Contact for Advertising

Contact for Advertising

Latest News

रविवार, 9 अप्रैल 2023

*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾਈ ਜਨਰਲ ਕੌਂਸਲ ਦਾ ਤੀਸਰਾ ਅਜਲਾਸ ਬਰਨਾਲਾ ਵਿਖੇ ਸਫਲਤਾ ਪੂਰਵਕ ਸੰਪੰਨ

 *ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾਈ ਜਨਰਲ ਕੌਂਸਲ ਦਾ ਤੀਸਰਾ ਅਜਲਾਸ ਬਰਨਾਲਾ ਵਿਖੇ ਸਫਲਤਾ ਪੂਰਵਕ ਸੰਪੰਨ

*


 *ਮੰਗਾਂ ਦੇ ਹੱਲ ਲਈ ਜੂਨ ਮਹੀਨੇ ਦੇ ਪਹਿਲੇ ਹਫਤੇ ਤਿੱਖਾ ਐਕਸ਼ਨ ਕਰਨ ਦਾ ਐਲਾਨ* 

 





*ਕਾਰਪੋਰੇਟ ਪੱਖੀ ਨਵੀਂ ਸਿੱਖਿਆ ਨੀਤੀ-2020 ਜਨਤਕ  ਕਰ ਦੇਵੇਗੀ ਸਿੱਖਿਆ ਦਾ ਉਜਾੜਾ - ਪ੍ਰੋ ਜੈਪਾਲ ਸਿੰਘ* 




ਬਰਨਾਲਾ 9 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਪ੍ਰਾਇਮਰੀ ਅਧਿਆਪਕਾਂ ਤੋਂ ਪ੍ਰਿੰਸੀਪਲ ਕਾਡਰ ਤੱਕ ਦੀ ਨੁਮਾਇੰਦਗੀ ਕਰਦੀ ਪ੍ਰਤੀਨਿਧ ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸ਼ਾਂਤੀ ਹਾਲ ਰਾਮ ਬਾਗ ਬਰਨਾਲਾ ਵਿਖੇ ਪੰਜਾਬ ਭਰ ਵਿੱਚੋਂ ਸ਼ਾਮਲ ਹੋਏ ਜ਼ਿਲ੍ਹਾ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ 'ਤੇ ਆਧਾਰਿਤ 16ਵੀਂ ਜਨਰਲ ਕੌਂਸਲ ਦਾ ਤੀਸਰਾ ਸੂਬਾਈ ਅਜਲਾਸ ਸਾਥੀ ਸ਼ਾਂਤੀ ਹਾਲ ਵਿੱਚ ਜਥੇਬੰਦ ਕੀਤਾ ਗਿਆ। ਇਸ ਦੌਰਾਨ ਜਥੇਬੰਦੀ ਨੇ ਪਿਛਲੀਆਂ ਸਰਗਰਮੀਆਂ ਦਾ ਲੇਖਾ ਜੋਖਾ ਕਰਦਿਆਂ ਭਵਿੱਖੀ ਸੰਘਰਸ਼ੀ ਰਣਨੀਤੀ ਤੇ ਵਿਚਾਰਾਂ ਕੀਤੀਆਂ। ਅਜਲਾਸ ਦੀ ਪ੍ਰਧਾਨਗੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਆਧਾਰਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ।  ਪੰਜਾਬ ਭਰ ਚੋਂ ਪੁੱਜੇ ਜਨਰਲ ਕੌਂਸਲ ਮੈਂਬਰਾਂ ਦਾ ਜ਼ਿਲ੍ਹਾ ਜਨਰਲ ਸਕੱਤਰ ਕੁਸ਼ਲ ਸਿੰਘੀ ਨੇ ਸਵਾਗਤ ਕੀਤਾ। ਅਜਲਾਸ ਦੀ ਸ਼ੁਰੂਆਤ ਸੂਬਾ ਪ੍ਰਧਾਨ ਵਲੋਂ ਜਥੇਬੰਦੀ ਦਾ ਝੰਡਾ ਲਹਿਰਾ ਕੇ ਕੀਤਾ। ਅਜਲਾਸ ਦਾ ਉਦਘਾਟਨ ਕਰਮਜੀਤ ਸਿੰਘ ਬੀਹਲਾ ਸੀਨੀਅਰ ਮੀਤ ਪ੍ਰਧਾਨ ਪਸਸਫ ਨੇ ਕੀਤਾ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਜੂਨ ਦੇ ਪਹਿਲੇ ਹਫਤੇ ਐਕਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਦੀ ਤਿਆਰੀ ਤਹਿਤ ਪੰਜਾਬ ਦੇ ਸਾਰੇ ਜਿਲਿਆਂ ਤੇ ਬਲਾਕਾਂ ਵਿੱਚ 15 ਮਈ ਤੋਂ 30 ਮਈ ਤੱਕ ਤਿਆਰੀ ਮੀਟਿੰਗਾਂ ਕਰਕੇ ਸਰਗਰਮੀ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਉਪਰੰਤ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ ਗੰਭੀਰ ਚਿੰਤਾ ਜ਼ਾਹਰ ਕੀਤੀ ਕਿ ਕੇਂਦਰੀ ਹਕੂਮਤ ਸਮੇਤ ਪੰਜਾਬ ਸਰਕਾਰ ਤੇਜ਼ੀ ਨਾਲ ਸਿੱਖਿਆ ਕਾਰਪੋਰੇਟਾਂ ਹਵਾਲੇ ਕਰਨ ਜਾ ਰਹੀ ਹੈ। ਸਿੱਖਿਆ ਦੇ ਨਿੱਜੀਕਰਨ ਦਾ ਅਰਥ ਕਮਜ਼ੋਰ ਆਰਥਿਕ ਵਰਗਾਂ ਤੇ ਪੇਂਡੂ ਖੇਤਰ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਕਰਨਾ ਹੋਵੇਗਾ। ਇਸ ਤੋਂ ਅੱਗੇ ਰਿਪੋਰਟ ਅੰਦਰ ਦਰਜ ਕੀਤਾ ਗਿਆ ਕਿ ਪੰਜਾਬ ਸਿੱਖਿਆ ਵਿਭਾਗ ਅੰਦਰ ਤਾਨਾਸ਼ਾਹੀ ਦੌਰ ਅਜੇ ਵੀ ਜਾਰੀ ਹੈ। ਅਧਿਆਪਕ ਆਗੂਆਂ ਅਤੇ ਜਥੇਬੰਦੀਆਂ ਦੀ ਜ਼ੁਬਾਨਬੰਦੀ ਲਈ ਕੋਝੀਆਂ ਚਾਲਾਂ ਨਿਰੰਤਰ ਜਾਰੀ ਹਨ। ਸਰਕਾਰੀ ਅਧਿਕਾਰੀਆਂ ਦੇ ਮੁਕਾਬਲੇ ਸਿੱਖਿਆ ਵਿਭਾਗ ਵਿਚ ਸੈਂਟਰ ਪੱਧਰ ਤੋਂ ਸੂਬਾ ਪੱਧਰ ਤੱਕ ਇਕ ਗੈਰ ਸੰਵਿਧਾਨਕ ਪ੍ਰਬੰਧ ਖੜ੍ਹਾ ਕਰਨ ਦੀ ਨਿਖੇਧੀ ਕੀਤੀ। ਰਿਪੋਰਟ ਤੇ ਬਹਿਸ ਵਿੱਚ 28 ਸਾਥੀਆਂ ਨੇ ਹਿੱਸਾ ਲਿਆ।  ਸਿੱਖਿਆ ਨੀਤੀ 2020 ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਜੈਪਾਲ ਸਿੰਘ ਨੇ ਕਿਹਾ ਕਿ ਦੇਸੀ ਵਿਦੇਸ਼ੀ ਨਿੱਜੀ ਅਦਾਰਿਆਂ ਦਾ ਦਾਖ਼ਲਾ ਸਿੱਖਿਆ ਖੇਤਰ ਅੰਦਰ ਖੋਲ੍ਹ ਦਿੱਤਾ ਗਿਆ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰਾਬਤੇ ਨੂੰ ਖਤਮ ਕਰਨ ਲਈ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦੀਆਂ ਪੋਸਟਾਂ ਨੂੰ ਖਤਮ ਕਰਨ ਦੇ ਨਾਲ ਨਾਲ ਸਕੂਲਾਂ ਨੂੰ ਵੱਡੀ ਗਿਣਤੀ ਵਿਚ ਬੰਦ ਕਰਨ ਦੀ ਕਾਰਵਾਈ ਤੇ ਜੋਰ ਸ਼ੋਰ ਨਾਲ ਕੰਮ ਚੱਲ ਰਿਹਾ ਹੈ। ਜਿਸ ਨਾਲ ਲੋਕਾਂ ਦੀ ਜਨਤਕ ਸਿੱਖਿਆ ਤਬਾਹ ਹੋ ਜਾਵੇਗੀ। ਅਜਲਾਸ ਦੌਰਾਨ ਮੰਗ ਕੀਤੀ ਗਈ ਕਿ ਪੰਜਾਬ ਦੇ ਹਾਲਾਤ, ਬੋਲੀ ਅਤੇ ਸੱਭਿਆਚਾਰ ਨੂੰ ਮੁੱਖ ਰੱਖ ਕੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਈ ਜਾਵੇ, 15/1/15 ਦਾ ਪੱਤਰ ਰੱਦ ਕਰਕੇ ਰੈਗੂਲਰ ਨਿਯੁਕਤੀ ਤੋਂ ਪੂਰੀ ਤਨਖਾਹ ਲਾਗੂ ਕੀਤੀ ਜਾਵੇ ਤੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ। ਮਾਨਯੋਗ ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲਾਗੂ ਕੀਤਾ ਜਾਵੇ। ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਦਾ ਸਕੇਲ ਲਾਗੂ ਕੀਤਾ ਜਾਵੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮੁਢਲੀ ਸਿੱਖਿਆ ਮਾਤ ਭਾਸ਼ਾ ਵਿੱਚ ਦਿੱਤੀ ਜਾਵੇ, ਹਰ ਤਰ੍ਹਾਂ ਦੀਆਂ ਪਦਉਨਤੀਆ ਵਿੱਚ ਲਗਾਤਾਰਤਾ ਰੱਖੀ ਜਾਵੇ, ਬਦਲੀ ਨੀਤੀ ਵਿਚ ਅਧਿਆਪਕ ਪੱਖੀ ਸੋਧਾਂ ਕਰਵਾ ਕੇ ਕੋਠਾਰੀ ਕਮਿਸ਼ਨ ਦੀ ਸ਼ਿਫਾਰਸ਼ਾਂ ਅਨੁਸਾਰ ਅਧਿਆਪਕਾਂ ਦੀ ਨਿਯੁਕਤੀ ਉਹਨਾਂ ਦੇ ਰਿਹਾਇਸ਼ੀ ਸਥਾਨਾਂ ਦੇ ਨੇੜੇ ਕੀਤੀ ਜਾਵੇ। 

ਅਜਲਾਸ ਵਿੱਚ ਸੰਘਰਸ਼ਸ਼ੀਲ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ, ਦਫਤਰੀ ਕਰਮਚਾਰੀਆਂ, ਐੱਨ ਐੱਸ ਕਿਊ ਐਫ ਅਧਿਆਪਕਾਂ ਸਮੇਤ ਮੁਲਾਜ਼ਮਾਂ, ਰਮਸਾ ਲੈਬ ਅਸਿਸਟੈੰਟ ਨਾਲ ਇੱਕਮੁੱਠਤਾ ਪ੍ਰਗਟ ਕਰਦਿਆਂ ਉਨ੍ਹਾਂ ਦੇ ਹੱਕੀ ਸੰਘਰਸ਼ ਦੇ ਪੂਰਨ ਸਮਰਥਨ ਦਾ ਐਲਾਨ ਕੀਤਾ।

         ਇਸ ਮੌਕੇ ਗੁਰਬਿੰਦਰ ਸਿੰਘ ਸਸਕੌਰ, ਸੁਰਜੀਤ ਮੋਹਾਲੀ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਕੁਲਦੀਪ ਪੁਰੋਵਾਲ, ਗੁਰਦੀਪ ਬਾਜਵਾ, ਕਰਨੈਲ ਫਿਲੌਰ, ਮਨੋਹਰ ਲਾਲ ਸ਼ਰਮਾ, ਹਰਿੰਦਰ ਮੱਲੀਆਂ, ਪਰਮਜੀਤ ਸਿੰਘ ਸ਼ੇਰੋਵਾਲ, ਜਗਜੀਤ ਸਿੰਘ ਮਾਨ, ਨਰਿੰਦਰ ਮਾਖਾ, ਬੋਧ ਰਾਜ ਭੋਆ, ਦੇਵੀ ਦਿਆਲ, ਸਤਵੰਤ ਆਲਮਪੁਰ, ਸਰਬਜੀਤ ਸਿੰਘ ਸੰਧੂ, ਪਰਮਜੀਤ ਸਿੰਘ ਸ਼ੋਰੇਵਾਲਾ, ਸੁਭਾਸ਼ ਚੰਦਰ, ਪਰਮਜੀਤ ਸਿੰਘ ਹਾਜ਼ਰ ਸਨ।  

         ਜਨਰਲ ਕੌਂਸਲ ਵਿੱਚ ਸਾਥੀ ਕੁਲਦੀਪ ਸਿੰਘ ਦੌੜਕਾ ਨੂੰ ਰਿਟਾਇਰ ਹੋਣ ਤੇ ਜਥੇਬੰਦੀ ਲਈ ਨਿਭਾਈਆਂ ਅਦਭੁੱਤ ਸੇਵਾਵਾਂ ਲਈ ਸਨਮਾਨ ਕੀਤਾ ਗਿਆ। ਇਸ ਸਮੇਂ ਪ੍ਰੋ ਜੈਪਾਲ ਸਿੰਘ, ਰਣਜੀਤ ਸਿੰਘ ਮਾਨ ਤੇ ਜਗਪਾਲ ਸਿੰਘ ਜਟਾਣਾ ਦਾ ਸਨਮਾਨ ਕੀਤਾ ਗਿਆ। 

         ਜਨਰਲ ਕੌਂਸਲ ਅਜਲਾਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਸਿੱਖਿਆ ਤੇ ਅਧਿਆਪਕਾਂ ਦੇ ਮਸਲਿਆਂ ਦੇ ਹੱਲ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਮੋਰਚੇ ਦੇ ਐਕਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। 

ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਚੋਣ ਦਾ ਐਲਾਨ ਕੀਤਾ ਗਿਆ ਤੇ ਜਿਸ ਲਈ ਪੰਜਾਬ ਦੇ ਸਾਰੇ ਬਲਾਕਾਂ ਵਿੱਚ ਵੱਡੀ ਵੱਡੀ ਪੱਧਰ ਤੇ ਮੈਂਬਰਸ਼ਿਪ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਸਮੇਂ ਤੀਰਥ ਸਿੰਘ ਬਾਸੀ ਸਕੱਤਰ ਪਸਸਫ, ਜਸਵੀਰ ਤਲਵਾੜਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਰਾਣੋ ਖੇੜੀ ਆਂਗਣਵਾੜੀ ਵਰਕਰ ਯੂਨੀਅਨ, ਮਲਕੀਅਤ ਸਿੰਘ ਰਮਸਾ ਅਧਿਆਪਕ ਯੂਨੀਅਨ, ਪਰਮਿੰਦਰ ਸਿੰਘ ਬੀ ਐੱਡ ਫਰੰਟ ਵਲੋਂ ਜਨਰਲ ਕੌਂਸਲ ਅਜਲਾਸ ਸਮੇਂ ਭਰਾਤਰੀ ਸੰਦੇਸ਼ ਦਿੱਤਾ। ਅਜਲਾਸ ਉਪਰੰਤ ਬਰਨਾਲਾ ਦੇ ਬਾਜ਼ਾਰਾਂ ਵਿੱਚ ਮਾਰਚ ਕੀਤਾ ਗਿਆ।

        ਇਸ ਸਮੇਂ ਮੰਗਲ ਸਿੰਘ ਟਾਂਡਾ, ਤਜਿੰਦਰ ਤੇਜੀ, ਅਮਰੀਕ ਸਿੰਘ ਭੱਦਲਵੱਡ, ਜਗਤਾਰ ਪੱਤੀ, ਏਕਮਪਰੀਤ ਸਿੰਘ, ਦੇਵੀ ਦਿਆਲ, ਰਜੇਸ਼ ਕੁਮਾਰ, ਪ੍ਰਭਜੀਤ ਸਿੰਘ ਰਸੂਲਪਰ, ਜੱਜ ਪਾਲ ਬਾਜੇਕੇ, ਜਸਵੀਰ ਤਲਵਾੜਾ, ਫਕੀਰ ਸਿੰਘ ਟਿੱਬਾ, ਦਰਸ਼ਨ ਚੀਮਾ, ਅਨਿਲ ਕੁਮਾਰ, ਵਿਵੇਕ ਚੀਮਾ, ਬ੍ਰਿਜ ਭੂਸ਼ਣ ਬਰਨਾਲਾ, ਕੁਲਵਿੰਦਰ ਮੁਕਤਸਰ ਆਦਿ ਹਾਜਰ ਸਨ।

*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾਈ ਜਨਰਲ ਕੌਂਸਲ ਦਾ ਤੀਸਰਾ ਅਜਲਾਸ ਬਰਨਾਲਾ ਵਿਖੇ ਸਫਲਤਾ ਪੂਰਵਕ ਸੰਪੰਨ
  • Title : *ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾਈ ਜਨਰਲ ਕੌਂਸਲ ਦਾ ਤੀਸਰਾ ਅਜਲਾਸ ਬਰਨਾਲਾ ਵਿਖੇ ਸਫਲਤਾ ਪੂਰਵਕ ਸੰਪੰਨ
  • Posted by :
  • Date : अप्रैल 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top