ਸਪ੍ਰਸ ਕੈਰੇ ਵਿਖੇ ਹੋਈ ਮਾਪੇ ਅਧਿਆਪਕ ਮਿਲਣੀ ਤੇ ਸਲਾਨਾ ਇਨਾਮ ਵੰਡ ਸਮਾਰੋਹ
ਬਰਨਾਲਾ, 31 ਮਾਰਚ (ਸੁਖਵਿੰਦਰ ਸਿੰਘ ਭੰਡਾਰੀ): ਸਰਕਾਰੀ ਪ੍ਰਾਇਮਰੀ ਸਕੂਲ ਕੈਰੇ ਵਿਖੇ ਹੈਡ ਟੀਚਰ ਯਾਦਵਿੰਦਰ ਸਿੰਘ ਦੀ ਅਗਵਾਈ ਵਿੱਚ ਮਾਪੇ ਅਧਿਆਪਕ ਮਿਲਣੀ ਤੇ ਸਲਾਨਾ ਇਨਾਮ ਵੰਡ ਸਮਾਰੋਹ ਹੋਇਆ ਜਿਸ ਸੰਬੰਧੀ ਸਕੂਲ ਦੇ ਅਧਿਆਪਕ ਮਨੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਾਰਾ ਸਾਲ ਬੱਚਿਆਂ ਦੁਆਰਾ ਪੜ੍ਹਾਈ, ਸਹਿ-ਵਿੱੱਦਿਅਕ ਗਤੀਵਿਧੀਆਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। 2021-22 ਸੈਸ਼ਨ ਦੀ ਵਿਦਿਆਰਥਣ ਬਲਜੀਤ ਕੌਰ ਦਾ ਜਵਾਹਰ ਨਵੋਦਿਆ ਵਿਦਿਆਲਿਆ ਦਾ ਛੇਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਪਾਸ ਕਰਨ ਤੇ ਸਕੂਲ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਦਾ ਸੰਚਾਲਨ ਕਰਦੇ ਹੋਏ ਅਧਿਆਪਕ ਮਨੀਸ਼ ਕੁਮਾਰ ਨੇ ਹਾਜਰ ਮਾਪਿਆਂ ਨੂੰ ਆਪਣੇ ਆਸੇ ਪਾਸੇ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਬੱਚਿਆਂ ਦੁਆਰਾ ਪੇਸ਼ ਕੀਤੇ ਰੰਗਾਂ ਰੰਗ ਪ੍ਰੋਗਰਾਮ ਦਾ ਮਾਪਿਆ ਅਤੇ ਹਾਜਰੀਨ ਨੇ ਖੂਬ ਆਨੰਦ ਮਾਣਿਆ। ਸਕੂਲ ਹੈਡ ਟੀਚਰ ਨੇ ਪਤਵੰਤੇ ਸੱਜਣਾ ਅਤੇ ਮਾਪਿਆ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ,ਪ੍ਰਗਟ ਸਿੰਘ ਪੰਚਾਇਤ ਮੈਂਬਰ, ਕੇਸਰ ਸਿੰਘ ਪੰਚਾਇਤ ਮੈਂਬਰ, ਜਗਦੀਪ ਕੌਰ ਅਧਿਆਪਕਾ , ਪ੍ਰਭਜੋਤ ਕੌਰ ਅਧਿਆਪਕਾ ,ਬੇਅੰਤ ਕੌਰ ਅਧਿਆਪਕਾ,ਬਲਜਿੰਦਰ ਕੌਰ ਅਧਿਆਪਕਾ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ।
0 comments:
एक टिप्पणी भेजें