Contact for Advertising

Contact for Advertising

Latest News

सोमवार, 17 अप्रैल 2023

ਵਿਸਾਖੀ ਮੇਲੇ ਨੂੰ ਸਮਰਪਿਤ ਭੰਗੜਾ ਗਿੱਧਾ ਤੇ ਫੈਸ਼ਨ ਮੁਕਾਬਲੇ 23 ਨੂੰ ਹਰੇਕ ਪ੍ਰਤੀਯੋਗੀ ਨੂੰ ਟਰਾਫੀ ਤੇ ਸਰਟੀਫਿਕੇਟ ਦਿੱਤੇ ਜਾਣਗੇ : ਮੋਨੂੰ ਮਹਿਰਾ

 ਵਿਸਾਖੀ ਮੇਲੇ ਨੂੰ ਸਮਰਪਿਤ ਭੰਗੜਾ ਗਿੱਧਾ ਤੇ ਫੈਸ਼ਨ ਮੁਕਾਬਲੇ 23 ਨੂੰ           ਹਰੇਕ ਪ੍ਰਤੀਯੋਗੀ ਨੂੰ ਟਰਾਫੀ ਤੇ ਸਰਟੀਫਿਕੇਟ ਦਿੱਤੇ ਜਾਣਗੇ : ਮੋਨੂੰ ਮਹਿਰਾ 

ਬਰਨਾਲਾ, (ਸੁਖਵਿੰਦਰ ਸਿੰਘ ਭੰਡਾਰੀ)- ਦਾ ਭੰਗੜਾ ਰੂਟਸ਼ ਅਕੈਡਮੀ ਬਰਨਾਲਾ ਵੱਲੋਂ ਦੂਸਰੇ ਵਿਸਾਖੀ ਮੇਲੇ ਨੂੰ ਸਮਰਪਿਤ ਸੋਲੋ ਭੰਗੜਾ, ਗਿੱਧਾ, ਗਰੁੱਪ ਭੰਗੜਾ ਤੇ ਫੈਸ਼ਨ ਸ਼ੋਅ ਮੁਕਾਬਲੇ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਕਰਵਾਏ ਜਾ ਰਹੇ ਹਨ।ਜਿਸ ਦਾ ਉਦਘਾਟਨ ਉੱਘੇ ਸਮਾਜ ਸੇਵੀ ਅਤੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਕਰਨਗੇ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਦਾ ਭੰਗੜਾ ਰੂਟਸ਼ ਅਕੈਡਮੀ ਦੇ ਕੋਚ ਮੋਨੂੰ ਮਹਿਰਾ ਨੇ ਦੱਸਿਆ ਕਿ 23 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9 ਵਜੇ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਦੂਸਰੇ ਵਿਸਾਖੀ ਮੇਲੇ ਨੂੰ ਸਮਰਪਿਤ ਭੰਗੜਾ,  ਗਿੱਧਾ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਸੋਲੋ, ਭੰਗੜਾ, ਫੈਂਸੀ ਡਰੈਸ, ਗਿੱਧਾ ਆਦਿ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿੱਚ 4 ਤੋਂ 8 ਸਾਲ,9 ਤੋਂ 12 ਸਾਲ, 13 ਤੋਂ 16, 17 ਸਾਲ ਤੋਂ 20 ਸਾਲ ਉਮਰ ਵਰਗ ਦੇ ਭੰਗੜਾ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 51 ਹਜ਼ਾਰ ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਜਾਣਗੇ ਅਤੇ ਹਰੇਕ ਪ੍ਰਤੀਯੋਗੀ ਨੂੰ ਸਰਟੀਫਿਕੇਟ ਅਤੇ ਟਰਾਫੀ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਮੁਕਾਬਲਿਆ ਵਿੱਚ ਭਾਗ ਲੈਣਾ ਚਾਹੀਦਾ ਹੈ ਜਿਸ ਨਾਲ ਜਿੱਥੇ ਨੌਜਵਾਨ ਨਸ਼ਿਆ ਅਤੇ ਹੋਰ ਮਾੜੀਆ ਕੁਰੀਤੀਆਂ ਤੋਂ ਦੂਰ ਰਹਿਣਗੇ ਉੱਥੇ ਹੀ ਆਪਣੇ ਵਿਰਸੇ ਨਾਲ ਵੀ ਜੁੜਣਗੇ। ਸਮਾਗਮ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਜੱਸੀ ਲੌਂਗੋਵਾਲੀਆਂ, ਪਾਲੀ ਧਨੌਲਾ ਅਤੇ ਮਸ਼ਹੂਰ ਢੋਲੀ ਮੇਸ਼ੀ ਵੀ ਆਪਣੀ ਹਾਜ਼ਰੀ ਲਗਾਵਾਉਣਗੇ।

ਵਿਸਾਖੀ ਮੇਲੇ ਨੂੰ ਸਮਰਪਿਤ ਭੰਗੜਾ ਗਿੱਧਾ ਤੇ ਫੈਸ਼ਨ ਮੁਕਾਬਲੇ 23 ਨੂੰ           ਹਰੇਕ ਪ੍ਰਤੀਯੋਗੀ ਨੂੰ ਟਰਾਫੀ ਤੇ ਸਰਟੀਫਿਕੇਟ ਦਿੱਤੇ ਜਾਣਗੇ : ਮੋਨੂੰ ਮਹਿਰਾ
  • Title : ਵਿਸਾਖੀ ਮੇਲੇ ਨੂੰ ਸਮਰਪਿਤ ਭੰਗੜਾ ਗਿੱਧਾ ਤੇ ਫੈਸ਼ਨ ਮੁਕਾਬਲੇ 23 ਨੂੰ ਹਰੇਕ ਪ੍ਰਤੀਯੋਗੀ ਨੂੰ ਟਰਾਫੀ ਤੇ ਸਰਟੀਫਿਕੇਟ ਦਿੱਤੇ ਜਾਣਗੇ : ਮੋਨੂੰ ਮਹਿਰਾ
  • Posted by :
  • Date : अप्रैल 17, 2023
  • Labels :
  • Blogger Comments
  • Facebook Comments

0 comments:

एक टिप्पणी भेजें

Top