ਅਬਾਦਕਾਰਾਂ ਦੀਆਂ ਜਮੀਨਾਂ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ: ਕਿਸਾਨ ਯੂਨੀਅਨਾਂ
ਕਮਲੇਸ਼ ਗੋਇਲ ਖਨੌਰੀ
ਖਨੌਰੀ - ਇੱਥੇ ਨੇੜ੍ਹਲੇ ਪਿੰਡ ਅਰਨੋ ਵਿੱਚ ਅਬਾਦਕਾਰਾਂ ਦੀ ਜ਼ਮੀਨ ਵਿੱਚ ਅਬਾਦਕਾਰ ਕਿਸਾਨਾਂ ਤੇ ਕਿਸਾਨ ਯੂਨੀਅਨਾਂ ਦਾ ਭਾਰੀ ਇਕੱਠ ਹੋਇਆ , ਇਸ ਰੈਲੀ ਦਾ ਸੱਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ , ਜੋ ਅੱਜ ਆਬਾਦਕਾਰਾਂ ਦੀਆਂ ਜਮੀਨਾਂ ਤੇ ਅੱਜ ਪ੍ਰਸਾਸ਼ਨ ਨੇ ਕਬਜ਼ਾ ਕਰਨ ਆਉਣਾ ਸੀ ਉਸ ਦੇ ਵਿਰੋਧ ਵਿਚ ਰੈਲੀ ਕੀਤੀ ਗਈ। ਮੀਟਿੰਗ ਵਿੱਚ ਉਪ੍ਰੋਕਤ ਕਿਸਾਨ ਜਥਬੰਦੀਆਂ ਤੋਂ ਇਲਾਵਾ ਕਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕੁੱਲ ਹਿੰਦ ਕਿਸਾਨ ਸਭਾ ਅਤੇ ਅਬਾਦਕਾਰ ਪਟੇਦਾਰ ਸੰਘਰਸ਼ ਸੰਮਤੀ ਹਰਿਆਣਾ ਆਦਿ ਦੇ ਨੁੰਮਾਇਦੇ ਸਾਮਿਲ ਹੋਏ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾ ਕਾਰਜਕਰੀ ਮੈਂਬਰ ਮਨਜੀਤ ਸਿੰਘ ਨਿਆਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਾਕਿਸਤਾਨ ਤੋਂ ਉਜੜ ਕੇ ਆਏ ਕਿਸਾਨ ਜਿਹਨਾਂ ਇਸ ਤੋਂ ਕੀਤੇ ਵੱਧ ਜਮੀਨਾਂ ਪਿੱਛੇ ਛੱਡ ਕੇ ਆਏ ਨੇ ਉਹਨਾਂ ਨੇ ਕਈ ਦਹਾਕਿਆਂ ਤੋਂ ਹੱਢਤੋੜਵੀਂ ਮਿਹਨਤ ਕਰਕੇ ਬੰਜਰ ਜ਼ਮੀਨਾਂ ਨੂੰ ਉਪਜਾਊ ਬਣਾਇਆ ਹੈ ਹੁਣ ਜਮੀਨਾਂ ਆਬਾਦ ਹੋ ਗਈਆਂ ਤੇ ਸਰਕਾਰ ਕਬਜ਼ੇ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਡਾ ਜਰਨੈਲ ਸਿੰਘ ਕਾਲੇਕੇ ਨੇ ਕਿਹਾ ਇਹ ਅਬਾਦਕਾਰ 70 ਸਾਲਾਂ ਤੋਂ ਖੇਤੀ ਕਰ ਰਹੇ ਨੇ ਓਦੋਂ ਸਰਕਾਰਾਂ ਨੂੰ ਕਿਓਂ ਨੀ ਯਾਦ ਆਇਆ। ਬਹੁਤੇ ਕਿਸਨਾਂ ਇਹਨਾਂ ਜਮੀਨਾਂ ਵਿੱਚ ਘਰ ਬਣਾਏ ਹੋਏ ਹਨ ਹੁਣ ਇਹਨਾਂ ਜਮੀਨਾਂ ਤੇ ਸਰਕਾਰ ਹੱਕ ਜਤਾਕੇ ਪੁਲਿਸ ਦੀ ਮੱਦਦ ਲੈਕੇ ਬੁਲਡੋਜ਼ਰ ਦੀ ਯੂ ਪੀ ਨੀਤੀ ਨਾਲ ਕਬਜ਼ਾ ਕਰ ਰਹੀ ਹੈ ਇਸ ਧੱਕੇ ਨੂੰ ਕਿਸਾਨ ਕਦੇ ਵੀ ਸਹਿਣ ਨਹੀਂ ਕਰਨਗੇ। ਮੀਟਿੰਗ ਵਿੱਚ ਸਰਬਸੰਮਤੀ ਨਾਲ ਆਬਾਦਕਾਰਾਂ ਦੇ ਸੰਘਰਸ਼ ਲਈ ਸਾਂਝੀ ਕਮੇਟੀ "ਅਬਾਦਕਾਰ ਬਚਾਓ ਜ਼ਮੀਨ ਬਚਾਓ ਸੰਘਰਸ਼ ਕਮੇਟੀ ਬਲਾਕ ਪਾਤੜਾਂ ਦਾ ਗਠਨ ਕੀਤਾ ਗਿਆ ਜਿਸ ਵਿੱਚ ਲੋਕਲ ਕਿਸਾਨਾਂ ਵਿੱਚੋਂ ਜਸਬੀਰ ਸਿੰਘ , ਹਰਨੇਕ ਸਿੰਘ , ਸੁਖਵਿੰਦਰ ਸਿੰਘ , ਸਹਿਜੋਤ ਸਿੰਘ , ਕਮਲ ਸਿੰਘ ਜਸਵਿੰਦਰ ਸਿੰਘ ਕੇਹਰ ਸਿੰਘ, ਜੀਤ ਸਿੰਘ , ਦੱਮਨ ਸਿੰਘ , ਮਹਿੰਦਰ ਸਿੰਘ ਅਤੇ ਵਿਕਰਮਜੀਤ ਸਿੰਘ ਅਤੇ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਅਜੀਤ ਸਿੰਘ ਮਤੌਲੀ, ਬਲਜੀਤ ਸਿੰਘ ਕਰੀਮਨਗਰ, ਜਗਜੀਤ ਸਿੰਘ ਦੁਗਾਲ, ਰਾਮ ਚੰਦ ਚਨਾਗਰਾ, ਯਾਦਵਿੰਦਰ ਸਿੰਘ ਬੂਰੜ , ਮਨਦੀਪ ਸਿੰਘ ਭੂਤਗੜ, ਸੁਖਦੇਵ ਸਿੰਘ ਹਰਿਆਊ , ਯਾਨਪਾਲ ਸਿੰਘ ਕਾਂਗਥਲਾ, ਗੁਰਮੁੱਖ ਸਿੰਘ ਕਲਵਾਨੂ, ਅਵਤਾਰ ਸਿੰਘ ਬੂਰੜ ਨੂੰ ਸ਼ਾਮਿਲ ਕੀਤਾ ਗਿਆ ਤੇ ਇਸ ਕਮੇਟੀ ਦੀ ਅਗਵਾਈ ਵਿੱਚ ਕਿਸਾਨ ਯੂਨੀਅਨਾਂ ਸੰਘਰਸ਼ ਕਰਨਗੀਆਂ । ਰੈਲੀ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਨੇ ਜਿਵੇਂ ਪਹਿਲਾਂ 18 ਅਪ੍ਰੈਲ ਤੇ ਫਿਰ ਅੱਜ 28 ਅਪ੍ਰੈਲ ਨੂੰ ਅਰਣੋਂ ਪਿੰਡ ਦੇ ਆਬਾਦਕਾਰਾਂ ਦੀਆਂ ਜਮੀਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨੇ ਫਿਰ ਅਜਿਹੀ ਕੋਸ਼ਿਸ਼ ਕੀਤੀ ਤਾਂ ਕਿਸਾਨ ਇਸ ਦਾ ਮੂੰਹਤੋੜ ਜਵਾਬ ਦੇਣਗੇ ਅਤੇ ਸਰਕਾਰ ਨੂੰ ਕਿਹਾ ਕਿ ਇਸ ਤਰ੍ਹਾਂ ਕਬਜ਼ੇ ਕਰਨ ਦੀ ਬਜਾਏ ਅਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਕਾਨੂੰਨ ਬਣਾਕੇ ਇਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਸੰਬੋਧਨ ਕਰਦਿਆਂ ਵਿਆਖਿਆ ਸਾਹਿਤ ਜ਼ਮੀਨੀ ਵਿਵਾਦਾਂ ਬਾਰੇ ਬਾਰੀਕੀ ਨਾਲ ਚਾਨਣਾ ਪਾਉਂਦਿਆਂ ਦੱਸਿਆ ਕੀ ਕਿਵੇਂ ਸਰਕਾਰਾਂ ਹਮੇਸ਼ਾ ਰਸੂਖ਼ਬਾਨਾ ਦੇ ਹੱਕ ਵਿੱਚ ਤੇ ਗਰੀਬ ਕਿਸਾਨੀ ਦੇ ਵਿਰੁੱਧ ਚਲਦੀ ਆਈ ਹੈ। ਬਿਕਰਮਜੀਤ ਸਿੰਘ ਬਲਾਕ ਪ੍ਰਧਾਨ ਨੇ ਦੱਸਿਆ ਕਿ ਅਰਨੋ ਪਿੰਡ ਦੀ 575 ਏਕੜ ਜ਼ਮੀਨ ਵਿੱਚੋ 208 ਏਕੜ ਦੇ ਕਬਜ਼ਾ ਵਰੰਟ ਸਰਕਾਰ ਵੱਲੋ ਜਾਰੀ ਕੀਤੇ ਗਏ ਸਨ ਜਿਸ ਤੇ ਕਿਸਾਨਾਂ ਨੇ ਵੱਡਾ ਇਕੱਠ ਕਰਕੇ ਸਰਕਾਰ ਦੀ ਕੋਸਿਸ ਨਕਾਮ ਕਰ ਦਿੱਤੀ। ਕਮੇਟੀ ਨੇ ਮੀਟਿੰਗ ਕਰਕੇ ਐਲਾਨ ਕੀਤਾ ਕਿ ਅਬਾਦਕਾਰਾਂ ਦੀਆਂ ਜਮੀਨਾਂ ਦੇ ਕਬਜ਼ੇ ਦੇ ਖਿਲਾਫ 15 ਮਈ ਨੂੰ ਪਾਤੜਾਂ ਸ਼ਹਿਰ ਵਿੱਚ ਰੋਹ ਭਰਿਆ ਵਿਸ਼ਾਲ ਮਾਰਚ ਕੀਤਾ ਜਾਵੇਗਾ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਯਾਦਵਿੰਦਰ ਸਿੰਘ ਬੂਰੜ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਗੁਰਨਾਮ ਸਿੰਘ ਢੈਂਠਲ, ਸੂਬਾ ਕਮੇਟੀ ਮੈਂਬਰ ਸਤਵੰਤ ਸਿੰਘ ਵਜੀਦਪੁਰ, ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਰਘਵੀਰ ਸਿੰਘ ਨਿਆਲ, ਹਰਭਜਨ ਸਿੰਘ ਧੂਹੜ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹਰਦੇਵ ਸਿੰਘ ਘੱਗਾ,ਅਮਰੀਕ ਸਿੰਘ ਘੱਗਾ, ਬਲਰਾਜ ਜੋਸ਼ੀ ਕੁੱਲ ਹਿੰਦ ਕਿਸਾਨ ਸਭਾ ਕੁਲਵੰਤ ਸਿੰਘ ਮੌਲਵੀਵਾਲਾ, ਅਬਾਦਕਾਰ ਪਟੇਦਾਰ ਸੰਘਰਸ਼ ਸੰਮਤੀ ਹਰਿਆਣਾ ਅਤੇ ਜਸਵੀਰ ਸਿੰਘ ਅਰਨੋ,ਹਰਨੇਕ ਸਿੰਘ ਪ੍ਰਧਾਨ ਲੋਕਲ ਗੁਰੁਦਵਾਰਾ ਕਮੇਟੀ, ਗੁਰਦੀਪ ਸਿੰਘ ਅਰਨੋ, ਸੁਖਵਿੰਦਰ ਸਿੰਘ, ਕੇਹਰ ਸਿੰਘ, ਮਹਿੰਦਰ ਸਿੰਘ,ਕਰਨੈਲ ਸਿੰਘ, ਬਲਾਕ ਪ੍ਰਧਾਨ ਜਗਤਾਰ ਸਿੰਘ ਬਰਸਟ, ਆਦਿ ਨੇ ਸੰਬੋਧਨ ਕੀਤਾ।
0 comments:
एक टिप्पणी भेजें