Contact for Advertising

Contact for Advertising

Latest News

शनिवार, 15 अप्रैल 2023

ਸਾਹਿਤਕਾਰ ਬੇਗਮਪੁਰੇ ਦੀ ਉਸਾਰੀ ਲਈ ਲਾਮਬੰਦ ਹੋਣ: ਰਣਜੀਤ ਆਜ਼ਾਦ ਕਾਂਝਲਾ

 ਸਾਹਿਤਕਾਰ ਬੇਗਮਪੁਰੇ ਦੀ ਉਸਾਰੀ ਲਈ ਲਾਮਬੰਦ ਹੋਣ: ਰਣਜੀਤ ਆਜ਼ਾਦ ਕਾਂਝਲਾ

    ਕਮਲੇਸ਼ ਗੋਇਲ ਖਨੌਰੀ 

ਸੰਗਰੂਰ, 15 ਅਪ੍ਰੈਲ- “ਆਰਥਿਕ , ਸਮਾਜਿਕ , ਰਾਜਨੀਤਕ ਅਤੇ ਧਾਰਮਿਕ ਤੌਰ ’ਤੇ ਅਪੰਗ ਕੀਤੇ ਜਾ ਰਹੇ ਆਮ ਆਦਮੀ ਨੂੰ ਸੁੱਖ ਦਾ ਸਾਹ ਦਿਵਾਉਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਸਾਹਿਤਕਾਰ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਬੇਗਮਪੁਰੇ ਦੀ ਉਸਾਰੀ ਲਈ ਲਾਮਬੰਦ ਹੋਣ।” ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਈਟਿੰਗ ਮਾਲ ਸੰਗਰੂਰ ਵਿਖੇ ਕਰਵਾਏ ਗਏ ਉੱਭਰਦੇ ਕਵੀ ਅਮਨ ਜੱਖਲਾਂ ਦੀ ਪੁਸਤਕ ’ਕਿਰਤ’ ਦੇ ਲੋਕ-ਅਰਪਣ ਸਮਾਗਮ ਵਿੱਚ ਬੋਲਦਿਆਂ, ਸਿਰਮੌਰ ਪੰਜਾਬੀ ਸਾਹਿਤਕਾਰ ਰਣਜੀਤ ਆਜ਼ਾਦ ਕਾਂਝਲਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਹੇ। ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜ਼ਿਲ੍ਹਾ ਯੁਵਾ ਅਧਿਕਾਰੀ ਸ੍ਰੀ ਰਾਹੁਲ ਸੈਣੀ ਨੇ ਕਿਹਾ ਕਿ ਅਮਨ ਜੱਖਲਾਂ ਇੱਕ ਵਧੀਆ ਲੇਖਕ ਹੋਣ ਦੇ ਨਾਲ-ਨਾਲ ਇੱਕ ਵਧੀਆ ਸਮਾਜ-ਸੇਵਕ ਵਜੋਂ ਵੀ ਯਤਨਸ਼ੀਲ ਹਨ। ਪੁਸਤਕ ਸਬੰਧੀ ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਡਾ. ਮੀਤ ਖਟੜਾ ਨੇ ਕਿਹਾ ਕਿ ਪੁਸਤਕ ਵਿਚਲਾ ਦਰਦ ਅਮਨ ਜੱਖਲਾਂ ਦਾ ਹੱਡੀਂ ਹੰਢਾਇਆ ਦਰਦ ਹੈ। ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਵਿਚਾਰਧਾਰਕ ਪ੍ਰਪੱਕਤਾ ਅਤੇ ਸੁਹਜ ਅਮਨ ਜੱਖਲਾਂ ਦੀ ਕਵਿਤਾ ਦਾ ਹਾਸਲ ਹਨ। ਕਰਮ ਸਿੰਘ ਜ਼ਖ਼ਮੀ ਨੇ ਕਿਹਾ ਅਮਨ ਜੱਖਲਾਂ ਕਿਰਤੀ ਲੋਕਾਂ ਦਾ ਪੱਖ ਲੈਣ ਵਾਲੇ ਨਿਧੜਕ ਲੇਖਕ ਹਨ। ਮਾਸਟਰ ਰਾਮ ਚੰਦ ਸ਼ਰਮਾ ਨੇ ਕਿਹਾ ਕਿ ਅਮਨ ਜੱਖਲਾਂ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਸੂਖਮ ਸੂਝ ਰੱਖਣ ਵਾਲੇ ਕਵੀ ਹਨ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਅਮਨ ਜੱਖਲਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਇਨਸਾਨਾਂ ਦੇ ਨਾਲ-ਨਾਲ ਪਸ਼ੂਆਂ ਅਤੇ ਰੁੱਖਾਂ ਨੂੰ ਹੱਕ ਦਿੱਤੇ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਵਡਮੁੱਲਾ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਜ਼ਿਲ੍ਹਾ ਯੁਵਾ ਅਧਿਕਾਰੀ ਸ੍ਰੀ ਰਾਹੁਲ ਸੈਣੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਜਗਜੀਤ ਸਿੰਘ ਲੱਡਾ ਨੂੰ ਮੀਤ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਲੋਟੇ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ।

ਉਪਰੰਤ ਕੁਲਵਿੰਦਰ ਕੁਮਾਰ ਬਹਾਦਰਗੜ੍ਹ ਦੇ ਖ਼ੂਬਸੂਰਤ ਗੀਤ ਨਾਲ ਸ਼ੁਰੂ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਦਲਬਾਰ ਸਿੰਘ, ਮੂਲ ਚੰਦ ਸ਼ਰਮਾ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਜਗਜੀਤ ਸਿੰਘ ਲੱਡਾ, ਜਸਪਾਲ ਸਿੰਘ ਸੰਧੂ, ਗਗਨਪ੍ਰੀਤ ਕੌਰ ਸੱਪਲ, ਗੁਰਿੰਦਰ ਸਿੰਘ ਪੰਜਾਬੀ, ਜਸਪਾਲ ਸਿੰਘ ਸਨੌਰ, ਹਰਬੰਸ ਲਾਲ ਗਰਗ, ਰਮੇਸ਼ਵਰ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਜਸਵੀਰ ਸਿੰਘ, ਮਲਕੀਤ ਸਿੰਘ, ਮੇਜਰ ਸਿੰਘ ਰਾਜਗੜ੍ਹ, ਵਰਿੰਦਰ ਕੁਮਾਰ ਜੱਖਲਾਂ, ਬਲਵੰਤ ਕੌਰ ਘਨੌਰੀ ਕਲਾਂ, ਖੁਸ਼ਪ੍ਰੀਤ ਕੌਰ, ਕਰਨਦੀਪ ਸਿੰਘ, ਤੇਜਿੰਦਰ ਸਿੰਘ ਅਣਜਾਣਾ, ਖੁਸ਼ਪ੍ਰੀਤ ਸਿੰਘ, ਦੇਸ਼ ਭੂਸ਼ਨ, ਪਰਮਜੀਤ ਕੌਰ, ਜਰਨੈਲ ਸਿੰਘ ਸੱਗੂ, ਜੱਗੂ ਸਿੰਘ, ਅਵਕਿਰਨ, ਸੁਰਿੰਦਰ ਸਿੰਘ, ਰਵਿੰਦਰ ਸਿੰਘ, ਸੁਰਜੀਤ ਸਿੰਘ ਮੌਜੀ, ਕਲਵੰਤ ਕਸਕ, ਸੁਖਦੇਵ ਸਿੰਘ, ਸ਼ਾਮ ਲਾਲ, ਹਰਪ੍ਰੀਤ ਕੌਰ, ਕੁਲਦੀਪ ਸਿੰਘ, ਬਲਵੀਰ ਸਿੰਘ, ਕਾਲਾ ਜੱਖਲਾਂ, ਜੱਗੀ ਮਾਨ, ਪੂਜਾ ਪੁੰਡਰਕ, ਪਵਨ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਸਹੋਤਾ, ਬਿੱਕਰ ਬੇਚੈਨ, ਮੱਖਣ ਸੇਖੂਵਾਸ. ਧਰਮੀ ਤੁੰਗਾਂ, ਖੁਸ਼ਪ੍ਰੀਤ ਕੌਰ, ਜੀਤ ਹਰਜੀਤ, ਸੁਖਵਿੰਦਰ ਸਿੰਘ, ਸਵਾਮੀ ਰਵਿੰਦਰ ਗੁਪਤਾ, ਕੁਲਵੰਤ ਖਨੌਰੀ, ਬਲਜਿੰਦਰ ਈਲਵਾਲ ਅਤੇ ਗੁਰਜੀਤ ਕੌਰ ਆਦਿ ਕਵੀਆਂ ਨੇ ਹਿੱਸਾ ਲਿਆ। ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।

ਸਾਹਿਤਕਾਰ ਬੇਗਮਪੁਰੇ ਦੀ ਉਸਾਰੀ ਲਈ ਲਾਮਬੰਦ ਹੋਣ: ਰਣਜੀਤ ਆਜ਼ਾਦ ਕਾਂਝਲਾ
  • Title : ਸਾਹਿਤਕਾਰ ਬੇਗਮਪੁਰੇ ਦੀ ਉਸਾਰੀ ਲਈ ਲਾਮਬੰਦ ਹੋਣ: ਰਣਜੀਤ ਆਜ਼ਾਦ ਕਾਂਝਲਾ
  • Posted by :
  • Date : अप्रैल 15, 2023
  • Labels :
  • Blogger Comments
  • Facebook Comments

0 comments:

एक टिप्पणी भेजें

Top