Contact for Advertising

Contact for Advertising

Latest News

बुधवार, 12 अप्रैल 2023

ਬਰਸੀ ਤੇ…. ਹਰਫਨਮੌਲਾ ਕ੍ਰਾਂਤੀਕਾਰੀ ਤੇਜਾ ਸਿੰਘ ਸੁਤੰਤਰ

 ਬਰਸੀ ਤੇ….

                   ਹਰਫਨਮੌਲਾ ਕ੍ਰਾਂਤੀਕਾਰੀ ਤੇਜਾ ਸਿੰਘ ਸੁਤੰਤਰ

                                (1901-1973)

                ਤੇਜਾ ਸਿੰਘ ਸੁਤੰਤਰ ਦਾ ਜਨਮ 16 ਜੁਲਾਈ 1901 ਨੂੰ ਸ. ਕਿਰਪਾਲ ਸਿੰਘ ਦੇ ਘਰ ਪਿੰਡ ਅਲੂਣਾ, ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ| ਆਪ ਜੀ ਦਾ ਅਸਲ ਨਾਂ ਸਮੁੰਦ ਸਿੰਘ ਸੀ। ਸਕੂਲੀ ਸਿਖਿਆ ਮੁਕੰਮਲ ਕਰਕੇ ਆਪ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਜਾ ਦਾਖਲ ਹੋਏ ਜਿਥੇ 1919 ਦੇ ਜਲ੍ਹਿਆਵਾਲੇ ਬਾਗ਼ ਦੇ ਸਾਕੇ ਦੇ ਪ੍ਰਤੀਕਰਮ ਵਜੋਂ ਆਪ ਨੇ ਅੰਗਰੇਜ਼ੀ ਹਕੂਮਤ ਦੇ ਜ਼ੁਲਮ ਵਿਰੁੱਧ ਵਿਦਿਆਰਥੀਆਂ ਨੂੰ ਜਥੇਬੰਦ ਕੀਤਾ| ਇਸ ਕਾਰਨ ਆਪ ਜੀ ਨੂੰ ਕਾਲਜ ਛੱਡ ਕੇ ਜਾਣਾ ਪਿਆ। ਛੇਤੀ ਹੀ ਪਿਛੋਂ ਆਪ ਅਕਾਲੀ ਲਹਿਰ ਨਾਲ ਰਾਜਨੀਤਿਕ ਤੌਰ ’ਤੇ ਜੁੜ ਗਏ ਅਤੇ ਸਿੱਖ ਗੁਰਦੁਆਰਿਆਂ  ਨੂੰ ਆਜ਼ਾਦ ਕਰਾਉਣ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਸਤੰਬਰ 1921 ਈ. ਵਿਚ ਆਪ ਨੇ ‘ਸੁਤੰਤਰ ਜਥਾ’ ਕਾਇਮ ਕੀਤਾ ਅਤੇ ਸਭ ਤੋਂ ਪਹਿਲਾਂ ਤੇਜੇ ਦੇ ਗੁਰਦੁਆਰੇ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਇਆ। ਜਿਸ ਕਾਰਨ ਆਪ ਦਾ ਨਾਮ ਹੀ ਤੇਜਾ ਸਿੰਘ ਸੁਤੰਤਰ ਕਰਕੇ ਪ੍ਰਸਿਧ ਹੋਇਆ। ਆਪ ਜੀ ਨੇ ਗੁਰੂ ਕਾ ਬਾਗ਼ ਤੇ ਕਈ ਹੋਰ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਵਿਚ ਵੀ ਉੱਘਾ ਹਿੱਸਾ ਪਾਇਆ। 1923 ਵਿਚ ਆਪ ਸਿੱਖ ਧਰਮ ਪ੍ਰਚਾਰਕ ਵਜੋਂ ਕਾਬਲ ਪਹੁੰਚ ਗਏ। ਉੱਥੇ ਆਪ ਦਾ ਗ਼ਦਰੀ ਆਗੂਆਂ ਮਾਸਟਰ ਊਧਮ ਸਿੰਘ ਕਸੇਲ, ਬਾਬਾ ਗੁਰਮੁਖ ਸਿੰਘ, ਸੰਤੋਖ ਸਿੰਘ,  ਰਤਨ ਸਿੰਘ ਆਦਿ ਗ਼ਦਰੀ ਆਗੂਆਂ ਨਾਲ ਮੇਲ ਹੋਇਆ। ਜਿਨ੍ਹਾਂ ਦੀ ਪ੍ਰੇਰਨਾ ਸਦਕਾ ਆਪ ਨੇ ਆਜ਼ਾਦ ਬੇਗ ਦੇ ਨਾਮ ਥੱਲੇ ਤੁਰਕੀ ਵਿਚ ਜਾ ਕੇ ਫੌਜੀ ਅਕਾਡਮੀ ਤੋਂ ਸੈਨਿਕ ਸਿਖਿਆ ਪ੍ਰਾਪਤ ਕੀਤੀ। ਕੁਝ ਸਾਲ ਪਿਛੋਂ ਆਪ ਬਰਲਿਨ ਚਲੇ ਗਏ ਜੋ ਗ਼ਦਰ ਪਾਰਟੀ ਦਾ ਇਕ ਹੋਰ ਉੱਘਾ ਕੇਂਦਰ ਸੀ। ਯੂਰਪ ਦੇ ਅਨੇਕ ਦੇਸ਼ਾਂ ਦੀ ਯਾਤਰਾ ਕਰਨ ਪਿਛੋਂ ਆਪ ਕੈਨੇਡਾ ਤੇ ਅਮਰੀਕਾ ਪਹੰਚ ਗਏ। ਜਿਥੇ ਵੀ ਆਪ ਜਾਂਦੇ ਰਹੇ ਉੱਥੇ ਆਪ ਨੇ ਇਨਕਲਾਬੀ ਲਹਿਰ ਦਾ ਪ੍ਰਚਾਰ ਕੀਤਾ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਗ਼ਦਰ ਪਾਰਟੀ ਨੂੰ ਦੂਜੀ ਵਾਰ ਨਵੇਂ ਸਿਰਿਉਂ ਜਥੇਬੰਦ ਕੀਤਾ ਗਿਆ ਸੀ। ਆਪ ਨੂੰ ਇਕ ਬਹੁਤ ਹੀ ਇਨਕਲਾਬੀ ਭਾਸ਼ਨਕਾਰ ਵਜੋਂ ਜਾਣਿਆ ਜਾਂਦਾ ਸੀ। ਇਨ੍ਹਾਂ ਦਿਨਾਂ ਦੇ ਹੀ ਕੁਝ ਲੇਖ ਆਪ ਦੇ ‘ਗ਼ਦਰ ਲਹਿਰ ਦੀ ਵਾਰਤਕ’ ਵਿਚ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚ ਆਪ ਜੀ ਨੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਸੁਧਾਰਵਾਦੀ ਤੇ ਕ੍ਰਾਂਤੀਕਾਰੀ ਲਕਸ਼ਾਂ ਦਾ ਅੰਤਰ-ਨਿਖੇੜ ਕੀਤਾ। ਦਖਣੀ ਅਮਰੀਕਾ ਦੇ ਕਈ ਦੇਸ਼ਾਂ ਮੈਕਸੀਕੋ, ਕਿਊਬਾ, ਬਰਾਜ਼ੀਲ, ਉਰੂਗਵੇ ਵਿਚ ਘੁੰਮਦੇ-ਘੁੰਮਦੇ ਆਪ ਸੰਨ 1932 ਈ. ਵਿਚ ਮਾਸਕੋ ਪਹੰਚ ਗਏ। ਉੱਥੇ ਆਪ ਰਾਜਨੀਤੀ ਦੀ ਸਿਖਿਆ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਵਿਖੇ ਦਾਖਲ ਹੋ ਗਏ। ਦਸੰਬਰ 1934 ਵਿਚ ਆਪ ਹਿੰਦੁਸਤਾਨ ਵਾਪਸ ਆ ਗਏ ਅਤੇ ਕਿਰਤੀ ਪਾਰਟੀ ਦੇ ਉੱਘੇ ਨੇਤਾ ਵਜੋਂ ਜਾਣੇ ਜਾਣ ਲਗੇ। ਸਾਧੂ ਦੇ ਭੇਸ ਵਿਚ ਆਪ ਨੇ ਸਾਰੇ ਪੰਜਾਬ ਦੀ ਯਾਤਰਾ ਕੀਤੀ। ‘ਕਿਰਤੀ’ ਅਖ਼ਬਾਰ ਵਿਚ ਆਪ ਦੇ ਲਗਾਤਾਰ ਲੇਖ ਛਪਦੇ ਰਹੇ। 1936 ਵਿਚ ਆਪ ਦੂਜੇ ਕਮਿਊਨਿਸਟ ਨੇਤਾਵਾਂ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਅਤੇ ਕੈਮਲਪੁਰ ਜੇਲ੍ਹ ਵਿਚ ਕੈਦ ਕੀਤੇ ਗਏ। ਜੇਲ੍ਹ ਵਿਚੋਂ ਹੀ ਆਪ ਨੇ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ ਜੇਲ੍ਹ ਵਿਚ ਹੀ ਆਪ ਜੀ ਨੂੰ ਬਿਨਾਂ ਮੁਕਾਬਲੇ ਦੇ ਪੰਜਾਬ ਅਸੈਂਬਲੀ ਦਾ ਮੈਂਬਰ ਚੁਣਿਆ। 1944 ਤੋਂ 1947 ਤਕ ਆਪ ਪੰਜਾਬ ਪ੍ਰਾਂਤ ਦੀ ਕਮਿੳਨਿਸਟ ਪਾਰਟੀ ਦੇ ਜਨਰਲ ਸਕਤਰ ਰਹੇ ਅਤੇ ਪੰਜਾਬ ਕਿਸਾਨ ਸਭਾ ਦੇ ਉੱਘੇ ਨੇਤਾਵਾਂ ਵਿਚੋਂ ਸਨ। ਜਿਸ ਨੇ 1948 ਈ. ਦੀ ਪੈਪਸੂ ਮੁਜਾਰਾ ਲਹਿਰ ਵਿਚ ਉੱਘੀ ਭੂਮਿਕਾ ਨੂੰ ਨਿਭਾਇਆ। 1948 ਤੋਂ ਲੈ ਕੇ 5 ਜਨਵਰੀ 1963 ਈ. ਤੱਕ ਆਪ ਨੇ ਆਪਣਾ ਜੀਵਨ ਗੁਪਤਵਾਸ ਵਿਚ ਹੀ ਬਤੀਤ ਕੀਤਾ। ਪੰਜਾਬ ਲੈਜਿਸਲੇਟਿਵ ਕੌਂਸਲ ਦੇ ਆਪ 1964 ਤੋਂ 1969 ਤਕ ਮੈਂਬਰ ਰਹੇ ਅਤੇ ਫਿਰ 1971 ਵਿਚ ਲੋਕ ਸਭਾ ਦੇ ਮੈਂਬਰ ਬਣ ਗਏ। ਆਪ ਨੇ ਕਿਰਤੀ ਕਾਲਜ, ਨਨਿਆਲ, ਪਾਤੜ੍ਹਾਂ ਨੂੰ ਸਥਾਪਿਤ ਕੀਤਾ, ਜਿਸ ਨੂੰ ਪਿਛੋਂ ਪੰਜਾਬ ਸਰਕਾਰ ਨੇ ਆਪਣੇ ਅਧਿਕਾਰ ਵਿਚ ਲੈ ਲਿਆ। ਆਪ ਜੀ ਦਾ ਦੇਹਾਂਤ 1973 ਈ. ਵਿਚ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ। 12 ਅਪ੍ਰੈਲ ਨੂੰ ਆਪਜੀ ਦੀ ਬਰਸੀ ਮਨਾਈ ਜਾਂਦੀ ਹੈ। ਆਪ ਜੀ ਦੀ ਰਚਨਾ ਵਿਚ ਵਿਚਾਰਧਾਰਕ ਸਪੱਸ਼ਟਤਾ ਅਤੇ ਟਕਸਾਲੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੁੰਦੀ ਹੈ।

#socialconcerns Social Concerns

ਬਰਸੀ ਤੇ….                     ਹਰਫਨਮੌਲਾ ਕ੍ਰਾਂਤੀਕਾਰੀ ਤੇਜਾ ਸਿੰਘ ਸੁਤੰਤਰ
  • Title : ਬਰਸੀ ਤੇ…. ਹਰਫਨਮੌਲਾ ਕ੍ਰਾਂਤੀਕਾਰੀ ਤੇਜਾ ਸਿੰਘ ਸੁਤੰਤਰ
  • Posted by :
  • Date : अप्रैल 12, 2023
  • Labels :
  • Blogger Comments
  • Facebook Comments

0 comments:

एक टिप्पणी भेजें

Top