ਕਿਸਾਨ ਜਥੇਬੰਦੀਆਂ ਨੇ ਉਲੀਕੀ ਸੰਘਰਸ ਦੀ ਰੂਪ-ਰੇਖਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 27 ਅਪ੍ਰੈਲ - ਪਿੰਡ ਅਰਨੋ ਵਿਖੇ ਇਲਾਕੇ ਦੇ ਲੋਕਾਂ ਵਲੋਂ ਵੱਡੀ ਗਿਣਤੀ ਵਿੱਚ ਇੱਕਠੇ ਹੋਕੇ ਸੰਘਰਸ ਦੀ ਰੂਪ-ਰੇਖਾ ਉਲੀਕਣ ਹਿੱਤ ਮੀਟਿੰਗ ਕੀਤੀ ਗਈ। ਭਰਵੀ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਕੁਲਵੰਤ ਸਿੰਘ ਮੌਲਵੀਵਾਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਜ਼ਮੀਨ ਗਰੀਬ ਕਿਸਾਨਾਂ ਦੀ ਹੈ । ਜਿੰਨੇ ਨੇ ਜੰਗਲ ਪੱਟਕੇ ਆਪਣੇ ਖੂਨ ਪਸੀਨੇ ਨਾਲ ਇਹ ਜ਼ਮੀਨ ਵਾਹੀਯੋਗ ਬਣਾਈ ਹੈ। ਲੋਕਾਂ ਦੀ ਰੋਜੀ ਰੋਟੀ ਦਾ ਵਸੀਲਾ ਇਸ ਜ਼ਮੀਨ ਉੱਤੇ ਸਰਕਾਰ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ।ਕਿਸਾਨ ਜਥੇਬੰਦੀਆਂ ਨੇ ਇੱਕਸੁਰ ਹੋਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਭਾਵੇ ਕੋਈ ਵੀ ਕੁਰਬਾਨੀ ਕਰਨੀ ਪਵੇ ਅਬਾਦਕਾਰ ਦੀਆਂ ਜ਼ਮੀਨਾਂ ਨਹੀਂ ਖੋਹਣ ਦੇਵਾਂਗੇ । ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਅਬਾਦਕਾਰਾਂ ਦੀ ਜ਼ਮੀਨਾਂ ਖੋਹਣ ਦੀ ਕਾਰਵਾਈ ਦੇ ਸਬੰਧ ਵਿੱਚ ਸੰਘਰਸ ਦੀ ਰੂਪ-ਰੇਖਾ ਉਲੀਕ ਕੇ ਕਬਜ਼ਾ ਕਰਨ ਆ ਰਹੇ ਪ੍ਰਸ਼ਾਸਨ ਨੂੰ ਮੂੰਹ-ਤੋੜ ਜਬਾਬ ਦੇਣ ਲਈ ਵਰਕਰਾਂ ਦੀ ਡਿਊਟੀਆਂ ਲਗਾਈਆ ਗਈਆਂ । ਉਨਾਂ ਵੱਖ ਵੱਖ ਜਥੇਬੰਦੀਆਂ ਨੂੰ 28/4/23 ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ । ਮੀਟਿੰਗ ਵਿੱਚ ਮਨਮੋਹਨ ਸਿੰਘ ਤਰਸੇਮ ਸਿੰਘ,ਮਹਿੰਦਰ ਸਿੰਘ, ਸਾਹਿਬ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ, ਅਰਸ਼ਦੀਪ, ਜਸਵਿੰਦਰ ਸਿੰਘ ਆਦਿ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
0 comments:
एक टिप्पणी भेजें