Contact for Advertising

Contact for Advertising

Latest News

शुक्रवार, 7 अप्रैल 2023

ਹਰਦੀਪ ਬਾਵਾ ਦੇ ਪਲੇਠੇ ਨਾਵਲ ਦਾ ਲੋਕ ਅਰਪਣ ਅਤੇ ਗੋਸ਼ਟੀ 16 ਨੂੰ

 ਹਰਦੀਪ ਬਾਵਾ ਦੇ ਪਲੇਠੇ ਨਾਵਲ ਦਾ ਲੋਕ ਅਰਪਣ ਅਤੇ ਗੋਸ਼ਟੀ 16 ਨੂੰ



ਬਰਨਾਲਾ ਅਪ੍ਰੈਲ 7,(ਸੁਖਵਿੰਦਰ ਸਿੰਘ ਭੰਡਾਰੀ ) ਇਸਤਰੀ ਲਿਖਾਰੀ ਸਭਾ ਪੰਜਾਬ ਬਰਨਾਲਾ ਵੱਲੋਂ ਇਕ ਸਾਹਤਿਕ ਸਮਾਗਮ 16 ਅਪ੍ਰੈਲ 2023 ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਥਾਨਕ ਗੋਬਿੰਦ ਬਾਂਸਲ ਚੈਰੀਟੇਬਲ ਟਰੱਸਟ ਨੇੜੇ ਸੇਖਾ ਰੇਲਵੇ ਫਾਟਕ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਲੇਖਿਕਾ ਹਰਦੀਪ ਬਾਵਾ ਦਾ ਪਲੇਠਾ ਨਾਵਲ 'ਵੇਸਵਾ ਨਹੀਂ ਹਾਂ ਮੈਂ' ਦਾ ਲੋਕ ਅਰਪਣ ਤੇ ਗੋਸ਼ਟੀ ਕਰਵਾਈ ਜਾਵੇਗੀ।ਇਸ ਸਾਹਤਿਕ ਸਮਾਗਮ ਦੀ ਪ੍ਰਧਾਨਗੀ ਸੋਮਾ ਸਬਲੋਕ(ਬੰਗਾ, ਨਵਾਂ ਸ਼ਹਿਰ) ਕਰਨਗੇ ਅਤੇ ਡਾ.ਗੁਰਪ੍ਰੀਤ ਕੌਰ (ਅੰਬਾਲਾ)ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਜਦਕਿ ਪੇਪਰ ਡਾ.ਜਸਵਿੰਦਰ ਕੌਰ ਬਿੰਦਰਾ(ਦਿੱਲੀ)ਅਤੇ ਡਾ.ਗੁਰਦੀਪ ਸਿੰਘ ਢਿੱਲੋਂ(ਬੁਢਲਾਡਾ) ਪੜ੍ਹਨਗੇ।ਇਹ ਜਾਣਕਾਰੀ ਸਭਾ ਦੀ ਪ੍ਰਧਾਨ ਰਾਜਵੰਤ ਕੌਰ ਸਿੱਧੂ ਅਤੇ ਤੇਜਿੰਦਰ ਸਿੰਘ ਚੰਡਹੋਕ ਨੇ ਦਿੱਤੀ ਤੇ ਦੱਸਿਆ ਕਿ ਬਹਿਸ ਦਾ ਆਗਾਜ਼ ਡਾ.ਜੋਗਿੰਦਰ ਸਿੰਘ ਨਿਰਾਲਾ ਕਰਨਗੇ। ਬਾਹਰਲੇ ਲੇਖਕਾਂ ਤੋਂ ਇਲਾਵਾ ਸਥਾਨਕ ਲੇਖਕ ਡਾ.ਤਰਸਪਾਲ ਕੌਰ, ਭੋਲਾ ਸਿੰਘ ਸੰਘੇੜਾ,ਤੇਜਾ ਸਿੰਘ ਤਿਲਕ, ਤੇਜਿੰਦਰ ਚੰਡਿਹੋਕ, ਮਾਲਵਿੰਦਰ ਸ਼ਾਇਰ, ਦਰਸ਼ਨ ਸਿੰਘ ਗੁਰੂ, ਅਮਨਦੀਪ ਟੱਲੇਵਾਲੀਆ,ਓਮ ਪ੍ਰਕਾਸ਼ ਗਾਸੋ, ਤਰਸੇਮ,ਸਾਗਰ ਸਿੰਘ ਸਾਗਰ,ਡਾ.ਭੁਪਿੰਦਰ ਸਿੰਘ ਬੇਦੀ ਭਾਗ ਲੈਣਗੇ।ਇਸ ਦੇ ਨਾਲ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।

ਹਰਦੀਪ ਬਾਵਾ ਦੇ ਪਲੇਠੇ ਨਾਵਲ ਦਾ ਲੋਕ ਅਰਪਣ ਅਤੇ ਗੋਸ਼ਟੀ 16 ਨੂੰ
  • Title : ਹਰਦੀਪ ਬਾਵਾ ਦੇ ਪਲੇਠੇ ਨਾਵਲ ਦਾ ਲੋਕ ਅਰਪਣ ਅਤੇ ਗੋਸ਼ਟੀ 16 ਨੂੰ
  • Posted by :
  • Date : अप्रैल 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top