Contact for Advertising

Contact for Advertising

Latest News

मंगलवार, 11 अप्रैल 2023

ਫਲਾਇੰਗ ਸਕੂਐਡ ਵੱਲੋ ਸ.ਹ.ਸਕੂਲ ਬਨਾਰਸੀ ਦੀ ਅਚਨਚੇਤ ਚੈਕਿੰਗ

 ਫਲਾਇੰਗ ਸਕੂਐਡ ਵੱਲੋ ਸ.ਹ.ਸਕੂਲ ਬਨਾਰਸੀ ਦੀ ਅਚਨਚੇਤ ਚੈਕਿੰਗ


 

 ਕਮਲੇਸ਼ ਗੋਇਲ ਖਨੌਰੀ 

ਖਨੌਰੀ 10 ਅਪ੍ਰੈਲ - ਖਨੌਰੀ ਦੇ ਨਜ਼ਦੀਕ ਪਿੰਡ ਬਨਾਰਸੀ ਜਿਲ੍ਹਾ ਸੰਗਰੂਰ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਨਿਯੁਕਤ ਫਲਾਇੰਗ ਸਕੁਐਡ ਦੁਆਰਾ ਸਕੂਲ ਦਾ ਬਰੀਕੀ ਨਾਲ ਨਿਰੀਖਣ ਕੀਤਾ ਗਿਆ, ਡਾ: ਓਮ ਪ੍ਰਕਾਸ਼ ਸੇਤੀਆ ਬਤੌਰ ਇੰਚਾਰਜ ਫਲਾਇੰਗ ਸਕੁਐਡ ਆਪਣੀ ਟੀਮ ਸ਼੍ਰੀਮਤੀ ਸੰਦੀਪ ਕੌਰ , ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਸ਼੍ਰੀ ਦਰਸ਼ਨ ਸਿੰਘ ਅੰਗਰੇਜ਼ੀ ਮਾਸਟਰ ਦੇ ਨਾਲ ਬਨਾਰਸੀ ਸਕੂਲ ਵਿਖੇ ਪਹੁੰਚੇ ਜਿਨ੍ਹਾਂ ਨੇ ਵੱਖ-ਵੱਖ ਕਲਾਸਾਂ ਦਾ ਨਰੀਖਣ ਕੀਤਾ  ਵਿਦਿਆਰਥੀਆਂ ਨਾਲ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਬਾਰੇ  ਵਿਚਾਰ ਸਾਂਝੇ ਕੀਤੇ , ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ , ਦੁਪਹਿਰ ਦਾ ਖਾਣਾ ਖਾ ਰਹੇ ਬੱਚਿਆਂ ਨਾਲ ਬੈਠ ਕੇ ਦੁਪਹਿਰ ਦਾ ਖਾਣਾ ਖਾ ਕੇ ਭੋਜਨ ਦਾ ਨਿਰੀਖਣ ਕੀਤਾ। ਪੰਜਵੀਂ ਕਲਾਸ ਦੇ ਫਸਟ ,ਸੈਕਿੰਡ ਅਤੇ ਥਰਡ ਵਿਦਿਆਰਥੀਆਂ ਨੂੰ ਟਰਾਫ਼ੀ ਦੇ ਕੇ  ਸਨਮਾਨਿਤ ਕੀਤਾ ,ਹੈਡ ਮਾਸਟਰ ਸ੍ਰੀ ਮੁਕੇਸ਼ ਕੁਮਾਰ , ਪ੍ਰਾਇਮਰੀ ਹੈੱਡ ਮਿਸਟ੍ਰੈਸ ਸ੍ਰੀਮਤੀ ਪਰਮਜੀਤ ਕੌਰ ਦੇ ਨਾਲ ਐੱਸ. ਐਮ.ਸੀ. ਕਮੇਟੀ ਵੱਲੋਂ ਸ੍ਰੀ ਕੁਲਦੀਪ ਸ਼ਰਮਾ, ਸਫੀ ਮੁਹੰਮਦ ਅਤੇ ਸਮੂਹ ਸਟਾਫ ਵੱਲੋਂ ਡਾ: ਓਮ ਪ੍ਰਕਾਸ਼ ਸੇਤੀਆ ਦਾ ਸਨਮਾਨ ਕੀਤਾ ਗਿਆ, ਸ੍ਰੀ ਕੁਲਦੀਪ ਸ਼ਰਮਾ ਵੱਲੋਂ ਟੀਮ ਨਾਲ ਵਰਤਮਾਨ ਸਿੱਖਿਆ ਪ੍ਰਣਾਲੀ, ਵਾਤਾਵਰਨ ਅਤੇ ਪਾਣੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਹੈਡ ਮਾਸਟਰ ਸ੍ਰੀ ਮੁਕੇਸ਼ ਕੁਮਾਰ , ਪ੍ਰਾਇਮਰੀ ਹੈੱਡ ਮਿਸਟ੍ਰੈਸ ਸ੍ਰੀਮਤੀ ਪਰਮਜੀਤ ਕੌਰ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ , ਖੇਡਾਂ ਅਤੇ ਵਿਦਿਅਕ ਪ੍ਰਾਪਤੀਆਂ ਬਾਰੇ ਟੀਮ ਨੂੰ ਜਾਣੂ ਕਰਵਾਇਆ। ਡਾ: ਓਮ ਪ੍ਰਕਾਸ਼ ਸੇਤੀਆ ਵੱਲੋਂ ਸਕੂਲ ਦੀ ਵਿਜਿਟਰ ਬੁੱਕ ਵਿੱਚ ਨੋਟ ਇੰਦਰਾਜ ਕੀਤਾ ਜਿਸ ਵਿੱਚ ਸਮੂਹ ਅਧਿਆਪਕਾਂ ਅਤੇ ਐੱਸ. ਐਮ.ਸੀ ਕਮੇਟੀ ਦੀ ਕਾਰਗੁਜ਼ਾਰੀ ਨੂੰ ਕਾਬਲੇ-ਤਾਰੀਫ਼ ਕਿਹਾ।

 ਫਲਾਇੰਗ ਸਕੂਐਡ ਵੱਲੋ ਸ.ਹ.ਸਕੂਲ ਬਨਾਰਸੀ ਦੀ ਅਚਨਚੇਤ ਚੈਕਿੰਗ
  • Title : ਫਲਾਇੰਗ ਸਕੂਐਡ ਵੱਲੋ ਸ.ਹ.ਸਕੂਲ ਬਨਾਰਸੀ ਦੀ ਅਚਨਚੇਤ ਚੈਕਿੰਗ
  • Posted by :
  • Date : अप्रैल 11, 2023
  • Labels :
  • Blogger Comments
  • Facebook Comments

0 comments:

एक टिप्पणी भेजें

Top