Contact for Advertising

Contact for Advertising

Latest News

शुक्रवार, 7 अप्रैल 2023

ਕਿਸਾਨਾਂ ਨੂੰ ਮੀਂਹ ਤੇ ਗੜ੍ਹੇਮਾਰੀ ਕਰਕੇ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ: ਮੰਡੇਰ

 ਕਿਸਾਨਾਂ ਨੂੰ  ਮੀਂਹ ਤੇ ਗੜ੍ਹੇਮਾਰੀ ਕਰਕੇ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ: ਮੰਡੇਰ


- ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਜ਼ਿਲ੍ਹਾ ਬਰਨਾਲਾ ਦੀ ਲੀਡਰਸ਼ਿਪ ਨੇ ਪੀੜਿਤ ਕਿਸਾਨਾਂ ਨੂੰ  ਤੁਰੰਤ ਮੁਆਵਜਾ ਦੇਣ ਸੰਬੰਧੀ ਡਿਪਟੀ ਕਮਿਸ਼ਨਰ ਨੂੰ  ਸੌਂਪਿਆਂ ਮੰਗ ਪੱਤਰ

    ਕਮਲੇਸ਼ ਗੋਇਲ ਖਨੌਰੀ 

ਖਨੌਰੀ  - ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਪਿਛਲੇ ਦਿਨੀਂ ਹੋਈਆਂ ਬੇਮੌਸਮੀ ਬਰਸਾਤਾਂ, ਕੁਝ ਕੁ ਇਲਾਕਿਆਂ ਵਿੱਚ ਗੜ੍ਹੇਮਾਰੀ ਅਤੇ ਚੱਲੀਆਂ ਤੇਜ ਹਵਾਵਾਂ ਕਾਰਨ ਵੱਖ-ਵੱਖ ਫਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਮੁਆਵਜਾ ਗਿਰਦਾਵਰੀ ਕਰਕੇ ਪੀੜਿਤ ਕਿਸਾਨਾਂ ਨੂੰ  ਤੁਰੰਤ ਦੇਣ ਸੰਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਰਨਾਲਾ ਨੂੰ  ਮੰਗ ਪੱਤਰ ਸੌਂਪਿਆ ਗਿਆ |

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਮੰਡੇਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਯੂਥ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਜਥੇਬੰਦੀ ਬਰਨਾਲਾ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ, ਜਿਸ ਦੌਰਾਨ ਦੇਖਿਆ ਗਿਆ ਕਿ ਤੀਜੀ ਵਾਰ ਹੋਈ ਬੇਮੌਸਮੀ ਬਰਸਾਤ, ਤੇਜ ਹਵਾਵਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਕਾਫੀ ਨੁਕਸਾਨੀਆਂ ਗਈਆਂ ਹਨ | ਖਾਸ ਕਰਕੇ ਸ਼ਹਿਣਾ, ਭਦੌੜ, ਮਾਨਸਾ ਤੇ ਬਰਨਾਲਾ ਦੇ ਕੁਝ ਪਿੰਡਾਂ ਵਿੱਚ, ਜਿੱਥੇ ਗੜ੍ਹੇਮਾਰੀ ਹੋਈ ਹੈ, ਫਸਲਾਂ ਦਾ ਨੁਕਸਾਨ ਜਿਆਦਾ ਹੋਇਆ ਹੈ | ਇਸ ਲਈ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਵੱਲੋਂ ਪ੍ਰਸ਼ਾਸਨ ਨੂੰ  ਬੇਨਤੀ ਕੀਤੀ ਜਾਂਦੀ ਹੈ ਕਿ ਸੈਟੇਲਾਈਟ ਰਾਹੀਂ ਗਿਰਦਾਵਰੀ ਕਰਵਾ ਕੇ ਜਲਦੀ ਤੋਂ ਜਲਦੀ ਕਿਸਾਨਾਂ ਨੂੰ  ਯੋਗ ਮੁਆਵਜਾ ਦਿੱਤਾ ਜਾਵੇ, ਤਾਂ ਜੋ ਪਹਿਲਾਂ ਤੋਂ ਆਰਥਿਕ ਤੰਗੀ ਦੇ ਦੌਰ ਵਿੱਚੋਂ ਲੰਘ ਰਹੇ ਕਿਸਾਨਾਂ ਨੂੰ  ਫਸਲਾਂ ਦੇ ਨੁਕਸਾਨ ਕਾਰਨ ਹੋਰ ਬੋਝ ਹੇਠਾਂ ਨਾ ਆਉਣਾ ਪਵੇ | ਇਸਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ  ਸੁਧਾਰਨ ਦੇ ਉਦੇਸ਼ ਲਈ ਪੰਜਾਬ ਦੇ ਨਾਲ ਲੱਗਦੀਆਂ ਪਾਕਿਸਤਾਨ ਦੀਆਂ ਸਰਹੱਦਾਂ ਨੂੰ  ਖੇਤੀ ਫਸਲਾਂ ਦੀ ਖਰੀਦ ਲਈ ਖੋਲਿ੍ਹਆ ਜਾਵੇ, ਤਾਂ ਜੋ ਦੋਵੇਂ ਪਾਸੇ ਪੰਜਾਬ ਵਿੱਚ ਵਸਣ ਵਾਲੇ ਕਿਸਾਨਾਂ, ਮਜਦੂਰਾਂ, ਵਪਾਰੀਆਂ, ਟਰਾਂਸਪੋਟਰਾਂ ਆਦਿ ਨੂੰ  ਮਾਲੀ ਤੌਰ 'ਤੇ ਲਾਭ ਹੋਵੇ |

ਇਸ ਮੌਕੇ ਪਿ੍ੰਸੀਪਲ ਬਲਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਬਰਨਾਲਾ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਅਸਪਾਲ, ਗੁਰਮੀਤ ਸਿੰਘ ਮਾਂਗੇਵਾਲ ਪ੍ਰਧਾਨ ਸਿਟੀ-2, ਮਨਜੀਤ ਸਿੰਘ ਸੰਘੇੜਾ ਜਨਰਲ ਸਕੱਤਰ ਯੂਥ ਵਿੰਗ ਪੰਜਾਬ, ਗੁਰਤੇਜ ਸਿੰਘ ਅਸਪਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਓਮਕਾਰ ਸਿੰਘ ਬਰਾੜ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸ਼੍ਰੋਮਣੀ ਅਕਾਲੀ ਦਲ (ਅ) ਵਰਕਿੰਗ ਕਮੇਟੀ ਮੈਂਬਰ, ਮਿੰਦਰ ਸਿੰਘ ਸਹਿਜੜਾ ਸਰਕਲ ਪ੍ਰਧਾਨ ਸ਼ਹਿਣਾ, ਗੁਰਜੀਤ ਸਿੰਘ ਸ਼ਹਿਣਾ ਸਰਕਲ ਪ੍ਰਧਾਨ ਯੂਥ ਵਿੰਗ ਸ਼ਹਿਣਾ, ਹਰੀ ਸਿੰਘ ਸੰਘੇੜਾ ਜ਼ਿਲ੍ਹਾ ਵਾਈਸ ਪ੍ਰਧਾਨ, ਗੁਰਤੇਜ ਸਿੰਘ ਭੱਦਲਵੱੜ, ਕਰਨੈਲ ਸਿੰਘ ਕੋਠੇ ਰੰਗੀਆਂ ਸਰਕਲ ਪ੍ਰਧਾਨ ਦਿਹਾਤੀ, ਨਛੱਤਰ ਸਿੰਘ ਨੰਬਰਦਾਰ ਸੰਘੇੜਾ, ਬੱਗਾ ਸਿੰਘ ਅਸਪਾਲ, ਪਿਆਰੇ ਲਾਲ ਪ੍ਰਧਾਨ ਸਿਟੀ-2, ਸੁਰਜੀਤ ਸਿੰਘ ਯੂਥ ਆਗੂ ਟੱਲੇਵਾਲ ਅਤੇ ਦੀਪਕ ਸਿੰਗਲਾ ਤਾਲਮੇਲ ਸਕੱਤਰ ਵੀ ਹਾਜਰ ਸਨ |

 ਕਿਸਾਨਾਂ ਨੂੰ  ਮੀਂਹ ਤੇ ਗੜ੍ਹੇਮਾਰੀ ਕਰਕੇ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ: ਮੰਡੇਰ
  • Title : ਕਿਸਾਨਾਂ ਨੂੰ ਮੀਂਹ ਤੇ ਗੜ੍ਹੇਮਾਰੀ ਕਰਕੇ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ: ਮੰਡੇਰ
  • Posted by :
  • Date : अप्रैल 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top