ਫੀਲਖਾਨਾ ਵਿਖੇ ਬਿਜਨਿਸ਼ ਬਲਾਸਟੇਰੀਅਸ਼ ਦੀ ਟੀਮ ਵਲੋਂ ਕੀਤਾ ਵਿਜ਼ਿਟ
ਕਮਲੇਸ਼ ਗੋਇਲ ਖਨੌਰੀ ਖਨੌਰੀ 21 ਅਪ੍ਰੈਲ - ਸ. ਸ. ਸ. ਸ. ਸ. ਫੀਲਖਾਨਾ ਵਿਖ਼ੇ ਬਿਜ਼ਨਿਸ਼ ਬਲਾਸ਼ਟ ਦੀ ਸਟੇਟਸ ਟੀਮ ਵੱਲੋਂ ਵਿਜ਼ਿਟ ਕੀਤਾ ਗਿਆ l ਪ੍ਰਿੰਸੀਪਲ ਡਾ ਰਜਨੀਸ਼ ਗੁਪਤਾ ਜੀ ਦੀ ਯੋਗ ਅਗਵਾਈ ਹੇਠ ਬਿਜਨਿਸ ਬਲਾਸਟੇਰਿਸ ਪ੍ਰਜੈਕਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਕਾਰਗੁਜਾਰੀ ਸਟੇਟ ਟੀਮ ਦੇ ਮੈਂਬਰਸ਼ ਸ੍ਰੀ ਸਹਿਜ ਪਾਰਿਖ ਅਤੇ ਸ੍ਰੀ ਹਰੀ ਵਿੱਟਲ (ਚੇਨਈ ਤੋਂ) ਸਾਹਮਣੇ ਰੱਖੀ ਗਈ l 25 ਬੀ ਬੀ ਟੀਮਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ l ਟੀਮਾਂ ਵੱਲੋਂ ਪ੍ਰੋਜੈਕਟ ਦੇ ਨਮੂਨੇ ਪੇਸ਼ ਕੀਤੇ ਗਏ ਅਤੇ ਭਵਿੱਖੀ ਪਲਾਨ ਬਾਰੇ ਸਟੇਟ ਟੀਮ ਨੂੰ ਦੱਸਿਆ ਗਿਆ ਜੋ ਕਿ ਕਾਬਿਲ -ਏ - ਤਾਰੀਫ ਸਨ l ਸਟੇਟ ਟੀਮ ਵੱਲੋਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸ਼ਾਲਾਘਾ ਕੀਤੀ ਗਈ l ਪ੍ਰਿੰਸੀਪਲ ਡਾ ਰਜਨੀਸ਼ ਗੁਪਤਾ ਜੀ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ l ਸ. ਪਰਮਜੀਤ ਸਿੰਘ ਮੁਲਤਾਨੀ ਵੱਲੋਂ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ। ਇਸ ਮੌਕੇ ਉਪ ਪ੍ਰਿੰਸੀਪਲ ਸ੍ਰੀ ਕੰਵਰਜੀਤ ਸਿੰਘ ਧਾਲੀਵਾਲ, ਸ ਅਮਰਦੀਪ ਸਿੰਘ, ਸ ਗਗਨਦੀਪ ਸਿੰਘ, ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਰਵਿੰਦਰ ਕੌਰ, ਸ੍ਰੀਮਤੀ ਕਿਰਨ, ਸ੍ਰੀਮਤੀ ਰਵਦੀਪ ਕੌਰ, ਸ੍ਰੀਮਤੀ ਮੋਨਿਕਾ, ਸ੍ਰੀ ਕੁਲਦੀਪ ਪ੍ਰਕਾਸ਼, ਸ ਚਰਨਜੀਤ ਸਿੰਘ, ਸ੍ਰੀਮਤੀ ਮੋਨਾ ਦੇਵਗਣ, ਸ ਧਰਮਿੰਦਰ ਸਿੰਘ, ਸ ਹਰਿੰਦਰ ਸਿੰਘ, ਸ੍ਰੀਮਤੀ ਕਿਰਨਜੀਤ ਕੌਰ, ਸ੍ਰੀਮਤੀ ਮਨਪ੍ਰੀਤ ਕੌਰ, ਸ੍ਰੀਮਤੀ ਲਖਵੀਰ ਕੌਰ ਅਤੇ ਮੀਡੀਆ ਕੋਰਡੀਨੇਟਰ ਸ੍ਰੀ ਅਕਸ਼ੈ ਕੁਮਾਰ ਮੋਜ਼ੂਦ ਰਹੇ l
0 comments:
एक टिप्पणी भेजें