਾਲ਼ ਸੰਬੰਧਿਤ ਵਿਅਕਤੀਆਂ ਜਿਸ ਵਿੱਚ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ  ਯੂਥ ਵਿੰਗ ਪ੍ਰਚਾਰ ਮੰਤਰੀ ਅਤੇ ਕਲੱਬ ਦੇ ਪ੍ਰਧਾਨ ਕੋਮਲ ਪ੍ਰੀਤ ਸਿੰਘ ਮਲਿਕ ਖਨੌਰੀ ਖ਼ੁਰਦ ਨੇ ਦੱਸਿਆ ਕਿ ਪਹਿਲਾਂ ਤਾਂ ਅਜਿਹਾ ਠੇਕਾ ਹੀ ਬੰਦ ਕਰਨਾ ਚਾਹੀਦਾ ਹੈ ਜਿੱਥੇ ਅਜਿਹੀ ਘਟੀਆ ਅਤੇ ਨਕਲ਼ੀ  ਸ਼ਰਾਬ ਨੂੰ ਮਿਲਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਕੰਪਨੀਆਂ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ ਜਿਹੜੀ ਨਕਲੀਆ ਚੀਜਾਂ ਅਤੇ ਪਦਾਰਥਾਂ ਦੀ ਵਰਤੋਂ ਕਰਦੀਆਂ ਹਨ। ਅੱਗੇ ਪ੍ਰਧਾਨ ਜੀ ਨੇ ਸ਼ਰਾਬ ਕੰਪਨੀ ਤੇ ਸਖ਼ਤ ਤੋਂ ਸਖ਼ਤ ਨਖੇਦੀ ਕਰਦਿਆਂ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਇਸ ਤੋਂ ਬਾਅਦ ਓਹਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮਿ੍ਰਤਕਾ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਰਾਸ਼ੀ ਮੁਆਵਜੇ ਵਜੋਂ ਦਿੱਤੀ ਜਾਣੀ ਚਾਹੀਦੀ ਹੈ। ਤਾਂ ਜੌ  ਓਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਠੰਗ ਨਾਲ਼ ਹੋ ਸਕੇ। ਕਿਉਕਿ ਤਿੰਨੇ ਪਰਿਵਾਰਾਂ ਦੇ ਪਰਿਵਾਰ ਵਿੱਚੋਂ ਕਮਾਉਣ ਵਾਲੇ ਹੀ ਘਰ ਦੇ ਮੋਢੀ ਹੀ ਚਲੇ ਵਸੇ ਹਨ। ਅੱਗੇ ਓਹਨਾ ਕਿਹਾ ਕਿ ਜੋਂ ਠੇਕੇਦਾਰ ਜਾਂ ਨਸਾ ਤਸਕਰ ਸਮਾਜ ਵਿੱਚ ਅਜਿਹੀਆਂ ਗ਼ਲਤ ਨਸੇਲੀਆਂ ਮਾੜੀ ਡੋਜ਼ ਵਾਲੀਆ ਸ਼ਰਾਬ ਅਤੇ ਹੋਰ ਨਕਲ਼ੀ ਚੀਜਾਂ ਬੇਚਦੇ ਹਨ ਓਹਨਾ ਨੂੰ ਸਮਾਜਿਕ ਸੰਸਥਾਵਾਂ ਅਤੇ ਕਲੱਬ ਸੋਸਾਇਟੀਆ ਅਤੇ ਸਮਾਜ ਸੇਵੀ ਸੰਸਥਾਵਂ ਨੂੰ  ਇਕਜੁਟ ਹੋ ਕੇ  ਨੱਥ ਪਾਉਣੀ ਚਾਹੀਦੀ ਹੈ। ਓਹਨਾਂ ਅੱਗੇ ਕਿਹਾ ਜਿੱਥੇ ਮੌਜੂਦਾ ਮਾਨ ਸਰਕਾਰ ਵਲੋਂ ਜਿੱਥੇ ਵੱਡੇ ਵੱਡੇ ਕਾਲਜ ਸਕੂਲਾਂ ਅਤੇ ਹੋਰ ਪ੍ਰੋਜੈਕਟਾਂ ਦੀ ਗੱਲ ਕਰ ਰਹੀ ਹੈ ਉੱਥੇ ਨਸ਼ਾ ਤਸਕਰਾਂ ਨੂੰ ਵੀ ਨੱਥ ਪਾਉਣੀ ਚਾਹੀਦੀ ਹੈ ਤਾਂ ਜੋਂ ਅਜਿਹੀਆਂ ਉਪ੍ਰੋਕਤ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਨਸ਼ੇ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।  ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਚੋਂ ਨਸ਼ਾ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਮੁੱਢਲੇ ਨਿਯਮ ਅਤੇ ਸਿਧਾਂਤ ਅਪਨਾਉਣੇ ਚਾਹੀਦੇ ਹਨ। ਇਸ ਉਪਰੰਤ ਓਹਨਾ ਨੇ  ਸ੍ਰਿਸ਼ਟੀ ਕਰਤਾ ਭਗਵਾਨ  ਵਾਲਮੀਕਿ ਮਹਾਰਾਜ ਅੱਗੇ 10ਮਿੰਟ ਦਾ ਮੌਨ ਧਾਰਨ ਕੀਤਾ ਅਤੇ ਅਰਦਾਸ ਕੀਤੀ। ਓਹਨਾਂ ਕਿਹਾ ਕਿ ਉਪਰੋਕਤ ਪਰਿਵਾਰਾਂ ਦੀ ਮਦਦ ਕਰਨ ਲਈ ਪੰਜਾਬ ਵਿੱਚ ਬਣੀਆ ਲੋਕ ਭਲਾਈ ਸੰਸਥਾਵਾਂ ਨੂੰ ਵੱਧ ਚੜ ਕੇ ਪਰਿਵਾਰ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ। ਅਤੇ ਸਰਕਾਰ ਨੂੰ ਵੀ ਮੁਆਵਜੇ ਦੀ ਗੁਹਾਰ ਲਗਾਈ।

 ਨਮੋਲ਼ ਪਿੰਡ ਜ਼ਿਲ੍ਹਾ ਸੰਗਰੂਰ ਵਿੱਖੇ ਮਾੜੀ ਸ਼ਰਾਬ ਪੀਣ ਨਾਲ਼ ਹੋਈਆਂ ਤਿੰਨ ਮੌਤਾਂ ਦੇ ਤਿੰਨੇ ਪੀੜ੍ਹਤ ਪਰਿਵਾਰਾਂ ਨੂੰ ਸਰਕਾਰ ਦੇਵੇ 10-10 ਲੱਖ ਦਾ ਮੁਆਵਜਾ
  • Title : ਨਮੋਲ਼ ਪਿੰਡ ਜ਼ਿਲ੍ਹਾ ਸੰਗਰੂਰ ਵਿੱਖੇ ਮਾੜੀ ਸ਼ਰਾਬ ਪੀਣ ਨਾਲ਼ ਹੋਈਆਂ ਤਿੰਨ ਮੌਤਾਂ ਦੇ ਤਿੰਨੇ ਪੀੜ੍ਹਤ ਪਰਿਵਾਰਾਂ ਨੂੰ ਸਰਕਾਰ ਦੇਵੇ 10-10 ਲੱਖ ਦਾ ਮੁਆਵਜਾ
  • Posted by :
  • Date : अप्रैल 11, 2023
  • Labels :
  • Blogger Comments
  • Facebook Comments

0 comments:

एक टिप्पणी भेजें

Top