Contact for Advertising

Contact for Advertising

Latest News

रविवार, 16 अप्रैल 2023

ਤਰਨਜੀਤ ਸਿੰਘ ਦੁੱਗਲ ਬਣੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ

 ਤਰਨਜੀਤ ਸਿੰਘ ਦੁੱਗਲ ਬਣੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ।


ਬਰਨਾਲਾ,16 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਜ਼ਿਲ੍ਹਾ ਬਰਨਾਲਾ ਦੇ ਤਕਰੀਬਨ 100 ਤੋ ਵੱਧ ਸਰਪੰਚਾ ਦੀ ਮੀਟਿੰਗ ਆਰ,ਐਨ ਹੋਟਲ ਬਰਨਾਲਾ ਵਿਖੇ ਹੋਈ ਜਿਸ ਵਿੱਚ ਜ਼ਿਲੇ ਦੇ ਸਮੁੱਚੇ ਸਰਪੰਚਾ ਨੇ ਸਰਬਸੰਮਤੀ ਨਾਲ ਤਰਨਜੀਤ ਸਿੰਘ ਦੁੱਗਲ ਪੰਚਾਇਤ ਯੂਨੀਅਨ ਦਾ ਜਿਲਾ ਪ੍ਰਧਾਨ ਬਣਾਇਆ।ਇਸ ਮੌਕੇ ਵੱਖੋ ਵੱਖ ਬੁਲਾਰਿਆ ਵੱਖੋ ਸਰਕਾਰ ਪ੍ਰਸਾਸ਼ਨ ਵੱਲੋ ਸਰਪੰਚਾ ਵਿਰੁੱਧ ਕੀਤੀਆ ਜਾਦੀਆ ਧੱਕੇਸਾਹੀਆ ਵਿਰੁੱਧ ਰੋਸ ਪ੍ਰਗਟ ਕੀਤਾ।ਇਸ ਮੌਕੇ ਬੈਲਦਿਆ ਤਰਨਜੀਤ ਸਿੰਘ ਦੁੱਗਲ ਨੇ ਇਹ ਪ੍ਰਣ  ਕੀਤਾ ਕਿ ਸਰਪੰਚਾਂ ਦੇ ਹਿਤਾਂ ਲਈ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਡਟਕੇ ਲੜਾਈ ਲੜਾਗੇ।ਕਿਸੇ ਵੀ ਸਰਪੰਚ ਵਿਰੁੱਧ ਹੁੰਦੀ ਧੱਕੇਸਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।ਇਸ ਮੌਕੇ ਜ਼ਿਲੇ ਦੀ ਪੰਚਾਇਤ ਕਮੇਟੀ ਗਠਤ ਕੀਤੀ ਗਈ। ਇਸ ਮੌਕੇ ਰੂਪ ਸਿੰਘ ਮੌੜ ਮਕਸੂਥਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਸਰਬਜੀਤ ਸਿੰਘ ਸਰਬਾ ਸਰਪੰਚ ਕੋਟਦੁੰਨਾ ਨੂੰ ਵੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਜਗਸੀਰ ਸਿੰਘ ਭੈਣੀ ਮਹਿਰਾਜ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਸਮਸ਼ੇਰ ਸਿੰਘ ਡਿਪਟੀ ਭੱਠਲਾ ਨੂੰ  ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਬਲਦੀਪ ਸਿੰਘ ਮਹਿਲ ਖੁਰਦ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ।ਕਾਕਾ ਸਿੰਘ ਘੁੰਨਸਾ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ।ਰੂਪ ਅਵਤਾਰ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ।ਕਰਮਜੀਤ ਸਿੰਘ ਕੋਠੇ ਭਾਨ ਸਿੰਘ ਨੂੰ ਵੀ ਸਕੱਤਰ ਨਿਯੁਕਤ ਕੀਤਾ ਗਿਆ।ਜਸਨਜੀਤ ਸਿੰਘ ਅਮਲਾ ਸਿੰਘ ਵਾਲਾ ਨੂੰ ਜਿਲਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ।ਤੇਜਾ ਸਿੰਘ ਰਾਜਗੜ੍ਹ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਜੱਸਾ ਸਿੰਘ ਬੁਰਜ ਨੂੰ ਸਕੱਤਰ ਨਿਯੁਕਤ  ਕੀਤਾ ਗਿਆ।ਰਾਜਵਿੰਦਰ ਸਿੰਘ ਰਾਜਾ ਰਾਮਗੜ ਨੂੰ ਖਜਾਨਚੀ ਲਾਇਆ ਗਿਆ।ਹਰਵਿੰਦਰ ਸਿੰਘ ਹਰੀਗੜ੍ਹ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।ਇਸ ਮੌਕੇ ਹਾਜਰ ਸਰਪੰਚ ਹਰਸਰਨ ਸਿੰਘ ਸਰਨਾ ਸਰਪੰਚ ਟੱਲੇਵਾਲ,ਸੁਖਵਿੰਦਰ ਕਲਕੱਤਾ ਸਰਪੰਚ ਸਹਿਣਾ,ਕਿਰਨਜੀਤ ਮਿੰਟੂ ਸਰਪੰਚ ਬੀਹਲਾ,ਬਲਵੀਰ ਸਿੰਘ ਬੀਰਾ ਸਰਪੰਚ ਜੋਧਪੁਰ,ਜਗਤਾਰ ਸਰਪੰਚ ਜੰਗੀਆਣਾ,ਸਵਰਾਜ ਸਿੰਘ ਸਰਪੰਚ ਭੱਦਲਵੱਡ,ਜਸਨ ਸਰਪੰਚ ਅਮਲਾ ਸਿੰਘ ਵਾਲਾ,ਜਗਦੀਪ ਸਿੰਘ ਸਰਪੰਚ ਮੱਲੀਆ,ਮਿਸਰਾ ਸਰਪੰਚ ਵਜੀਦਕੇ,ਜਗਤਾਰ ਸਿੰਘ ਸਰਪੰਚ ਉਪਲੀ,ਸੁਰਜੀਤ ਸਰਪੰਚ ਸੇਖਾ,ਗੁਲਾਬ ਸਿੰਘ ਸਰਪੰਚ ਦਾਨਗੜ੍ਹ ਤੋ ਇਲਾਵਾ ਸੈਕੜੇ ਸਰਪੰਚ ਹਾਜ਼ਰ ਸਨ।

ਤਰਨਜੀਤ ਸਿੰਘ ਦੁੱਗਲ ਬਣੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ
  • Title : ਤਰਨਜੀਤ ਸਿੰਘ ਦੁੱਗਲ ਬਣੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ
  • Posted by :
  • Date : अप्रैल 16, 2023
  • Labels :
  • Blogger Comments
  • Facebook Comments

0 comments:

एक टिप्पणी भेजें

Top