Contact for Advertising

Contact for Advertising

Latest News

गुरुवार, 27 अप्रैल 2023

ਆਖ਼ਰ ਚੱਲ ਵਸੇ ਅਰਜਨਾ ਐਵਾਰਡੀ ਜੇਤੂ ਓਲੰਪੀਅਨ 'ਪਦਮ ਸ੍ਰੀ ਕੌਰ ਸਿੰਘ

 ਆਖ਼ਰ ਚੱਲ ਵਸੇ ਅਰਜਨਾ ਐਵਾਰਡੀ ਜੇਤੂ ਓਲੰਪੀਅਨ  'ਪਦਮ ਸ੍ਰੀ ਕੌਰ ਸਿੰਘ

'


ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਤੋਂ 12 ਕੁ ਕਿਲੋਮੀਟਰ ਦੂਰ ਇੱਕ ਛੋਟਾ ਜਾ ਪਿੰਡ ਹੈ ਛੋਟੇ ਖਨਾਲ ਮਤਲਬ ਖਨਾਲ ਖ਼ੁਰਦ


ਐਧਰੋ ਦਿੜ੍ਹਬੇ ਦੇ ਵੀ ਜਵਾਂ ਲਵੇ ਜਾ ਰਹਿੰਦਾ!


ਉੱਥੋ ਦਾ ਇੱਕ ਲਵਾ ਜਾ ਗੱਭਰੂ ਸੱਤਰਵਿਆਂ ਦੇ ਆਖ਼ਰੀ ਸਾਲਾਂ'ਚ ਫੌਜ'ਚ ਭਰਤੀ ਹੋ ਗਿਆ ਤਾਂਕਿ ਉਹਨੂੰ ਨਾਲ ਲਗਦੇ ਪਿੰਡੋਂ ਪਸੰਦ ਦੀ ਕੁੜੀ ਦਾ ਸਾਕ ਹੋ ਜਾਵੇ!


ਪਰ ਫੌਜ'ਚ ਜਾ ਕੇ ਵੱਡੇ ਅਫਸਰਾਂ ਨੇ ਉਹਦੇ ਹਥੌੜੇ ਵਰਗੇ ਹੱਥਾਂ ਤੇ ਫੌਲਾਦੀ ਜੁੱਸੇ ਨੂੰ ਪਛਾਣਿਆ ਤੇ ੳਸੁਨੂੰ ਮੁੱਕੇਬਾਜੀ' ਚ ਪਾ ਦਿੱਤਾ!


1979'ਚ ਹੱਥੀਂ ਕੁਤਰਾ ਕਰਦਾ ਪੇਂਡੂ ਜੱਟ ਹੈਦਰਾਬਾਦ'ਚ ਹੈਵੀਵੇਟ ਕੈਟਾਗਰੀ'ਚ ਅਜਿਹਾ ਨੈਸ਼ਨਲ ਬਾਕਸਿਗ ਚੈਂਪੀਅਨ ਬਣਿਆ ਤੇ '83 ਤੱਕ ਇਹ ਖਿਤਾਬ ਆਪਣੇ ਕੋਲ ਹੀ ਰੱਖਿਆ।


ਇਸ ਤੋਂ ਬਾਅਦ ਉਹ ਏਸ਼ੀਆ ਦਾ ਚੈਂਪੀਅਨ ਬਣਿਆ!


1982'ਚ ਦਿੱਲੀ ਹੋਈਆਂ ਨੌਵੀਆਂ ਏਸ਼ੀਆਈ ਖੇਡਾਂ'ਚ ਉਸਨੇ ਗੋਲਡ ਮੈਡਲ ਜਿੱਤ ਕੇ ਬੱਲੇ-ਬੱਲੇ ਕਰਵਾ ਦਿੱਤੀ!


ਇਸ ਜਿੱਤ ਤੋਂ ਖ਼ੁਸ਼ ਹੋ ਕੇ ਉਸਨੂੰ ਅਰਜਨ ਐਵਾਰਡ ਤੇ ਪਦਮ ਸ੍ਰੀ ਵਰਗੇ ਵੱਡੇ ਸਨਮਾਨ ਮਿਲੇ ਤੇ ਬਾਦਲ ਸਰਕਾਰ ਨੇ ਉਹਨਾਂ ਵੇਲਿਆਂ'ਚ 1 ਲੱਖ ਦਾ ਇਨਾਮ ਐਲਾਨਿਆ,ਜੋ ਕੌਰ ਸਿੰਘ ਨੂੰ ਤਕਰਬੀਨ 40 ਸਾਲ ਗੁਜ਼ਰ ਜਾਣ ਬਾਅਦ ਵੀ ਨਾ ਮਿਲ ਸਕਿਆ!


ਕੌਰ ਸਿੰਘ ਘਰ ਦੀਆਂ ਤੰਗੀਆਂ ਤੁਰਸ਼ੀਆਂ ਨਾਲ ਲੜਦਾ 1984 ਦੀਆਂ ਲਾਂਸ ਏਜਲਸ ਓਲੰਪਿਕ ਖੇਡਾਂ ਵੀ ਖੇਡ ਆਇਆ ਸੀ।ਉੱਥੇ ਉਹ ਪਹਿਲੀਆਂ ਦੋ ਬਾਊਟਾਂ ਜਿੱਤ ਗਿਆ ਸੀ।


ਛੇ ਕੁ ਵਰ੍ਹੇ ਪਹਿਲਾਂ 2017'ਚ ਕੌਰ ਸਿਉਂ ਵਾਹਵਾ ਢਿੱਲਾ ਹੋ ਗਿਆ!

ਕਿਸੇ ਨੇ ਖ਼ਬਰ ਸਾਰ ਨਾ ਲਈ ਤੇ ਨਾ ਹੀ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਤੀ ਵਾਹੀ!


77 ਵਾਲੀ ਟਰਮ ਤੋਂ ਬਅਦ ਪ੍ਰਕਾਸ਼ ਸਿੰਘ ਬਾਦਲ ਹਾਲਾਂਕਿ ਬਾਅਦ'ਚ ਵੀ ਪੰਦਰਾਂ ਸਾਲ ਰਾਜ-ਭਾਗ'ਚ ਰਹੇ,ਪਰ ਕੌਰ ਸਿੰਘ ਦਾ ਲਾਂਭਾ ਨਾ ਲਾਹ ਸਕੇ!


ਸ਼ਾਹਰੁਖ ਖਾਨ ਨੇ 5 ਲੱਖ ਦਿੱਤਾ,ਤਾਂ ਜਾ ਕੇ ਉਹਨੇ ਹਸਪਤਾਲਾਂ ਦੇ ਬਿੱਲ ਤਾਰੇ!


ਪਿੰਡਾਂ ਚੋਂ ਉੱਠੇ ਅੰਤਰਰਾਸ਼ਟਰੀ ਪੱਧਰ'ਤੇ ਧਾਂਕ ਪਾਉਣ ਵਾਲੇ ਇਸ ਮਹਾਨ ਬਾਕਸਰ ਦੇ ਅੱਜ 73 ਸਾਲ ਦੀ ਉਮਰ'ਚ ਅਕਾਲ ਚਲਾਣੇ'ਤੇ Jacknama - ਜੈਕਨਾਮਾ ਉਹਨਾਂ ਨੂੰ ਸਲਾਮ ਕਰਦਾ ਹੈ।


Jacknama Takeaway: ਕੌਰ ਸਿੰਘ ਭਾਰਤ ਦੇ ਇਕਲੌਤੇ ਮੁੱਕੇਬਾਜ਼ ਸਨ ਜਿਹਨਾਂ ਨੇ ਲੈਜੈਂਡ ਬਾਕਸਰ ਮੁਹੰਮਦ ਅਲੀ ਨਾਲ ਪ੍ਰਦਰਸ਼ਨੀ ਬਾਊਟ ਲੜੀ।


ਪਿਛਲੇ ਵਰ੍ਹੇ ਉਹਨਾਂ'ਤੇ ਬਣੀ ਫਿਲਮ 'ਪਦਮ ਸ੍ਰੀ ਕੌਰ ਸਿੰਘ' Airtel Xstream ਸਮੇਤ ਕਈ ਪਲੇਟਫਾਰਮਾਂ'ਤੇ ਵੇਖੀ ਜਾ ਸਕਦੀ ਹੈ।

 ਆਖ਼ਰ ਚੱਲ ਵਸੇ ਅਰਜਨਾ ਐਵਾਰਡੀ ਜੇਤੂ ਓਲੰਪੀਅਨ  'ਪਦਮ ਸ੍ਰੀ ਕੌਰ ਸਿੰਘ
  • Title : ਆਖ਼ਰ ਚੱਲ ਵਸੇ ਅਰਜਨਾ ਐਵਾਰਡੀ ਜੇਤੂ ਓਲੰਪੀਅਨ 'ਪਦਮ ਸ੍ਰੀ ਕੌਰ ਸਿੰਘ
  • Posted by :
  • Date : अप्रैल 27, 2023
  • Labels :
  • Blogger Comments
  • Facebook Comments

0 comments:

एक टिप्पणी भेजें

Top