ਚੋਰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ 2 ਕੰਪਿਊਟਰ, ਐਲਈਡੀ, ਡੀਵੀਆਰ ਤੇ ਹੋਰ ਸਮਾਨ ਲੈ ਕੇ ਫ਼ਰਾਰ
ਬਰਨਾਲਾ, ( ਸੁਖਵਿੰਦਰ ਸਿੰਘ ਭੰਡਾਰੀ)- ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਬਰਨਾਲਾ ਵਿੱਚ ਦੇਰ ਰਾਤ ਚੋਰਾਂ ਨੇ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਸਕੂਲ ਦੇ ਵੱਖ-ਵੱਖ ਕਮਰਿਆਂ ’ਚੋਂ ਡੇਢ ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋਏ। ਇਸ ਘਟਨਾ ਬਾਬਤ ਹੈੱਡ ਟੀਚਰ ਅਮਰਜੀਤ ਕੌਰ, ਗੁਰਮੀਤ ਕੌਰ, ਮਨਜੀਤ ਕੌਰ ਨੇ ਦੱਸਿਆ ਸਵੇਰ ਮੌਕੇ ਜਦ ਆਏ ਤਾਂ ਸਕੂਲ ਦੇ ਵੱਖ-ਵੱਖ ਕਮਰਿਆ ਦੇ ਜਿੰਦਰੇ ਭੰਨੇ ਹੋਏ ਸਨ ਅਤੇ ਚੋਰ ਸਕੂਲ ਵਿੱਚੋਂ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਹਨ। ਜਿਸ ਦੀ ਸੂਚਨਾ ਉਨ੍ਹਾਂ ਪੁਲਿਸ ਨੂੰ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚੋਂ ਚੋਰ ਪ੍ਰੋਜੈਕਟਰ ਦੇ ਦੋ ਸਪੀਕਰ, 2 ਕੰਪਿਊਟਰ, ਇੱਕ ਐਲ.ਈ.ਡੀ, ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਤੋਂ ਇਲਾਵਾ ਰਸੋਈ ਵਿੱਚ ਪਿਆ ਰਾਸ਼ਨ, ਕਣਕ, ਸਪੋਰਟਸ ਦਾ ਸਮਾਨ, ਟੀਐਲਐਮ ਦਾ ਸਮਾਨ ਸਮੇਤ ਪ੍ਰੀ-ਪ੍ਰਾਇਮਰੀ ਦੇ ਬੱਚਿਆ ਲਈ ਰੱਖੇ ਖਿਡੌਣੇ ਅਤੇ ਸਟੇਸ਼ਨਰੀ, ਲਿਸਨਿੰਗ ਲੈਬ ਚੋਂ ਸਪੀਕਰ, ਐਂਪਲੀਫਾਇਰ, ਪੈੱਨ ਡਰਾਈਵ ਚੋਰੀ ਕਰਕੇ ਲੈ ਕੇ ਹਨ। ਇਸ ਸਾਰੇ ਸਮਾਨ ਦੀ ਕੁੱਲ ਕੀਮਤ 1 ਲੱਖ 52 ਹਜ਼ਾਰ ਰੁਪਏ ਬਣਦੀ ਹੈ। ਹੈੱਡ ਟੀਚਰ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਜਿਸ ਤੋਂ ਬਾਅਦ ਮੌਕੇ ਉਪਰ ਥਾਣਾ ਸਿਟੀ 2 ਦੀ ਪੁਲਿਸ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਵੀ ਲਿਆ।ਥਾਣਾ ਸਿਟੀ 2 ਦੇ ਐੱਸ.ਐੱਚ.ਓ ਗੁਰਮੇਲ ਸਿੰਘ ਨੇ ਦੱਸਿਆ ਉਨ੍ਹਾਂ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ
0 comments:
एक टिप्पणी भेजें