Contact for Advertising

Contact for Advertising

Latest News

गुरुवार, 13 अप्रैल 2023

ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਤੋਂ ਸਜਾਏ ਜਾ ਰਹੇ ਖਾਲਸਾ ਫਤਿਹ ਮਾਰਚ ਦਾ ਸਵਾਗਤ ਕਰਨ ਸਬੰਧੀ ਹੋਈ ਮੀਟਿੰਗ।

 ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਤੋਂ ਸਜਾਏ ਜਾ ਰਹੇ ਖਾਲਸਾ ਫਤਿਹ ਮਾਰਚ ਦਾ ਸਵਾਗਤ ਕਰਨ ਸਬੰਧੀ ਹੋਈ ਮੀਟਿੰਗ। 


ਬਰਨਾਲਾ, 13 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ)  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਮਨਾਈ ਜਾ ਰਹੀ 300  ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਸਬੰਧੀ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਲੇਵਾ ਸੰਗਤ ਦੇ ਸਹਿਯੋਗ ਨਾਲ ਮਿਤੀ 16 ਅਪ੍ਰੈਲ-2023 ਨੂੰ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਤੋਂ ਖਾਲਸਾ ਫਤਿਹ ਮਾਰਚ ਆਰੰਭ ਹੋ ਕੇ ਲਾਲ ਕਿਲ੍ਹਾ ਦਿੱਲੀ ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ, ਨਗਰਾਂ,ਕਸਬਿਆਂ ਵਿੱਚੋਂ ਦੀ ਹੁੰਦਾ ਹੋਇਆ ਮਿਤੀ 22 ਅਪ੍ਰੈਲ-2023 ਨੂੰ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਪੁੱਜ ਰਿਹਾ ਹੈ ਅਤੇ ਰਾਤ ਦਾ ਵਿਸ਼ਰਾਮ ਹੋਵੇਗਾ ਮਿਤੀ 23 ਅਪ੍ਰੈਲ-2023 ਨੂੰ ਰਵਾਨਗੀ ਹੋਵੇਗੀ।                                                ਅੱਜ ਜਥੇਦਾਰ ਪਰਮਜੀਤ ਸਿੰਘ ਖਾਲਸਾ (ਅੰਤਰਿੰਗ ਕਮੇਟੀ ਮੈਂਬਰ ਐਸ ਜੀ ਪੀ ਸੀ ) ਦੀ ਅਗਵਾਈ ਵਿਚ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖੇ ਬਰਨਾਲਾ ਦੇ ਸਮੂਹ ਗੁਰਦੁਆਰਾ ਸਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾਂ ਨਾਲ ਨਗਰ ਕੀਰਤਨ ਦੇ ਸਵਾਗਤ ਅਤੇ ਰੂਪ ਰੇਖਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ । ਧਰਮ ਪ੍ਰਚਾਰ ਕਮੇਟੀ ਦੇ ਹੈਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਵੱਲੋਂ ਸਮੂਹ ਸੰਗਤ ਨੂੰ  ਰਕਾਬਗੰਜ ਸਾਹਿਬ ਦਿੱਲੀ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਜਾਣਕਾਰੀ ਦਿੱਤੀ । ਸਬ ਆਫਿਸ, ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਸ੍ਰ ਜਗਪਾਲ ਸਿੰਘ  , ਭਾਈ ਅਮਨਦੀਪ ਸਿੰਘ, ਜਸਵਿੰਦਰ ਸਿੰਘ ਝੱਬਰ, ਅਮਰੀਕ ਸਿੰਘ ਡਸਕਾ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਸਮੇਂ ਜਥੇਦਾਰ ਜਰਨੈਲ ਸਿੰਘ ਭੋਤਨਾ, ਮੈਨੇਜਰ ਸੁਰਜੀਤ ਸਿੰਘ(ਗੁ ਬਾਬਾ ਗਾਂਧਾ ਸਿੰਘ ਜੀ),  ਪਰਮਜੀਤ ਸਿੰਘ ( ਬਾਬਾ ਦੀਪ ਸਿੰਘ ਗੁਰਮਤਿ ਵਿਦਿਆਲਾ ਬਰਨਾਲਾ), ਬੇਅੰਤ ਸਿੰਘ,ਧਾਲੀਵਾਲ ਗੁਰਜੰਟ ਸਿੰਘ,ਸੋਨਾ ਜਸਪਾਲ ਸਿੰਘ, ਸਰਬਜੀਤ ਸਿੰਘ, ਜਰਨੈਲ ਸਿੰਘ ਪ੍ਰਚਾਰਕ ਡਿੰਪਲ ਸਿੰਘ ਸਮਾਉਂ, ਪ੍ਰਚਾਰਕ ਬਸੰਤ ਸਿੰਘ ਦਲੇਲ ਸਿੰਘ ਵਾਲਾ, ਪ੍ਰਚਾਰਕ ਬਲਵਿੰਦਰ ਸਿੰਘ ਲੌਂਗੋਵਾਲ,ਬੇਅੰਤ ਸਿੰਘ ਬਾਠ.ਤੇਜਾ ਸਿੰਘ ਐਮ ਸੀ ,  ਕਰਮ ਸਿੰਘ ਭੰਡਾਰੀ,  ਦਰਸਨ ਸਿੰਘ, ਹਰਦੇਵ ਸਿੰਘ, ਗੁਰਦੀਪ ਸਿੰਘ, ਕੌਰ ਸਿੰਘ ਉੱਪਲੀ ਪਰਮਿੰਦਰ ਸਿੰਘ, ਗੁਰਭਿੰਤਰ ਸਿੰਘ, ਜਗਸੀਰ ਸਿੰਘ, ਦਵਿੰਦਰ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ, ਜਗਪ੍ਰੀਤ ਸਿੰਘ, ਨਿਰੰਜਣ ਸਿੰਘ ਚਰਨਜੀਤ ਸਿੰਘ ਭਾਰੀ ਨਰਿੰਦਰਪਾਲ ਸਿੰਘ ਹਰਜਿੰਦਰ ਸਿੰਘ ਮਲਕੀਤ ਸਿੰਘ ਭੋਲਾ ਸਿੰਘ ਨਿਰਮਲ ਸਿੰਘ ਰਾਜੀਆ ਅਮਰਜੀਤ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ  ਹਾਜਰ ਸਨ । ਜਥੇਦਾਰ ਪਰਮਜੀਤ ਸਿੰਘ ਖਾਲਸਾ  ਵੱਲੋਂ ਆਈ ਸੰਗਤ ਤੇ ਪ੍ਰਬੰਧਕ ਕਮੇਟੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ।

 ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਤੋਂ ਸਜਾਏ ਜਾ ਰਹੇ ਖਾਲਸਾ ਫਤਿਹ ਮਾਰਚ ਦਾ ਸਵਾਗਤ ਕਰਨ ਸਬੰਧੀ ਹੋਈ ਮੀਟਿੰਗ।
  • Title : ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਤੋਂ ਸਜਾਏ ਜਾ ਰਹੇ ਖਾਲਸਾ ਫਤਿਹ ਮਾਰਚ ਦਾ ਸਵਾਗਤ ਕਰਨ ਸਬੰਧੀ ਹੋਈ ਮੀਟਿੰਗ।
  • Posted by :
  • Date : अप्रैल 13, 2023
  • Labels :
  • Blogger Comments
  • Facebook Comments

0 comments:

एक टिप्पणी भेजें

Top