ਸਧਾਰਨ ਪ੍ਰੀਵਾਰ ਨਾਲ ਸਬੰਧਤ ਰਾਜਬੀਰ ਕੌਰ ਨੇ ਅੱਠਵੀ ਕਲਾਸ ਵਿੱਚੋ 98.83 ਫੀਸਦੀ ਅੰਕ
ਹਾਸਲ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ
ਮਜੀਠਾ,29 ਅਪ੍ਰੈਲ(ਕਰਮਜੀਤ ਕੌਰ ਕਲੇਰ) ਸ਼੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ
ਕੋਟਲਾ ਸੁਲਤਾਨ ਸਿੰਘ ਦੀ ਹੋਣਹਾਰ ਵਿਦਿਆਰਥਣ, ਇੱਕ ਸਧਾਰਣ ਪ੍ਰੀਵਾਰ ਦੀ ਬੇਟੀ ਰਾਜਬੀਰ
ਕੌਰ ਪੁੱਤਰੀ ਸਤਬੀਰ ਸਿੰਘ ਵਾਸੀ ਪਿੰਡ ਢਿੰਗ ਨੰਗਲ ਨੇ ਪੰਜਾਬ ਸਕੂਲ ਸਿਖਿਆ ਵਿਭਾਗ
ਵੱਲੋ ਐਲਾਨੇ ਗਏ ਅੱਠਵੀ ਕਲਾਸ ਦੇ ਨਤੀਜਿਆਂ ਵਿੱਚੋ 600 ਅੰਕਾਂ ਵਿੱਚੋ 593 ਅੰਕ ਹਾਸਲ
ਕਰਕੇ ਮੈਰਿਟ 98.83 ਫੀਸਦੀ ਅੰਕਾਂ ਨਾਲ ਆਪਣਾ ਨਾਮ ਮੈਰਿਟ ਸੂਚੀ ਵਿੱਚ ਦਰਜ ਕਰਵਾ ਕੇ
ਆਪਣੇ ਮਾਪਿਆ ਤੇ ਇਲਾਕੇ ਦਾ ਨਾਮ ਰੋਸ਼ਲ ਕੀਤਾ ਹੈ। ਰਾਜਬੀਰ ਕੌਰ ਦੇ ਮੈਰਿਟ ਸੂਚੀ ਵਿੱਚ
ਆਉਣ ਨਾਲ ਪਰਿਵਾਰਕ ਮੈਬਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਪਰਿਵਾਰਕ ਮੈਬਰਾਂ ਵੱਲੋ
ਖਸੀ ਵਿੱਚ ਆਪਣੀ ਬੇਟੀ ਦੀ ਮੂੰਹ ਮਿੱਠਾ ਕਰਵਾ ਕੇ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ
ਰਾਜਬੀਰ ਕੌਰ ਨਾਲ ਗੱਲ ਕਰਨ ਤੇ ਉਸ ਨੇ ਦੱਸਿਆ ਕਿ ਉਹ ਆਈ ਏ ਐਸ ਦੀ ਯੋਗਤਾ ਹਾਸਲ ਕਰਨੀ
ਚਾਹੁੰਦੀ ਹੈ। ਜਿਸ ਵਾਸਤੇ ਉਹ ਹੁਣ ਤੋ ਹੀ ਹੋਰ ਮਿਹਨਤ ਕਰਕੇ ਪੜ੍ਹਾਈ ਕਰੇਗੀ ਅਤੇ
ਆਪਣੇ ਮਾਪਿਆਂ ਦੇ ਨਾਲ ਆਪਣੇ ਇਲਾਕੇ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕਰੇਗੀ। ਉਸ ਦੇ
ਪਿਤਾ ਸਤਬੀਰ ਸਿੰਘ ਜੋ ਇੱਕ ਪਾਠੀ ਹਨ ਨੇ ਕਿਹਾ ਕਿ ਉਸ ਦੀਆਂ ਤਿੰਨ ਬੇਟੀਆਂ ਹੀ ਹਨ ਤੇ
ਤਿੰਨੇ ਹੀ ਬਹੁਤ ਹੁਸ਼ਿਆਰ ਹਨ ਪਰ ਉਸਦੀ ਦੀ ਸਮਰੱਥਾ ਇਨ੍ਹਾ ਬੇਟੀਆਂ ਨੂੰ ਪੜ੍ਹਾਉਣ ਦੀ
ਨਹੀ ਹੈ। ਉਨ੍ਹਾ ਪ੍ਰਸ਼ਾਸ਼ਣ ਤੇ ਸਮਾਜ ਸੇਵੀ ਸੰਸਥਾਂਵਾਂ ਤੋ ਮੰਗ ਕੀਤੀ ਕਿ ਉਨ੍ਹਾਂ
ਦੀਆਂ ਤਿੰਨਾ ਬੇਟੀਆਂ ਨੂੰ ਉੱਚ ਸਿਖਿਆ ਦੇਣ ਲਈ ਕੋਈ ਸਹਾਇਤਾ ਕੀਤੀ ਜਾਵੇ ਤਾਂ ਜੋ ਉਸ
ਦੀਆਂ ਬੇਟੀਆਂ ਦੀ ਉਚੇਰੀ ਸਿਖਿਆ ਲੈਣ ਦੇ ਸੁਪਨੇ ਪੂਰੇ ਹੋ ਸਕਣ।
ਕੈਪਸ਼ਨ: ਰਾਜਬੀਰ ਕੌਰ ਪੁੱਤਰੀ ਸਤਬੀਰ ਸਿੰਘ ਵਾਸੀ ਪਿੰਡ ਢਿੰਗ ਨੰਗਲ ਦੇ ਪੰਜਾਬ ਸਕੂਲ
ਸਿਖਿਆ ਬੋਰਡ ਦੀ ਅੱਠਵੀ ਕਲਾਸ ਵਿੱਚ ਮੈਰਿਟ ਸੂਚੀ ਵਿੱਚ ਆਉਣ ਤੇ ਉਸ ਦਾ ਮੂੰਹ ਮਿੱਠਾ
ਕਰਵਾਉਦੇ ਹੋਏ ਪਿਤਾ ਸਤਬੀਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਨਾਲ ਉਨ੍ਹਾ ਦੀਆਂ ਦੂਜੀਆਂ
ਬੇਟੀਆਂ।
0 comments:
एक टिप्पणी भेजें