Contact for Advertising

Contact for Advertising

Latest News

शुक्रवार, 14 अप्रैल 2023

ਨੈਨੋ ਉਲੰਪਿਕਸ 22 ਏਕੜ ਬਰਨਾਲਾ ਦੇ ਵੱਡੇ ਪਾਰਕ ਵਿਖੇ 16 ਅਪ੍ਰੈਲ ਨੂੰ

 ਨੈਨੋ  ਉਲੰਪਿਕਸ 22 ਏਕੜ ਬਰਨਾਲਾ ਦੇ ਵੱਡੇ ਪਾਰਕ ਵਿਖੇ 16 ਅਪ੍ਰੈਲ ਨੂੰ

6 ਮਹੀਨੇ ਤੋਂ 80 ਸਾਲ ਤੱਕ ਦੇ ਖਿਡਾਰੀ  ਇੱਕ ਮਿੰਟ ਦੀਆਂ ਖੇਡਾਂ ਚ ਲੈਣਗੇ ਹਿੱਸਾ।

  

ਬਰਨਾਲਾ, 14 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) 22 ਏਕੜ ਵੈੱਲਫੇ਼ਅਰ ਸੋਸਾਇਟੀ ਬਰਨਾਲਾ ਵੱਲੋਂ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿ ਬਰਨਾਲਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਬਰਨਾਲਾ ਦੇ ਸਰਗਰਮ ਸਹਿਯੋਗ ਨਾਲ ਨੈਨੋ ਉਲੰਪਿਕਸ ਇੱਕ ਮਿੰਟ ਦੀਆਂ ਖੇਡਾਂ 22 ਏਕੜ ਦੇ ਵੱਡੇ ਪਾਰਕ ਵਿਖੇ 16 ਅਪ੍ਰੈਲ ਦਿਨ ਐਤਵਾਰ ਨੂੰ ਬਾਅਦ ਦੁਪਹਿਰ 3: 30  ਵਜੇ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ 6 ਮਹੀਨਿਆਂ ਦੇ ਨੰਨ੍ਹੇ ਮੁੰਨੇ ਬੱਚਿਆਂ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਭਾਗ ਲੈਣਗੇ। ਇਸ ਮੌਕੇ  ਰਾਮਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਬਤੌਰ ਮੁੱਖ ਮਹਿਮਾਨ, ਪਿਆਰਾ ਲਾਲ ਰਾਏਸਰ ਵਾਲੇ ਕੋਲੋਨਾਈਜ਼ਰ ਅਤੇ ਅਮਰਜੀਤ ਸਿੰਘ ਖੀਪਲ ਇੰਸਪੈਕਟਰ ਇਨਕਮ ਟੈਕਸ ਵਿਭਾਗ ਬਤੌਰ ਵਿਸ਼ੇਸ਼ ਮਹਿਮਾਨ ਪਹੰਚ ਰਹੇ ਹਨ। ਨੈਨੋ ਉਲੰਪਿਕਸ ਖੇਡਾਂ ਦੇ ਪ੍ਰੋਜੈਕਟ ਚੇਅਰਮੈਨ ਰਾਜੇਸ਼ ਭੂਟਾਨੀ ਅਤੇ ਗੁਰਮੀਤ ਸਿੰਘ ਮੀਮਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਮਨੋਰਥ      *ਦਾਦਾ ਦਾਦੀ ,  ਮਾਤਾ  ਪਿਤਾ  ਹਰ ਉਮਰ ਦੇ ਬੇਟੇ ਬੇਟੀਆਂ ਭੈਣਾਂ ਬੱਚੇ ਬੱਚੀਆਂ ਦੇ  ਚਿਹਰਿਆਂ ਦੇ ਬਣਾਉਟੀ ਹਾਸਿਆਂ  ਦੀ ਬਜਾਏ ਰੂਹ ਨੂੰ  ਅਸਲ ਮੁਸਕਰਾਹਟ ਵਿੱਚ ਤਬਦੀਲ ਕਰਨ ਲਈ, ਰੋਜ਼ਾਨਾ ਦੇ ਰੁਝੇਵਿਆਂ ਵਿੱਚੋਂ ਮੋਬਾਈਲ ਅਤੇ ਲੈਪਟਾਪ  ਤੋਂ ਹਟ ਕੇ ਆਪਣੇ ਬੱਚਿਆਂ ਵਿੱਚ  ਆਤਮ ਵਿਸ਼ਵਾਸ ਪੇਦਾ ਕਰਨ ਅਤੇ ਕੁਦਰਤੀ ਵਾਤਾਵਰਨ ਪੈਦਾ ਕਰਨਾ ਹੈ। ਸਾਰੇ ਰਲ ਮਿਲ ਕੇ  ਜਿੰਦਗੀ ਦੇ ਕੁੱਝ ਪਲ  ਖੁਸ਼ਨੁਮਾ ਮਾਹੌਲ   ਵਿੱਚ ਬਤੀਤ ਕਰਨ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਅਤੇ ਭਾਗੀਦਾਰੀ ਅਤੀ ਜ਼ਰੂਰੀ ਹੈ। ਇਸ ਮੌਕੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਖੇਡਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।  ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਚ ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ, ਸੁਰਿੰਦਰ ਨੰਦਰਾ,ਮਾਸਟਰ  ਮਹਿੰਦਰ ਸਿੰਘ ਸੇਖੋਂ , ਕ੍ਰਿਸ਼ਨ ਸ਼ਰਮਾ,ਪਵਨ ਬਦਰਾ, ਪ੍ਰੇਮ ਕੁਮਾਰ ਬਦਰਾ, ਜੀਵਨ ਬਦਰਾ, ਨਰੇਸ਼ ਗੋਇਲ,ਮੇਜਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ। ਆਪ ਸਭ ਨੂੰ ਨੈਨੋ ਉਲੰਪਿਕਸ ਖੇਡਾਂ ਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

 ਨੈਨੋ  ਉਲੰਪਿਕਸ 22 ਏਕੜ ਬਰਨਾਲਾ ਦੇ ਵੱਡੇ ਪਾਰਕ ਵਿਖੇ 16 ਅਪ੍ਰੈਲ ਨੂੰ
  • Title : ਨੈਨੋ ਉਲੰਪਿਕਸ 22 ਏਕੜ ਬਰਨਾਲਾ ਦੇ ਵੱਡੇ ਪਾਰਕ ਵਿਖੇ 16 ਅਪ੍ਰੈਲ ਨੂੰ
  • Posted by :
  • Date : अप्रैल 14, 2023
  • Labels :
  • Blogger Comments
  • Facebook Comments

0 comments:

एक टिप्पणी भेजें

Top