Contact for Advertising

Contact for Advertising

Latest News

रविवार, 2 अप्रैल 2023

ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਵਿਖੇ ਵਿਦਿਆਰਥਣਾਂ ਨੂੰ ਵੰਡੇ ਸਰਟੀਫਿਕੇਟ। ‌ ‌ ਵਧੀਆ ਸਿਲਾਈ ਸਿੱਖਣ ਵਾਲੀਆਂ ਲੜਕੀਆਂ ਨੂੰ ਦਿੱਤੀਆਂ ਨਵੀਆਂ ਸਿਲਾਈ ਮਸ਼ੀਨਾਂ

 ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਵਿਖੇ ਵਿਦਿਆਰਥਣਾਂ ਨੂੰ ਵੰਡੇ ਸਰਟੀਫਿਕੇਟ।            ‌        ‌                ਵਧੀਆ ਸਿਲਾਈ ਸਿੱਖਣ ਵਾਲੀਆਂ ਲੜਕੀਆਂ ਨੂੰ ਦਿੱਤੀਆਂ ਨਵੀਆਂ ਸਿਲਾਈ ਮਸ਼ੀਨਾਂ।     

      ‌                              ‌      ਬਰਨਾਲਾ,  (ਸੁਖਵਿੰਦਰ ਸਿੰਘ ਭੰਡਾਰੀ)  ਸ਼੍ਰੀ ਰਾਮ ਨੌਮੀ ਮੌਕੇ ਸੂਰਿਆਵੰਸ਼ੀ ਖੱਤਰੀ ਸਭਾ ਰਜਿ ਬਰਨਾਲਾ ਵੱਲੋਂ ਚਲਾਏ ਜਾ ਰਹੇ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ  ਬਰਨਾਲਾ ਵਿਖੇ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆ ਦੀ ਅਗਵਾਈ ਚ ਸਿਲਾਈ ਸੈਂਟਰ ਦੇ 17ਵੇਂ ਬੈਚ ਦੀਆਂ ਸਿਲਾਈ ਦਾ ਕੋਰਸ ਪਾਸ ਕਰ ਚੁੱਕੀਆਂ ਲੜਕੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ ਅਤੇ ਵਧੀਆ ਸਿਲਾਈ ਸਿੱਖਣ ਵਾਲੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਸ਼੍ਰੀ ਹਨੂੰਮਾਨ ਚਾਲੀਸਾ ਦੇ ਪਾਠਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਅੰਮ੍ਰਿਤ ਪਾਲ ਸਿੰਘ ਲੁਧਿਆਣਾ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਜ  ਨੇ ਬੋਲਦਿਆਂ ਕਿਹਾ ਕਿ ਯੂਨਾਈਟਿਡ ਸਿਖਜ ਦਾ ਮੁੱਖ ਉਦੇਸ਼ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦੇ ਮਹਾਂ ਵਾਕ ਅਨੁਸਾਰ ਸਮੁੱਚੀ ਮਾਨਵ ਜਾਤੀ ਨੂੰ ਇੱਕ ਬਰਾਬਰ ਸਮਝਣਾ , ਕੁਦਰਤੀ ਆਫ਼ਤਾਂ ਸਮੇਂ ਮਾਨਵਤਾ ਦੀ ਸੇਵਾ ਕਰਨੀ ਅਤੇ ਸਮਾਜ ਦੀ ਭਲਾਈ ਲਈ ਸਿੱਖਿਆ, ਸਿਹਤ ਅਤੇ ਔਰਤਾਂ ਦੇ ਸਸ਼ਕਤੀਕਰਣ ਨੂੰ ਤਰਜੀਹ ਦੇਣਾ ਹੈ ਤਾਂ ਜੋ ਲੋਕ ਤੰਦਰੁਸਤ ਰਹਿਣ ਅਤੇ ਸਵੈ ਨਿਰਭਰ ਹੋਣ। ਉਨ੍ਹਾਂ ਹਿਮਾਂਸ਼ੂ ਦਾਨੀਆ ਸਿਲਾਈ ਸੈਂਟਰ ਵੱਲ੍ਹੋਂ ਲੜਕੀਆਂ ਨੂੰ ਮੁਫਤ ਸਿਲਾਈ ਦੀ ਟ੍ਰੇਨਿੰਗ ਦੇਣ ਲਈ ਪ੍ਰਬੰਧਕਾਂ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਸਿਲਾਈ ਸੈਂਟਰ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਹੁਣ ਤੱਕ ਲਗਭਗ 500 ਲੜਕੀਆਂ ਸਿਲਾਈ ਸਿੱਖ ਕੇ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ  ਰਹੀਆਂ ਹਨ। ਸਭਾ ਦੇ ਜਨਰਲ ਸਕੱਤਰ ਰਾਜੇਸ਼ ਭੂਟਾਨੀ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਦੌਰਾਨ ਸਿਲਾਈ ਸੈਂਟਰ ਦੀ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆ ਅਤੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਬਬੀਤਾ ਜਿੰਦਲ ਨੇ ਸਿਲਾਈ ਸੈਂਟਰ ਦੀਆਂ ਲੜਕੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਭਾਵਿਕਾ ਗਰਗ ਨੇ ਆਪਣੇ ਦੁਆਰਾ ਲਿਖੀ ਕਵਿਤਾ ਪੇਸ਼ ਕੀਤੀ।। ਸਮੂਹ ਵਿਦਿਆਰਥਣਾਂ ਅਤੇ ਹਾਜ਼ਰੀਨ ਲਈ ਚਾਹ ਪਾਣੀ ਦੀ ਵਿਵਸਥਾ ਵੀ ਕੀਤੀ ਗਈ।ਇਸ ਮੌਕੇ ਸਵਰਨ ਸਿੰਘ ਰਾਣਾ ਮੈਂਬਰ ਯੂਨਾਈਟਿਡ ਸਿਖਜ, ਭੂਪਿੰਦਰ ਸਿੰਘ ਮੱਕੜ ਲੁਧਿਆਣਾ ਜ਼ਿਲ੍ਹਾ ਇੰਚਾਰਜ ਯੂਨਾਈਟਿਡ ਸਿਖਜ, ਗੁਰਮੀਤ ਸਿੰਘ ਮੀਮਸਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਬਰਨਾਲਾ ਅਤੇ ਸੰਗਰੂਰ, ਸਰਪ੍ਰਸਤ ਗਿਆਨੀ ਕਰਮ ਸਿੰਘ ਭੰਡਾਰੀ, ਪਰਵੀਨ ਕੁਮਾਰ ਭੰਡਾਰੀ, ਹੇਮ ਰਾਜ ਵਰਮਾ , ਸੋਮਾ ਭੰਡਾਰੀ, ਸਿਵਤਾਰ ਭੰਡਾਰੀ, ਰਾਕੇਸ਼ ਕੁਮਾਰ ਗੋਲਾ, ਰਾਜੀਵ ਗੋਇਲ, ਰਾਕੇਸ਼ ਜਿੰਦਲ, ਮੇਜ਼ਰ ਸਿੰਘ ਅਤੇ ਗੁਰਪ੍ਰੀਤ ਬਾਂਸਲ ਗੋਪੀ 22 ਏਕੜ ਵਾਲੇ, ਦਿਆਕਰਣ ਬਾਂਸਲ, ਅਸ਼ਵਨੀ ਸ਼ਰਮਾ, ਸਰੂਪ ਚੰਦ ਵਰਮਾ, ਮਹਿੰਦਰਪਾਲ,ਮੋਨਿਕਾ ਗਰਗ, ਰਾਕੇਸ਼ ਵਰਮਾ, ਤੇਜਿੰਦਰ ਸਿੰਘ ਜੰਡੂ, ਰਾਣੀ ਕੌਰ ਠੀਕਰੀਵਾਲ, ਰੂਪੀ ਕੌਰ ਹੰਡਿਆਇਆ, ਪ੍ਰਿੰਸੀਪਲ ਸਾਧਨਾ ਤਿਵਾੜੀ, ਰਮਨਪ੍ਰੀਤ ਕੌਰ, ਹਰਬੰਸ ਲਾਲ ਸ਼ਰਮਾ, ਵਿਜੇ ਕੁਮਾਰ, ਅਸ਼ਵਨੀ ਸ਼ਰਮਾ, ਕਾਲਾ ਹਲਵਾਈ ਕਿਲੇ ਵਾਲੇ ਆਦਿ ਹਾਜ਼ਰ ਸਨ।

ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਵਿਖੇ ਵਿਦਿਆਰਥਣਾਂ ਨੂੰ ਵੰਡੇ ਸਰਟੀਫਿਕੇਟ।            ‌        ‌                ਵਧੀਆ ਸਿਲਾਈ ਸਿੱਖਣ ਵਾਲੀਆਂ ਲੜਕੀਆਂ ਨੂੰ ਦਿੱਤੀਆਂ ਨਵੀਆਂ ਸਿਲਾਈ ਮਸ਼ੀਨਾਂ
  • Title : ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਵਿਖੇ ਵਿਦਿਆਰਥਣਾਂ ਨੂੰ ਵੰਡੇ ਸਰਟੀਫਿਕੇਟ। ‌ ‌ ਵਧੀਆ ਸਿਲਾਈ ਸਿੱਖਣ ਵਾਲੀਆਂ ਲੜਕੀਆਂ ਨੂੰ ਦਿੱਤੀਆਂ ਨਵੀਆਂ ਸਿਲਾਈ ਮਸ਼ੀਨਾਂ
  • Posted by :
  • Date : अप्रैल 02, 2023
  • Labels :
  • Blogger Comments
  • Facebook Comments

0 comments:

एक टिप्पणी भेजें

Top