Contact for Advertising

Contact for Advertising

Latest News

मंगलवार, 4 अप्रैल 2023

ਚੀਮਾ -ਜੋਧਪੁਰ ਸਕੂਲ ਦੇ ਸਲਾਨਾ ਨਤੀਜੇ ਦਾ ਕੀਤਾ ਐਲਾਨ

 ਚੀਮਾ -ਜੋਧਪੁਰ ਸਕੂਲ ਦੇ ਸਲਾਨਾ ਨਤੀਜੇ  ਦਾ ਕੀਤਾ ਐਲਾਨ

 

ਬਰਨਾਲਾ, 4 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ)   ਸ ਸ ਸ ਸ ਚੀਮਾ -ਜੋਧਪੁਰ  ਵਿਖੇ ਪ੍ਰਿੰਸੀਪਲ  ਅਨਿਲ ਕੁਮਾਰ  ਦੀ ਅਗਵਾਈ ਵਿੱਚ ਸਲਾਨਾ ਨਤੀਜਿਆਂ ਦੀ ਘੋਸ਼ਣਾ ਕੀਤੀ ਗਈ। ਸੱਤਵੀਂ ਏ ਦੀ ਇੰਚਾਰਜ ਅਧਿਆਪਕ  ਰਿਸ਼ੂ ,ਸੱਤਵੀਂ ਬੀ ਦੀ ਇੰਚਾਰਜ ਅਧਿਆਪਕ ਸੁਮਨ ਬਾਲਾ ਅਤੇ ਨੌਵੀਂ ਦੀ ਅਧਿਆਪਕ  ਲਲਿਤਾ ਨੇ ਆਪਣੀਆਂ -ਆਪਣੀਆਂ ਜਮਾਤਾਂ ਵਿੱਚੋਂ ਪਹਿਲੀਆਂ  ਤਿੰਨ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਂਸਲਾ ਅਫ਼ਜਾਈ ਵਜੌਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਧਿਆਪਕ ਰੁਪਿੰਦਰ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ। ਉਨ੍ਹਾਂ ਪੜ੍ਹਾਈ ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਹੁਣ ਤੋਂ ਹੀ ਵਿਦਿਆਰਥੀਆਂ ਨੂੰ ਮਿਹਨਤ ਕਰਨ ਅਤੇ ਦਿਲ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।

ਚੀਮਾ -ਜੋਧਪੁਰ ਸਕੂਲ ਦੇ ਸਲਾਨਾ ਨਤੀਜੇ  ਦਾ ਕੀਤਾ ਐਲਾਨ
  • Title : ਚੀਮਾ -ਜੋਧਪੁਰ ਸਕੂਲ ਦੇ ਸਲਾਨਾ ਨਤੀਜੇ ਦਾ ਕੀਤਾ ਐਲਾਨ
  • Posted by :
  • Date : अप्रैल 04, 2023
  • Labels :
  • Blogger Comments
  • Facebook Comments

0 comments:

एक टिप्पणी भेजें

Top