ਭਾਸ਼ਾ ਵਿਭਾਗ ਵੱਲੋਂ ਬਾਬਾ ਸ਼ੇਖ਼ ਫ਼ਰੀਦ ਹਾਈ ਸਕੂਲ ਵਿਖੇ ਕਰਵਾਇਆ ਗਿਆ ਨਾਟਕ ਮੇਲਾ
ਭਾਸ਼ਾ ਵਿਭਾਗ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਰਿਹਾ ਨਾਟਕ ਮੇਲਾ
ਬਰਨਾਲਾ- 1 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਅੱਜ ਬਾਬਾ ਸ਼ੇਖ ਫ਼ਰੀਦ ਹਾਈ ਸਕੂਲ ਵਿਖੇ ਭਾਸ਼ਾ ਵਿਭਾਗ ਜ਼ਿਲ੍ਹਾ ਬਰਨਾਲਾ ਵੱਲੋਂ ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਪਰਵਾਜ ਥੀਏਟਰ ਗਰੁੱਪ ਦਾ ਨਾਟਕ ‘ ਫ਼ਾਰਮ ਨੰਬਰ- 65940’ ਕਰਵਾਇਆ ਗਿਆ। ਵਿਭਾਗ ਦੇ ਜ਼ਿਲ੍ਹਾ ਭਾਸ਼ਾ ਅਫਸਰ ਸ੍ਰ ਸੁਖਵਿੰਦਰ ਸਿੰਘ ਗੁਰਮ ਦੀ ਅਗਵਾਈ ‘ਚ ਪਰਵਾਜ਼ ਥੀਅੇਟਰ ਦੇ ਸਹਿਯੋਗ ਨਾਲ ਬਾਬਾ ਸ਼ੇਖ ਫਰੀਦ ਹਾਈ ਸਕੂਲ ਵਿਖੇ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਜਸਵੀਰ ਸਿੰਘ ਸਿੱਧੂ ਨੇ ਕੀਤੀ ਅਤੇ ਰੰਗਕਰਮੀ ਸੁਰਜੀਤ ਸਿੰਘ ਸੰਧੂ , ਸਮਾਜਸੇਵੀ ਗੁਰਦਰਸ਼ਨ ਗੁੱਡੂ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਨਿਰਦੇਸ਼ਕ ਅਤੇ ਲੇਖਕ ਦਿਲਪ੍ਰੀਤ ਚੁਹਾਨ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਸਰੋਤਿਆਂ ਨੂੰ ਬੰਨ੍ਹ ਕੇ ਰੱਖ ਦਿੱਤਾ। ਸਭ ਤੋਂ ਪਹਿਲਾਂ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀ 75ਵੀਂ ਵਰ੍ਹੇਗੰਢ ਦੇ ਸਬੰਧ ‘ਚ ਕਰਵਾਏ ਜਾ ਗਏ ਨਾਟਕ ਮੇਲੇ ਬਾਰੇ ਮਹਿਮਾਨਾਂ ਤੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਨਾਟਕ ਦਾ ਮੈਡਮ ਕੁਲਦੀਪ ਕੌਰ , ਰਵਿੰਦਰ ਕੌਰ, ਨਰਿੰਦਰਜੀਤ ਕੌਰ , ਜਸਵਿੰਦਰ ਕੌਰ, ਮਨਪ੍ਰੀਤ ਕੌਰ , ਬਲਜਿੰਦਰ ਕੌਰ, ਮੈਡਮ ਪੂਜਾ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਖ਼ੂਬ ਆਨੰਦ ਮਾਣਿਆ।
0 comments:
एक टिप्पणी भेजें