Contact for Advertising

Contact for Advertising

Latest News

गुरुवार, 20 अप्रैल 2023

ਭਾਜਪਾ ਦੇ ਐਸ ਸੀ ਮੋਰਚੇ ਦੇ ਸੂਬਾ ਜਨਰਲ ਸਕੱਤਰ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੀ ਕੀਤੀ ਨਿਖੇਧੀ

 

ਭਾਜਪਾ ਦੇ ਐਸ ਸੀ ਮੋਰਚੇ ਦੇ ਸੂਬਾ ਜਨਰਲ ਸਕੱਤਰ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੀ ਕੀਤੀ ਨਿਖੇਧੀ।       



                           ਬਰਂਨਾਲਾ,  (ਸੁਖਵਿੰਦਰ ਸਿੰਘ ਭੰਡਾਰੀ) ਭਾਜਪਾ ਐੱਸ.ਸੀ. ਮੋਰਚਾ ਦੇ ਸੂਬਾ ਮਹਾ ਮੰਤਰੀ ਬਲਵਿੰਦਰ ਸਿੰਘ ਗਿੱਲ ਜੰਡਿਆਲਾ ਗੁਰੂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੀ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਦਿਨ-ਦਿਹਾੜੇ ਆਮ ਲੋਕਾਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀ ਹਨ ਅਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਇਹ ਵਿਚਾਰ ਭਾਜਪਾ ਦੇ ਐਸ ਸੀ ਮੋਰਚੇ ਜ਼ਿਲਾ ਬਰਨਾਲਾ ਦੇ ਪ੍ਰਧਾਨ ਧਰਮ ਸਿੰਘ ਫ਼ੌਜੀ  ਨੇ ਅੱਜ ਭਾਜਪਾ ਐੱਸ. ਸੀ. ਮੋਰਚੇ ਦੇ ਮਹਾਂ ਮੰਤਰੀ ਨੂੰ ਗੋਲੀਆਂ ਮਾਰਨ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ।


ਧਰਮ ਸਿੰਘ ਫ਼ੌਜੀ ਨੇ ਕਿਹਾ ਕਿ ਜੋ ਭਾਜਪਾ ਐੱਸ.ਸੀ. ਮੋਰਚਾ ਦੇ ਸੂਬਾ ਮਹਾ ਮੰਤਰੀ ਬਲਵਿੰਦਰ ਸਿੰਘ ਗਿੱਲ 'ਤੇ ਹਮਲਾ ਕੀਤਾ ਗਿਆ ਹੈ, ਉਸਦੀ ਕੜੀ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ, ਨਹੀਂ ਤਾਂ ਭਾਜਪਾ ਦੇ ਆਗੂ ਸੜਕਾਂ 'ਤੇ ਉਤਰਨਗੇ। ਉਨ੍ਹਾਂ ਨੇ ਜ਼ਖ਼ਮੀ ਹੋਏ ਆਗੂ ਦੇ ਜਲਦੀ ਸਿਹਤਮੰਦ ਹੋਣ ਲਈ ਪ੍ਰਾਰਥਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ  ਰਾਜੇਸ਼ ਕੁਮਾਰ, ਰਜੇਸ ਕੈਯਤ, ਹਰਬਖਸੀਸ ਸਿੰਘ ਗੋਨੀ ਐਮ ਸੀ, ਜੱਸੀ ਗਿੱਲ , ਲਖਵੀਰ ਸਿੰਘ ਸੋਹੀ , ਜੀਤ ਸਿੰਘ , ਪਾਲ ਸਿੰਘ , ਸੈਂਟੀ ਕੁਮਾਰ , ਪੁਸ਼ਪਿੰਦਰ ਸਿੰਘ ,ਚੌਧਰੀ ਅਮਨਦੀਪ , ਜਗੀਰ ਸਿੰਘ ਫੌਜੀ, ਬਲਵੀਰ ਸਿੰਘ ਭਦੌੜ , ਗੁਰਜੀਤ ਮਾਨ ਤਪਾ , ਗੁਰਦੇਵ ਸਿੰਘ ਮਕੜਾ, ਦਰਬਾਰਾ ਸਿੰਘ ਫੌਜੀ , ਸੂਬੇਦਾਰ ਸਰਬਜੀਤ ਸਿੰਘ, ਸਰਬਜੀਤ ਸਹਿਜੜਾ , ਮੌਜੂਦ ਸਨ।

 ਭਾਜਪਾ ਦੇ ਐਸ ਸੀ ਮੋਰਚੇ ਦੇ ਸੂਬਾ ਜਨਰਲ ਸਕੱਤਰ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੀ ਕੀਤੀ ਨਿਖੇਧੀ
  • Title : ਭਾਜਪਾ ਦੇ ਐਸ ਸੀ ਮੋਰਚੇ ਦੇ ਸੂਬਾ ਜਨਰਲ ਸਕੱਤਰ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੀ ਕੀਤੀ ਨਿਖੇਧੀ
  • Posted by :
  • Date : अप्रैल 20, 2023
  • Labels :
  • Blogger Comments
  • Facebook Comments

0 comments:

एक टिप्पणी भेजें

Top