Contact for Advertising

Contact for Advertising

Latest News

गुरुवार, 13 अप्रैल 2023

ਚਿੱਤਰਕੂਟ ਵਿਖੇ ਰਾਮ ਭਰਤ ਮਿਲਾਪ ਦੇਖ ਕੇ ਪੱਥਰ ਵੀ ਪਿਘਲ ਗਏ : ਸ਼੍ਰੀ ਬਾਲ ਵਿਆਸ ਵੇਂਕਟੇਸ਼ ਜੀ ਮਹਾਰਾਜ ਭਰਤ ਮਿਲਾਪ ਦਾ ਪ੍ਰਸੰਗ ਸੁਣ ਕੇ ਰਾਮ ਭਗਤ ਹੋਏ ਮੰਤਰ ਮੁਗਧ

 ਚਿੱਤਰਕੂਟ ਵਿਖੇ ਰਾਮ ਭਰਤ ਮਿਲਾਪ ਦੇਖ ਕੇ ਪੱਥਰ ਵੀ ਪਿਘਲ ਗਏ : ਸ਼੍ਰੀ ਬਾਲ ਵਿਆਸ  ਵੇਂਕਟੇਸ਼ ਜੀ ਮਹਾਰਾਜ                           ਭਰਤ ਮਿਲਾਪ ਦਾ ਪ੍ਰਸੰਗ ਸੁਣ ਕੇ ਰਾਮ ਭਗਤ ਹੋਏ ਮੰਤਰ ਮੁਗਧ

        ਬਰਨਾਲਾ, 13   ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਰਾਧਾ ਮਹਿਲਾ ਮੰਡਲ ਬਰਨਾਲਾ ਵੱਲੋਂ ਕੇ ਸੀ  ਰੋਡ ਬਰਨਾਲਾ ਵਿਖੇ ਨੀਰਜ ਬਾਲਾ ਦਾਨੀਆ ਦੀ ਦੇਖ ਰੇਖ ਹੇਠ  ਕਰਵਾਈ ਜਾ ਰਹੀ ਸ਼੍ਰੀ ਰਾਮ ਕਥਾ ਦੇ ਸੱਤਵੇਂ ਦਿਨ ਸ਼੍ਰੀ ਬਾਲ ਵਿਆਸ ਵੇਂਕਟੇਸ਼ ਮਹਾਰਾਜ (ਚਿੱਤਰਕੂਟ ਵਾਲੇ) ਨੇ ਭਰਤ ਮਿਲਾਪ ਦਾ ਪ੍ਰਸੰਗ ਸੁਣਾਉਂਦਿਆਂ ਕਿਹਾ ਕਿ ਇਹ ਉਹੀ ਚਿੱਤਰਕੂਟ ਹੈ ਜਿੱਥੇ ਰਾਮ ਅਤੇ ਭਰਤ ਦਾ ਮਿਲਾਪ ਹੋਇਆ ਸੀ। ਸ਼੍ਰੀ ਰਾਮ ਅਤੇ ਭਰਤ ਦਾ ਮਿਲਾਪ ਦੇਖ ਕੇ ਇੱਥੋਂ ਦੇ ਪੱਥਰ ਵੀ ਪਿਘਲ ਗਏ । ਭਰਤ ਸਾਰੇ ਤੀਰਥਾਂ ਦਾ ਜਲ ਲੈ ਕੇ ਚਿੱਤਰਕੂਟ ਵਿਖੇ ਰਾਜਤਿਲਕ ਲਈ ਆਏ ਸਨ। ਸ਼੍ਰੀ ਬਾਲ ਵਿਆਸ ਵੇਂਕਟੇਸ਼ ਮਹਾਰਾਜ ਨੇ ਕਿਹਾ ਕਿ ਭਰਤ ਮਿਲਾਪ ਦੇ ਪ੍ਰਸੰਗ ਤੋਂ ਭਰਾ ਦਾ ਭਰਾ ਪ੍ਰਤੀ ਪ੍ਰੇਮ ਦੀ ਸਿਖਿਆ ਮਿਲਦੀ ਹੈ ਪ੍ਰੰਤੂ ਵਰਤਮਾਨ ਸਮੇਂ ਵਿੱਚ ਲਾਲਚ ਚ ਆ ਕੇ ਭਰਾ, ਭਰਾ ਨਾਲ ਦੁਸ਼ਮਣਾਂ ਵਾਲਾ ਵਿਵਹਾਰ ਕਰ ਰਿਹਾ ਹੈ ਜੋ ਕਿ ਧਰਮ ਵਿਰੋਧੀ ਵਰਤਾਰਾ ਹੈ। ਭਰਾ ਨੂੰ ਭਰਾ ਪ੍ਰਤੀ ਤਿਆਗ , ਸੰਜਮ , ਧੀਰਜ ਅਤੇ ਪ੍ਰੇਮ ਰੱਖਣਾ ਚਾਹੀਦਾ ਹੈ। ਭਰਤ ਮਿਲਾਪ ਪ੍ਰਸੰਗ ਸਮੇਂ  ਬਹੁਤ ਹੀ  ਮਧੁਰ ਧੁਨਾਂ ਨੇ ਰਾਮ ਭਗਤਾਂ ਨੂੰ ਨੱਚਣ ਅਤੇ ਝੂੰਮਣ ਲਈ ਮਜਬੂਰ ਕਰ ਦਿੱਤਾ।  ਰਾਧਾ ਮਹਿਲਾ ਮੰਡਲ ਬਰਨਾਲਾ ਨੇ ਦੱਸਿਆ ਕਿ 16 ਅਪਰੈਲ ਦਿਨ ਐਤਵਾਰ ਨੂੰ ਸਵੇਰੇ 11 ਵਜੇ ਪ੍ਰਭੂ ਸ਼੍ਰੀ ਰਾਮ ਜੀ ਦਾ ਭੰਡਾਰਾ ਅਤੁੱਟ ਵਰਤੇਗਾ। ਇਸ ਮੌਕੇ ਰਾਧਾ ਮਹਿਲਾ ਮੰਡਲ ਬਰਨਾਲਾ ਦੀਆਂ ਵੰਦਨਾ ਰਾਣੀ, ਸਰਿਤਾ ਦਾਨੀਆ  ਕਿਰਨਾ ਰਾਣੀ, ਮੋਨਾ ਰਾਣੀ, ਪੁਸ਼ਪਾ ਸਿੰਗਲਾ, ਕਮਲੇਸ਼ ਰਾਣੀ,ਸੁਨੀਤਾ ਉੱਪਲੀ ਅਤੇ ਮੀਨੂੰ ਤੋਂ ਇਲਾਵਾ  ਪ੍ਰਭਾਤ ਦਿਵੇਦੀ, ਪੰਡਤ ਰਾਜਨ ਸੁਕਲਾ, ਅਮਰ ਨਾਥ ਪਾਂਡੇ, ਬਬੀਤਾ ਜਿੰਦਲ, ਸੋਮਾ ਭੰਡਾਰੀ,   ਮਹਿੰਦਰਪਾਲ ਗਰਗ, ਵੀਨੂੰ ਕੁਮਾਰ, ਰਾਜੇਸ਼ ਭੂਟਾਨੀ, ਅਸ਼ਵਨੀ ਸ਼ਰਮਾ , ਮੋਨਿਕਾ ਗਰਗ, ਹੇਮ ਰਾਜ ਵਰਮਾ,ਕੇਵਲ ਕ੍ਰਿਸ਼ਨ ਗਰਗ, ਰਾਜੇਸ਼ ਭੂਟਾਨੀ ਆਦਿ ਸੈਂਕੜੇ ਰਾਮ ਭਗਤ ਹਾਜ਼ਰ ਸਨ। ਉਨ੍ਹਾਂ  ਬਰਨਾਲਾ ਨਿਵਾਸੀਆਂ ਨੂੰ ਹਰ ਰੋਜ਼ ਕਥਾ ਚ ਪਹੁੰਚਣ ਦੀ ਅਪੀਲ ਕੀਤੀ ਹੈ।

 ਚਿੱਤਰਕੂਟ ਵਿਖੇ ਰਾਮ ਭਰਤ ਮਿਲਾਪ ਦੇਖ ਕੇ ਪੱਥਰ ਵੀ ਪਿਘਲ ਗਏ : ਸ਼੍ਰੀ ਬਾਲ ਵਿਆਸ  ਵੇਂਕਟੇਸ਼ ਜੀ ਮਹਾਰਾਜ                           ਭਰਤ ਮਿਲਾਪ ਦਾ ਪ੍ਰਸੰਗ ਸੁਣ ਕੇ ਰਾਮ ਭਗਤ ਹੋਏ ਮੰਤਰ ਮੁਗਧ
  • Title : ਚਿੱਤਰਕੂਟ ਵਿਖੇ ਰਾਮ ਭਰਤ ਮਿਲਾਪ ਦੇਖ ਕੇ ਪੱਥਰ ਵੀ ਪਿਘਲ ਗਏ : ਸ਼੍ਰੀ ਬਾਲ ਵਿਆਸ ਵੇਂਕਟੇਸ਼ ਜੀ ਮਹਾਰਾਜ ਭਰਤ ਮਿਲਾਪ ਦਾ ਪ੍ਰਸੰਗ ਸੁਣ ਕੇ ਰਾਮ ਭਗਤ ਹੋਏ ਮੰਤਰ ਮੁਗਧ
  • Posted by :
  • Date : अप्रैल 13, 2023
  • Labels :
  • Blogger Comments
  • Facebook Comments

0 comments:

एक टिप्पणी भेजें

Top