Contact for Advertising

Contact for Advertising

Latest News

शुक्रवार, 7 अप्रैल 2023

ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਵੱਲੋਂ ਪਾਰਟੀ ਦਾ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ

 ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਵੱਲੋਂ ਪਾਰਟੀ ਦਾ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ

ਬਰਨਾਲਾ, 07 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ): ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਵੱਲੋਂ ਪਾਰਟੀ ਦਾ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੇ ਦੱਸਿਆ ਕਿ ਪਾਰਟੀ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਪਾਰਟੀ ਦਾ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ 60 ਤੋਂ ਵੱਧ ਜਗਾ ਉੱਪਰ ਮਨਾਇਆ ਗਿਆ। ਇਹ ਪਾਰਟੀ ਦਾ 44ਵਾਂ ਸਥਾਪਨਾ ਦਿਵਸ ਹੈ। ਪਾਰਟੀ ਦੀ ਸਥਾਪਨਾ 6 ਅਪ੍ਰੈਲ 1980 ਨੂੰ ਕੀਤੀ ਗਈ ਸੀ। ਅੱਜ ਪੂਰੇ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੈਬਰ ਹਨ ਅਤੇ ਬੀਜੇਪੀ ਅੱਜ ਪੂਰੇ ਸੰਸਾਰ ਵਿੱਚ ਸਭ ਤੋਂ ਵੱਧ ਮੈਬਰਾਂ ਵਾਲੀ ਪਾਰਟੀ ਹੈ। ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਬੀਜੇਪੀ ਦੀਆਂ ਸਰਕਾਰਾਂ ਹਨ। ਅੱਜ ਇਹ ਪ੍ਰੋਗਰਾਮ ਹੰਡਿਆਇਆ, ਬਰਨਾਲਾ, ਧਨੌਲਾ, ਮਹਿਲ ਕਲਾਂ, ਸ਼ੇਰਪੁਰ, ਠੀਕਰੀਵਾਲ, ਬਖਤਗੜ, ਸਹਿਣਾਂ, ਭਦੌੜ, ਤਪਾ, ਰੂੜੇਕੇ ਕਲਾਂ ਦੇ ਮੰਡਲਾਂ ਵਿੱਚ ਅਤੇ ਅਲੱਗ-ਅਲੱਗ ਪਿੰਡਾਂ ਵਿੱਚ ਕੀਤੇ ਗਏ। ਪਾਰਟੀ ਦੇ ਨਵੇਂ ਬਣ ਰਹੇ ਦਫ਼ਤਰ ਵਿੱਚ ਵੀ ਪਰਟੀ ਦਾ ਝੰਡਾ ਚੜਾਇਆ ਗਿਆ। ਅੱਜ ਪੂਰੇ ਬਰਨਾਲਾ ਜ਼ਿਲੇ ਅੰਦਰ ਪਾਰਟੀ ਬੜੀ ਮਜਬੂਤੀ ਨਾਲ ਅੱਗੇ ਵਧ ਰਹੀ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੇਗੀ। ਇਸ ਮੋਕੇ ਤੇ ਹਰਿੰਦਰ ਸਿੰਘ ਸਿੱਧੂ, ਨਰਿੰਦਰ ਗਰਗ ਨੀਟਾ, ਸੋਮ ਨਾਥ ਸਰਮਾਂ, ਸੋਹਣ ਲਾਲ ਮਿੱਤਲ, ਡਿੰਪਲ ਕਾਂਸਲ, ਰਮਨ ਜਵੰਧਾ, ਪਰਮਜੀਤ ਕੌਰ ਚੀਮਾ, ਜਸਪ੍ਰੀਤ ਹੈਪੀ, ਦੀਪਲ ਮਿੱਤਲ, ਰਾਣੀ ਕੌਰ ਠੀਕਰੀਵਾਲ, ਲਵਲੀਨ ਭਾਰਦਵਾਜ, ਨਰੋਤਮ ਕੋਛੜ, ਜੱਗਾ ਮਾਨ, ਤਰਨਜੀਤ ਦੁੱਗਲ, ਦਰਸਨ ਸਿੰਘ ਨੈਣੇਵਾਲ, ਅਸਵਨੀ ਕੁਮਾਰ ਆਸ਼ੂ, ਰੂਪੀ ਕੌਰ, ਚਰਨਜੀਤ ਕੌਰ ਬਾਵਾ, ਜਗਦੇਵ ਸਿੰਘ ਸੋਨੂੰ, ਕੁਲਦੀਪ ਸਹੌਰੀਆ, ਸੁਖਮਿੰਦਰ ਪਾਲ ਜੇਠੀ, ਰਾਕੇਸ ਕੁਮਾਰ ਕੇਸੀ, ਜੋਤੀ ਬਾਵਾ, ਗੁਰਪ੍ਰੀਤ ਧਨੌਲਾ, ਰਾਜਦੀਪ ਬਾਵਾ ਆਦਿ ਭਾਜਪਾ ਵਰਕਰ ਹਾਜ਼ਰ ਸਨ।

ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਵੱਲੋਂ ਪਾਰਟੀ ਦਾ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ
  • Title : ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਵੱਲੋਂ ਪਾਰਟੀ ਦਾ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ
  • Posted by :
  • Date : अप्रैल 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top