Contact for Advertising

Contact for Advertising

Latest News

शुक्रवार, 7 अप्रैल 2023

ਗਲੀ ਨੰਬਰ 4, ਕੇ ਸੀ ਰੋਡ ਬਰਨਾਲਾ ਵਿਖੇ ਸ਼੍ਰੀ ਰਾਮ ਕਥਾ 7 ਅਪ੍ਰੈਲ ਤੋਂ ਸ਼ੁਰੂ। ਕਥਾ ਦੇ ਪਹਿਲੇ ਦਿਨ ਸਵੇਰੇ ਕਲਸ਼ ਯਾਤਰਾ ਦਾ ਕੀਤਾ ਗਿਆ ਆਯੋਜਨ

 ਗਲੀ ਨੰਬਰ 4,  ਕੇ ਸੀ ਰੋਡ ਬਰਨਾਲਾ ਵਿਖੇ ਸ਼੍ਰੀ ਰਾਮ ਕਥਾ ਅੱਜ

ਤੋਂ ਸ਼ੁਰੂ। ਕਥਾ ਦੇ ਪਹਿਲੇ ਦਿਨ ਸਵੇਰੇ ਕਲਸ਼ ਯਾਤਰਾ ਦਾ ਕੀਤਾ ਗਿਆ ਆਯੋਜਨ।


ਬਰਨਾਲਾ,7 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਰਾਧਾ ਮਹਿਲਾ ਮੰਡਲ ਬਰਨਾਲਾ ਵੱਲੋਂ ਗਲੀ ਨੰਬਰ 4 ਕੇ ਸੀ  ਰੋਡ ਬਰਨਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਰਾਮ ਕਥਾ 7 ਅਪ੍ਰੈਲ ਤੋਂ 16 ਅਪਰੈਲ 2023 ਤੱਕ ਕਰਵਾਈ ਜਾ ਰਹੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਰਾਧਾ ਮਹਿਲਾ ਮੰਡਲ ਬਰਨਾਲਾ ਦੀ ਮੈਂਬਰ ਨੀਰਜ ਬਾਲਾ ਦਾਨੀਆ ਅਤੇ ਸਰਿਤਾ ਦਾਨੀਆ ਨੇ  ਦੱਸਿਆ ਕਿ ਸ੍ਰੀ ਬਾਲ ਵਿਆਸ ਵੇਂਕਟੇਸ਼ ਮਹਾਰਾਜ (ਚਿੱਤਰਕੂਟ ਵਾਲੇ) ਹਰ ਰੋਜ਼ ਬਾਅਦ ਦੁਪਹਿਰ 3 ਵਜੇ ਤੋਂ ਪ੍ਰਭੂ ਇੱਛਾ ਤੱਕ ਰਾਮ ਭਗਤਾਂ ਨੂੰ ਆਪਣੇ ਮੁਖਾਰਬਿੰਦ ਤੋਂ ਸ੍ਰੀ ਰਾਮ ਕਥਾ ਦਾ ਰਸਪਾਨ ਕਰਵਾਉਣਗੇ।  ਇਸ ਮੌਕੇ ਅੱਜ ਕਥਾ ਦੇ ਪਹਿਲੇ ਦਿਨ ਸ਼੍ਰੀ ਬਾਲਾ ਜੀ ਮੰਦਰ ਰਾਮ ਬਾਗ ਬਰਨਾਲਾ ਤੋਂ ਸਵੇਰੇ 9  ਵਜੇ ਸ਼੍ਰੀ ਵੇਂਕਟੇਸ਼ ਮਹਾਰਾਜ ਜੀ ਦੀ ਅਗਵਾਈ ਚ ਕਲਸ਼ ਯਾਤਰਾ ਆਰੰਭ ਹੋਈ ਜਿਸ ਵਿਚ 101 ਸੁਹਾਗਣਾਂ ਨੇ ਆਪਣੇ ਸਿਰਾਂ ਤੇ ਕਲਸ਼ ਉਠਾਏ ਹੋਏ ਸਨ ਅਤੇ ਸਮੂਹ ਰਾਮ ਭਗਤ ਪ੍ਰਭੂ ਸ਼੍ਰੀ ਰਾਮ ਜੀ  ਦਾ ਗੁਣਗਾਨ ਕਰਦੇ ਹੋਏ ਗਲੀ ਨੰਬਰ 4 ਵਿਖੇ ਕਥਾ ਵਾਲੇ ਸਥਾਨ ਤੇ ਪਹੁੰਚੇ ਜਿੱਥੇ ਉਨ੍ਹਾਂ ਲਈ ਜਲ ਪਾਣ ਦਾ ਪ੍ਰਬੰਧ ਕੀਤਾ ਗਿਆ।ਉਨ੍ਹਾਂ ਦੱਸਿਆ ਕਿ 16 ਅਪਰੈਲ ਨੂੰ ਸਵੇਰੇ 8 ਵਜੇ ਹਵਨ ਯੱਗ  ਹੋਵੇਗਾ ਅਤੇ ਉਸੇ ਦਿਨ ਸਵੇਰੇ 11 ਵਜੇ ਭੰਡਾਰਾ ਅਤੁੱਟ ਵਰਤੇਗਾ। ਇਸ ਮੌਕੇ ਕਲਸ਼ ਯਾਤਰਾ ਚ ਰਾਧਾ ਮਹਿਲਾ ਮੰਡਲ ਬਰਨਾਲਾ ਦੀਆਂ ਸਮੂਹ ਮੈਂਬਰ ਔਰਤਾਂ ਅਤੇ ਸੈਂਕੜੇ ਰਾਮ ਭਗਤ ਹਾਜ਼ਰ ਸਨ। ਉਨ੍ਹਾਂ ਸਮੂਹ ਬਰਨਾਲਾ ਨਿਵਾਸੀਆਂ ਨੂੰ ਹਰ ਰੋਜ਼ ਕਥਾ ਚ ਪਹੁੰਚਣ ਦੀ ਅਪੀਲ ਕੀਤੀ ਹੈ।

ਗਲੀ ਨੰਬਰ 4,  ਕੇ ਸੀ ਰੋਡ ਬਰਨਾਲਾ ਵਿਖੇ ਸ਼੍ਰੀ ਰਾਮ ਕਥਾ 7 ਅਪ੍ਰੈਲ ਤੋਂ ਸ਼ੁਰੂ। ਕਥਾ ਦੇ ਪਹਿਲੇ ਦਿਨ ਸਵੇਰੇ ਕਲਸ਼ ਯਾਤਰਾ ਦਾ ਕੀਤਾ ਗਿਆ ਆਯੋਜਨ
  • Title : ਗਲੀ ਨੰਬਰ 4, ਕੇ ਸੀ ਰੋਡ ਬਰਨਾਲਾ ਵਿਖੇ ਸ਼੍ਰੀ ਰਾਮ ਕਥਾ 7 ਅਪ੍ਰੈਲ ਤੋਂ ਸ਼ੁਰੂ। ਕਥਾ ਦੇ ਪਹਿਲੇ ਦਿਨ ਸਵੇਰੇ ਕਲਸ਼ ਯਾਤਰਾ ਦਾ ਕੀਤਾ ਗਿਆ ਆਯੋਜਨ
  • Posted by :
  • Date : अप्रैल 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top