ਭਾਜਪਾ ਸੈਨਿਕ ਸੈੱਲ ਵੱਲੋਂ ਪ੍ਰਧਾਨ ਮੰਤਰੀ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਇੱਕ ਰੈਂਕ ਇੱਕ ਪੈਨਸ਼ਨ ਲਈ ਭੇਜਿਆ ਮੰਗ ਪੱਤਰ - ਇੰਜ ਸਿੱਧੂ
ਬਰਨਾਲਾ 3 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਰਾਹੀਂ ਇੱਕ ਰੈਂਕ ਇੱਕ ਪੈਨਸ਼ਨ ਵਿੱਚ ਜੋਂ ਖਾਮੀਆ ਹਨ , ਉਹਨਾਂ ਪ੍ਰਤੀ ਦੁਬਾਰਾ ਤੋਂ ਵਿਚਾਰ ਕਰਕੇ ਉਹਨਾਂ ਨੂੰ ਦੂਰ ਕਰਨ ਲਈ ਇੱਕ ਮੈਮੋਰੈਂਡਮ ਦਿੱਤਾ । ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆਂ ਸੈਨਿਕ ਸੈੱਲ ਭਾਜਪਾ ਦੇ ਕੌਮੀ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜੋਂ ਸਰਕਾਰ ਨੇ ਇੱਕ ਰੈਕ ਇੱਕ ਪੈਨਸ਼ਨ ਦਾ ਦੂਸਰਾ ਰਵੀਜ਼ਨ ਇੱਕ ਜੁਲਾਈ 2019 ਨੂੰ ਕੀਤਾ ਹੈ। ਉਸ ਵਿੱਚ ਬਹੁਤ ਖਾਮੀਆ ਹਨ ਜਿਵੇਂ ਕਿ ਆਨਰੇਰੀ ਕੈਪਟਨ ਤੋ ਲੈਕੇ ਥੱਲੇ ਤੱਕ ਜਵਾਨਾਂ ਦੀਆ ਪੈਨਸ਼ਨਾਂ ਵਿੱਚ ਕੋਈ ਬਹੁਤਾ ਵਾਧਾ ਨਹੀਂ ਹੋਇਆ ਸਗੋਂ ਕਈ ਰੈਂਕਾਂ ਦੀ ਪੈਨਸ਼ਨ ਘੱਟ ਹੋ ਗਈ। ਇਹ ਨਹੀਂ ਹੋ ਸਕਦਾ ਕਿ ਅਫ਼ਸਰਾਂ ਦੀਆ ਪੈਨਸ਼ਨਾਂ ਵਿੱਚ ਭਾਰੀ ਵਾਧਾ ਹੋ ਜਾਵੇ ਅਤੇ ਜਵਾਨਾਂ, ਜੇ ਸੀ ਉ ਅਤੇ ਆਂਨਰੇਰੀ ਲੈਫ ਕੈਪਟਨ ਆਦਿ ਰੈਂਕਾਂ ਵਿੱਚ ਮਾਮੂਲੀ ਤੋਂ ਨਾ ਮਾਤਰ ਵਾਧਾ ਹੋਵੇ। ਸਿੱਧੂ ਨੇ ਦੱਸਿਆ ਇਸ ਸਬੰਧ ਵਿੱਚ ਬਹੁਤ ਜਲਦੀ ਰਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਮਾਂ ਲੈਕੇ ਮਿਲਣ ਲਈ ਚਾਰਾਜੋਈ ਕੀਤੀ ਜਾਵੇਗੀ ਤਾਂਕਿ ਉਹਨਾਂ ਨੂੰ ਸਾਹਮਣੇ ਬੈਠ ਕੇ ਸਾਰੇ ਹਾਲਤਾਂ ਤੋਂ ਜਾਣੂ ਕਰਵਾਇਆਂ ਜਾ ਸਕੇ । ਮਾਣਯੋਗ ਡਿਪਟੀ ਕਮਿਸ਼ਨਰ ਮੈਡਮ ਨੇ ਭਰੋਸਾ ਦਿੱਤਾ ਕਿ ਉਹ ਅੱਜ ਹੀ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਨੁੰ ਇਹ ਮੰਗ ਪੱਤਰ ਭੇਜ ਦੇਣਗੇ। ਇਸ ਮੌਕੇ ਕੈਪਟਨ ਵਿਕਰਮ ਸਿੰਘ ਲੈਫ ਭੋਲਾ ਸਿੰਘ ਸਿੱਧੂ ਵਰੰਟ ਅਫ਼ਸਰ ਬਲਵਿਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਧਰਮ ਸਿੰਘ ਫੌਜੀ ਐਮ ਸੀ ਸੁਬੇਦਾਰ ਹਰਭਜਨ ਸਿੰਘ ਪੱਖੋ ਸੁਬੇਦਾਰ ਮੇਜਰ ਰਾਜ ਸਿੰਘ ਕਮਲ ਸ਼ਰਮਾ ਸੁਬੇਦਾਰ ਧੰਨਾ ਸਿੰਘ ਧੌਲਾ ਸਰਬਜੀਤ ਸਿੰਘ ਪੰਡੋਰੀ ਗੁਰਜੰਟ ਸਿੰਘ ਸੋਹਣ ਲਾਲ ਧਨੌਲਾ ਸੁਭਾਸ਼ ਬਾਵਾ ਹੌਲਦਾਰ ਕੁਲਦੀਪ ਸਿੰਘ ਬਸੰਤ ਸਿੰਘ ਉਗੋ ਰੂਪ ਸਿੰਘ ਮਹਿਤਾ ਅਜਾਇਬ ਸਿੰਘ ਧੌਲਾ ਬਸੰਤ ਸਿੰਘ ਜੀਰੋ ਪੁਆਇਟ ਰੇਸ਼ਮ ਸਿੰਘ ਜਾਗੀਰ ਸਿੰਘ ਸਵਰਨ ਸਿੰਘ ਧਨੌਲਾ ਅਤੇ ਸੈਂਕੜੇ ਸਾਬਕਾ ਫੌਜੀ ਹਾਜਰ ਸਨ।
ਫੋਟੋ - ਸਾਬਕਾ ਸੈਨਿਕ ਇੱਕ ਰੈਂਕ ਇੱਕ ਪੈਨਸ਼ਨ ਵਿੱਚ ਸੋਧ ਕਰਵਾਉਣ ਲਈ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੁੰ ਮੰਗ ਪੱਤਰ ਦੇਦੇ ਹੋਏ।
0 comments:
एक टिप्पणी भेजें