ਪੁਰਖ਼ਿਆਂ ਦੇ ਪਿੰਡ ਹਮੀਦੀ ਪੁੱਜਣ 'ਤੇ ਭੰਡਾਰੀ ਪਰਿਵਾਰ ਦਾ ਭਰਵਾਂ ਸੁਆਗਤ
-ਪੁਰਖਿਆਂ ਦੇ ਘਰ ਵਾਲੀ ਜੱਦੀ ਜਗ੍ਹਾ 'ਤੇ ਜਾ ਕੇ ਕੀਤਾ ਸਿਜਦਾ
ਬਰਨਾਲਾ/ਮਹਿਲ ਕਲਾਂ, (ਸੁਖਵਿੰਦਰ ਸਿੰਘ ਭੰਡਾਰੀ)
ਉੱਘੇ ਸਿੱਖ ਵਿਦਵਾਨ ਸ: ਕਰਮ ਸਿੰਘ ਭੰਡਾਰੀ, ਉੱਘੇ ਪੱਤਰਕਾਰ ਸੁਖਵਿੰਦਰ ਸਿੰਘ ਫੁੱਲ ਇੰਚਾਰਜ਼ ਉੱਪ ਦਫ਼ਤਰ ਸੰਗਰੂਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਅੱਜ ਆਪਣੇ 35 ਸਾਲਾਂ ਬਾਅਦ ਆਪਣੇ ਜੱਦੀ ਪਿੰਡ ਹਮੀਦੀ ਪਹੁੰਚੇ। ਜਿੱਥੇ ਸਮਾਜ ਸੇਵੀ ਜਸਵਿੰਦਰ ਸਿੰਘ ਮਾਂਗਟ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਿਦਆਂ ਓਮਨਦੀਪ ਸਿੰਘ ਸੋਹੀ ਨੇ ਸਮੂਹ ਭੰਡਾਰੀ ਪਰਿਵਾਰ ਨੂੰ ਜੀ ਆਦਿਆਂ ਆਖਦਿਆਂ ਕਿਹਾ ਕਿ ਸਮਾਜ 'ਚ ਵਿਲੱਖਣ ਪਹਿਚਾਣ ਰੱਖਦਾ ਭੰਡਾਰੀ ਪਰਿਵਾਰ ਆਪਣੇ ਪੁਰਖਿਆਂ ਦੀ ਜਨਮ ਭੂਮੀ ਨੂੰ ਨਹੀਂ ਭੁਲਿਆ। ਉਨ੍ਹਾ ਦਾ ਪਿੰਡ ਹਮੀਦੀ ਵਿਖੇ ਪਹੁੰਚਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਬੋਲਦਿਆਂ ਸੁਰਿਆਵੰਸ਼ੀ ਖੱਤਰੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਪਿੰਡ ਹਮੀਦੀ ਉਨ੍ਹਾਂ ਦੇ ਦਿਲਾਂ 'ਚ ਹਮੇਸ਼ਾਂ ਤੋਂਂ ਵਸਦਾ ਰਿਹਾ ਹੈ, ਇੱਥੋਂ ਦੇ ਲੋਕਾਂ ਵਲੋਂ ਦਿੱਤੇ ਗਏ ਮਾਣ ਸਤਿਕਾਰ ਅਤੇ ਮਜ਼ਬੂਤ ਆਪਸੀ ਭਾਈਚਾਰਕ ਸਾਂਝ ਨੂੰ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਸਿੱਖ ਬੁੱਧੀਜੀਵੀ ਕਰਮ ਸਿੰਘ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੌਜਵਾਨਾਂ ਨੂੰ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਗੁਰਮਤਿ ਨਾਲ ਜੋੜਨ ਲਈ ਸ਼੍ਰੀ ਗੁਰੂ ਤੇਗ਼ ਬਹਾਦਰ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਮੁਕਾਬਲੇ ਕਰਵਾਏ ਜਾਣਗੇ, ਜਿੰਨ੍ਹਾਂ 'ਚ ਪੰਜਵੀਂ ਜਮਾਤ ਤੋਂ ਬੀ.ਏ. ਤੱਕ ਦੇ ਵਿਦਿਆਰਥੀ ਭਾਗ ਲੈ ਸਕਣਗੇ। ਇਸ ਮੌਕੇ ਗ੍ਰਾਮ ਪੰਚਾਇਤ, ਲੋਕਲ ਗੁ: ਪ੍ਰਬੰਧਕ ਕਮੇਟੀ, ਸ਼ਹੀਦ ਭਗਤ ਸਿੰਘ ਸਪੋਸਟਸ ਕਲੱਬ ਦੇ ਸਮੂਹ ਅਹੁਦੇਦਾਰਾਂ ਵਲੋਂ ਸ: ਕਰਮ ਸਿੰਘ ਭੰਡਾਰੀ, ਸੁਖਵਿੰਦਰ ਸਿੰਘ ਫੁੱਲ, ਸੁਖਵਿੰਦਰ ਸਿੰਘ ਭੰਡਾਰੀ, ਡਾ: ਹਰਪ੍ਰੀਤ ਸਿੰਘ ਭੰਡਾਰੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸ: ਸੁਖਵਿੰਦਰ ਸਿੰਘ ਫੁੱਲ ਅਤੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੁਰਖਿਆਂ ਦੇ ਘਰ ਵਾਲੀ ਜੱਦੀ ਜਗ੍ਹਾ 'ਤੇ ਜਾ ਕੇ ਸਿਜਦਾ ਵੀ ਕੀਤਾ। ਇਸ ਸਮੇਂ ਏਕਮ ਸਿੰਘ ਦਿਓਲ, ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਮੇਘ ਰਾਜ ਜ਼ੋਸ਼ੀ ਆਦਿ ਹਾਜ਼ਰ ਸਨ।
ਫ਼ੋਟੋ ਕੈਪਸ਼ਨ:
ਪਿੰਡ ਹਮੀਦੀ ਵਿਖੇ ਭੰਡਾਰੀ ਪਰਿਵਾਰ ਨੂੰ ਸਨਮਾਨਿਤ ਕਰਦੇ ਪਤਵੰਤੇ। ਅਤੇ ਪਿੰਡ ਹਮੀਦੀ ਵਿਖੇ ਆਪਣੇ ਜੱਦੀ ਘਰ ਦੇ ਦਰਵਾਜ਼ੇ ਅੱਗੇ ਖੜ੍ਹੇ ਸ: ਕਰਮ ਸਿੰਘ ਭੰਡਾਰੀ, ਸੁਖਵਿੰਦਰ ਸਿੰਘ ਫੁੱਲ ਅਤੇ ਹੋਰ।
0 comments:
एक टिप्पणी भेजें