Contact for Advertising

Contact for Advertising

Latest News

रविवार, 9 अप्रैल 2023

ਗਲੀ ਨੰਬਰ 4, ਕੇ ਸੀ ਰੋਡ ਬਰਨਾਲਾ ਵਿਖੇ ਸ਼੍ਰੀ ਰਾਮ ਕਥਾ ਦੇ ਦੂਜੇ ਦਿਨ ਸੁਣਾਇਆ ਸ਼ਿਵ ਵਿਆਹ ਦਾ ਪ੍ਰਸੰਗ। ਭਗਤਾਂ ਨੇ ਰਸਭਿੰਨੇ ਸੰਕੀਰਤਨ ਤੇ ਨੱਚ ਕੇ ਮਾਣਿਆ ਖ਼ੂਬ ਆਨੰਦ

 ਗਲੀ ਨੰਬਰ 4,  ਕੇ ਸੀ ਰੋਡ ਬਰਨਾਲਾ ਵਿਖੇ ਸ਼੍ਰੀ ਰਾਮ ਕਥਾ ਦੇ ਦੂਜੇ ਦਿਨ ਸੁਣਾਇਆ ਸ਼ਿਵ ਵਿਆਹ ਦਾ ਪ੍ਰਸੰਗ।  ਭਗਤਾਂ ਨੇ ਰਸਭਿੰਨੇ ਸੰਕੀਰਤਨ ਤੇ ਨੱਚ ਕੇ ਮਾਣਿਆ ਖ਼ੂਬ ਆਨੰਦ।         


                            ਬਰਨਾਲਾ, 9 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਰਾਧਾ ਮਹਿਲਾ ਮੰਡਲ ਬਰਨਾਲਾ ਵੱਲੋਂ ਗਲੀ ਨੰਬਰ 4 ਕੇ ਸੀ  ਰੋਡ ਬਰਨਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਰਾਮ ਕਥਾ 7 ਅਪ੍ਰੈਲ ਤੋਂ 16 ਅਪਰੈਲ 2023 ਤੱਕ ਕਰਵਾਈ ਜਾ ਰਹੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਰਾਧਾ ਮਹਿਲਾ ਮੰਡਲ ਬਰਨਾਲਾ ਦੀ ਮੈਂਬਰ ਨੀਰਜ ਬਾਲਾ ਦਾਨੀਆ ਅਤੇ ਸਰਿਤਾ ਦਾਨੀਆ ਨੇ  ਦੱਸਿਆ ਕਿ ਸ਼੍ਰੀ ਬਾਲ ਵਿਆਸ ਵੇਂਕਟੇਸ਼ ਮਹਾਰਾਜ (ਚਿੱਤਰਕੂਟ ਵਾਲੇ) ਹਰ ਰੋਜ਼ ਬਾਅਦ ਦੁਪਹਿਰ 3:30  ਵਜੇ ਤੋਂ ਪ੍ਰਭੂ ਇੱਛਾ ਤੱਕ ਰਾਮ ਭਗਤਾਂ ਨੂੰ ਆਪਣੇ ਮੁਖਾਰਬਿੰਦ ਤੋਂ ਸ੍ਰੀ ਰਾਮ ਕਥਾ ਦਾ ਰਸਪਾਨ ਕਰਵਾਉਂਦੇ ਹਨ।   ਇਸ ਮੌਕੇ ਅੱਜ ਕਥਾ ਦੇ ਦੂਜੇ ਦਿਨ੍ਰ ਸ਼੍ਰੀ ਵੇਂਕਟੇਸ਼ ਮਹਾਰਾਜ ਨੇ ਸ਼ਿਵ ਵਿਆਹ ਪ੍ਰਸੰਗ ਦਾ ਵਿਰਤਾਂਤ ਸੁਣਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਅਯੁੱਧਿਆ ਕਾਂਡ ਦਾ ਵਰਨਣ ਵੀ ਸੁਣਾਇਆ। ਸ਼ਿਵ ਵਿਆਹ ਮੌਕੇ ਹੋਏ ਆਨੰਦਮਈ ਸੰਕੀਰਤਨ ਦੀਆਂ ਮਧੁਰ ਧੁਨਾਂ ਤੇ ਰਾਮ ਭਗਤਾਂ ਨੇ ਨੱਚ ਕੇ ਖੂਬ ਆਨੰਦ ਮਾਣਿਆ । ਰਾਧਾ ਮਹਿਲਾ ਮੰਡਲ ਬਰਨਾਲਾ ਨੇ ਦੱਸਿਆ ਕਿ 16 ਅਪਰੈਲ ਨੂੰ ਸਵੇਰੇ 8 ਵਜੇ ਹਵਨ ਯੱਗ  ਹੋਵੇਗਾ ਅਤੇ ਉਸੇ ਦਿਨ ਸਵੇਰੇ 11 ਵਜੇ ਭੰਡਾਰਾ ਅਤੁੱਟ ਵਰਤੇਗਾ। ਇਸ ਮੌਕੇ ਰਾਧਾ ਮਹਿਲਾ ਮੰਡਲ ਬਰਨਾਲਾ ਦੀਆਂ ਵੰਦਨਾ ਰਾਣੀ, ਕਿਰਨਾ ਰਾਣੀ, ਮੋਨਾ ਰਾਣੀ, ਪੁਸ਼ਪਾ ਸਿੰਗਲਾ, ਕਮਲੇਸ਼ ਰਾਣੀ,ਸੁਨੀਤਾ ਉੱਪਲੀ ਅਤੇ ਮੀਨੂੰ ਤੋਂ ਇਲਾਵਾ ਬਬੀਤਾ ਜਿੰਦਲ, ਸੋਮਾ ਭੰਡਾਰੀ, ਆਸ਼ਾ ਸ਼ਰਮਾ ਆਦਿ ਸੈਂਕੜੇ ਰਾਮ ਭਗਤ ਹਾਜ਼ਰ ਸਨ। ਉਨ੍ਹਾਂ  ਬਰਨਾਲਾ ਨਿਵਾਸੀਆਂ ਨੂੰ ਹਰ ਰੋਜ਼ ਕਥਾ ਚ ਪਹੁੰਚਣ ਦੀ ਅਪੀਲ ਕੀਤੀ ਹੈ।
 ਗਲੀ ਨੰਬਰ 4,  ਕੇ ਸੀ ਰੋਡ ਬਰਨਾਲਾ ਵਿਖੇ ਸ਼੍ਰੀ ਰਾਮ ਕਥਾ ਦੇ ਦੂਜੇ ਦਿਨ ਸੁਣਾਇਆ ਸ਼ਿਵ ਵਿਆਹ ਦਾ ਪ੍ਰਸੰਗ।  ਭਗਤਾਂ ਨੇ ਰਸਭਿੰਨੇ ਸੰਕੀਰਤਨ ਤੇ ਨੱਚ ਕੇ ਮਾਣਿਆ ਖ਼ੂਬ ਆਨੰਦ
  • Title : ਗਲੀ ਨੰਬਰ 4, ਕੇ ਸੀ ਰੋਡ ਬਰਨਾਲਾ ਵਿਖੇ ਸ਼੍ਰੀ ਰਾਮ ਕਥਾ ਦੇ ਦੂਜੇ ਦਿਨ ਸੁਣਾਇਆ ਸ਼ਿਵ ਵਿਆਹ ਦਾ ਪ੍ਰਸੰਗ। ਭਗਤਾਂ ਨੇ ਰਸਭਿੰਨੇ ਸੰਕੀਰਤਨ ਤੇ ਨੱਚ ਕੇ ਮਾਣਿਆ ਖ਼ੂਬ ਆਨੰਦ
  • Posted by :
  • Date : अप्रैल 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top