Contact for Advertising

Contact for Advertising

Latest News

शुक्रवार, 7 अप्रैल 2023

ਐਸ ਬੀ ਐਸ ਕਾਲਜ ਆਫ ਫਾਰਮੇਸੀ ਤੇ ਮਾਲਵਾ ਕਾਲਜ ਵੱਲੋਂ ਪੰਛੀਆਂ ਲਈ ਲਗਾਏ ਆਲ੍ਹਣੇ ।

 ਐਸ ਬੀ ਐਸ ਕਾਲਜ ਆਫ ਫਾਰਮੇਸੀ ਤੇ ਮਾਲਵਾ ਕਾਲਜ ਵੱਲੋਂ ਪੰਛੀਆਂ ਲਈ ਲਗਾਏ ਆਲ੍ਹਣੇ ।           



                      ਬਰਨਾਲਾ 07 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਇਲਾਕੇ ਦੀ ਉੱਘੀ ਮੈਡੀਕਲ ਵਿਦਿਆ ਸੰਸਥਾ ਮਾਲਵਾ ਕਾਲਜ ਆਫ ਨਰਸਿੰਗ ਤੇ ਐਸ ਬੀ ਐਸ ਕਾਲਜ ਆਫ਼ ਫਾਰਮੇਸੀ ਕਸਬਾ ਮਹਿਲ ਕਲਾਂ ਵੱਲੋਂ ਸੰਸਥਾ ਦੇ ਚੇਅਰਮੈਨ ਲਾਜਪਤ ਰਾਏ ਬਾਂਸਲ ਅਤੇ ਮੈਨੇਜਰ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਦੀ ਅਗਵਾਈ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਇਲਾਕੇ ਦੀਆਂ ਵੱਖ-ਵੱਖ ਥਾਵਾਂ ਉੱਪਰ ਪੰਛੀਆਂ ਲਈ ਆਲ੍ਹਣੇ ਲਗਾਉਣ ਦੀ ਸ਼ੁਰੂਆਤ ਕੀਤੀ ਇਸ ਮੌਕੇਸੰਸਥਾ ਦੇ ਚੇਅਰਮੈਨ ਲਾਜਪਤ ਰਾਏ ਬਾਂਸਲ ਨੇ ਕਿਹਾ ਕਿ ਅੱਜ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਗਹਿਰੇ ਜੰਗਲ ਨਾ ਹੋਣ ਕਰਕੇ ਖਤਮ ਹੋ ਰਹੀਆਂ ਹਨ ਉਹਨਾ ਕਿਹਾ ਕਿ ਸੰਸਥਾ ਵੱਲੋਂ ਪੰਛੀਆਂ ਦੀ ਸਾਂਭ ਸੰਭਾਲ ਅਤੇ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਇਲਾਕੇ ਵਿਚ ਇਕ ਹਜ਼ਾਰ ਦੇ ਕਰੀਬ ਆਲ੍ਹਣੇ ਲਗਾਏ ਜਾਣਗੇ ਇਸ ਮੌਕੇ ਫਾਰਮੇਸੀ ਕੌਂਸਲ ਪੰਜਾਬ ਦੇ ਪ੍ਰਧਾਨ ਅਤੇ ਸੰਸਥਾ ਦੇ ਮੈਨੇਜਰ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ  ਉਪਰਾਲਾ ਵਾਤਾਵਰਨ ਪ੍ਰੇਮੀ ਸਕੂਲ ਕੌਂਸਲ ਤੇ ਸੰਦੀਪ ਧੌਲਾ ਤੋਂ ਪ੍ਰੇਰਨਾ ਲੈ ਕੇ ਕੀਤਾ ਗਿਆ ਹੈ ਇਸ ਮੌਕ ਐਸ ਬੀ ਐਸ ਕਾਲਜ ਦੇ ਪ੍ਰਿੰਸੀਪਲ ਗੁਰਜੰਟ ਸਿੰਘ,ਮੁੱਖ ਪ੍ਰਬੰਧਕ ਚਰਨਜੀਤ ਸਿੰਘ. ਸਤਿੰਦਰ ਸਿੰਘ. ਬਲਬੀਰ ਸਿੰਘ.ਮਾਲੀ ਪੰਮਾ ਸਿੰਘ,ਮਨਦੀਪ ਸਿੰਘ ਰੰਧਾਵਾ ਆਦਿ ਵੀ ਹਾਜਰ ਸਨ
ਐਸ ਬੀ ਐਸ ਕਾਲਜ ਆਫ ਫਾਰਮੇਸੀ ਤੇ ਮਾਲਵਾ ਕਾਲਜ ਵੱਲੋਂ ਪੰਛੀਆਂ ਲਈ ਲਗਾਏ ਆਲ੍ਹਣੇ ।
  • Title : ਐਸ ਬੀ ਐਸ ਕਾਲਜ ਆਫ ਫਾਰਮੇਸੀ ਤੇ ਮਾਲਵਾ ਕਾਲਜ ਵੱਲੋਂ ਪੰਛੀਆਂ ਲਈ ਲਗਾਏ ਆਲ੍ਹਣੇ ।
  • Posted by :
  • Date : अप्रैल 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top