Contact for Advertising

Contact for Advertising

Latest News

शनिवार, 8 अप्रैल 2023

ਐਕ੍ਰਿਡੇਸ਼ਨ ਕਾਰਡ ਹੋਲਡਰ ਪੱਤਰਕਾਰਾਂ ਦਾ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਵੇ - ਸੁਖਨਾਮ ਸਿੰਘ ਕੌਮੀ ਪ੍ਰਧਾਨ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ

 ਐਕ੍ਰਿਡੇਸ਼ਨ ਕਾਰਡ ਹੋਲਡਰ ਪੱਤਰਕਾਰਾਂ ਦਾ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਵੇ - ਸੁਖਨਾਮ ਸਿੰਘ ਕੌਮੀ ਪ੍ਰਧਾਨ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ

ਬਟਾਲਾ (ਦੀਪਕ ਕੁਮਾਰ ) ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਇੱਕ ਮੀਟਿੰਗ ਬਟਾਲਾ ਵਿਖੇ ਹੋਈ ਜਿਸ ਵਿੱਚ ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਸੁਖਨਾਮ ਸਿੰਘ ਨੇ ਸਰਕਾਰ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜਿੰਨਾ ਪੱਤਰਕਾਰਾਂ ਤੇ ਨਜਾਯਜ ਪਰਚੇ ਦਰਜ  ਹੋਏ ਹਨ ਓਹਨਾਂ ਨੂੰ ਤੁਰੰਤ ਪ੍ਰਭਾ ਨਾਲ ਖਾਰਿਜ ਕੀਤਾ ਜਾਵੇ ਅਤੇ ਕਿਹਾ ਕਿ ਕਿਸੇ ਵੀ ਪੱਤਰਕਾਰ ਤੇ ਪਰਚਾ ਦਰਜ ਕਰਨ ਤੋਂ ਪਹਿਲਾਂ ਚੰਗੀ ਤਰਾਂ ਜਾਂਚ ਪੜਤਾਲ ਕੀਤੀ ਜਾਵੇ । ਸਾਰੀ ਇਨਕੁਆਰੀ ਪਹਿਲਾਂ ਕੀਤੀ ਜਾਵੇ। 

ਓਹਨਾਂ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਐਕ੍ਰਿਡੇਸ਼ਨ ਕਾਰਡ ਹੋਲਦਰ ਪੱਤਰਕਾਰਾਂ ਦਾ ਬੀਮਾ   5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਵੇ ਜਿਸ ਵਿੱਚ 5 ਲੱਖ ਤੱਕ ਦਾ ਇਲਾਜ ਫਰੀ ਕੀਤਾ ਜਾਵੇ ਨਾ ਕਿ ਵੱਖਰਾ ਕਾਰਡ ਬਣਾਉਣ ਦੀ ਲੋੜ ਹੋਵੇ। ਕਈ ਵਾਰ ਵੇਖਿਆ ਗਿਆ ਹੈ ਕਿ ਕਿਸੇ ਵੀ ਸਰਕਾਰੀ ਪ੍ਰੈਸ ਵਾਰਤਾ ਵਿਚ ਸਿਰਫ ਪੀਲੇ ਕਾਰਡ ਵਾਲੇ ਪੱਤਰਕਾਰਾਂ ਨੂੰ ਹੀ ਬੁਲਾਇਆ ਜਾਂਦਾ ਹੈ ਦੂਜੇ ਪੱਤਰਕਾਰਾਂ ਨੂੰ ਨਹੀਂ ਜਦਕਿ ਕਿਸੇ ਵੀ ਅਦਾਰੇ ਦੇ ਇੱਕ ਸ਼ਹਿਰ ਵਿੱਚ 2 ਜਾਂ 3 ਪੱਤਰਕਾਰਾਂ ਦੇ ਹੀ ਪੀਲੇ ਕਾਰਡ ਬਣਦੇ ਹਨ ਅਤੇ ਬਾਕੀ ਪੱਤਰਕਾਰਾਂ ਦੇ ਕਾਰਡ ਨਹੀਂ ਬਣਦੇ ਅਤੇ ਕਈ ਵਾਰ ਕੁਝ ਪੱਤਰਕਾਰਾਂ ਦੇ ਕਿਸੇ ਹੋਰ ਕਾਰਣ ਕਾਰਡ ਬਣਨ ਤੋਂ ਰਹਿ ਜਾਂਦੇ ਹਨ ਇਸ ਲਈ ਓਹਨਾਂ ਨਾਲ ਵਿਤਕਰਾ ਨਾ ਕੀਤਾ ਜਾਵੇ। ਟੋਲ ਪਲਾਜ਼ਾ ਤੇ ਵੀ ਸਾਰੇ ਮਾਨਤਾ ਪ੍ਰਾਪਤ ਅਦਾਰਿਆਂ ਦੇ ਆਈ ਕਾਰਡ ਤੇ ਹੀ ਟੋਲ ਫ੍ਰੀ ਹੋਵੇ ਨਾ ਕਿ ਪੀਲੇ ਕਾਰਡ ਵਾਲੇ ਪੱਤਰਕਾਰਾਂ ਦਾ ਹੀ।

ਐਕ੍ਰਿਡੇਸ਼ਨ ਕਾਰਡ ਹੋਲਡਰ ਪੱਤਰਕਾਰਾਂ ਦਾ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਵੇ - ਸੁਖਨਾਮ ਸਿੰਘ ਕੌਮੀ ਪ੍ਰਧਾਨ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ
  • Title : ਐਕ੍ਰਿਡੇਸ਼ਨ ਕਾਰਡ ਹੋਲਡਰ ਪੱਤਰਕਾਰਾਂ ਦਾ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਵੇ - ਸੁਖਨਾਮ ਸਿੰਘ ਕੌਮੀ ਪ੍ਰਧਾਨ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ
  • Posted by :
  • Date : अप्रैल 08, 2023
  • Labels :
  • Blogger Comments
  • Facebook Comments

0 comments:

एक टिप्पणी भेजें

Top