Contact for Advertising

Contact for Advertising

Latest News

बुधवार, 5 अप्रैल 2023

ਪਿੰਡ ਨਾਈਵਾਲਾ ਵਿੱਚ ਸ਼ਰਾਰਤੀ ਅਨਸਰਾਂ ਨੇ ਪੈਦਾ ਕੀਤਾ ਸਹਿਮ ਦਾ ਮਾਹੌਲ

 ਪਿੰਡ ਨਾਈਵਾਲਾ ਵਿੱਚ ਸ਼ਰਾਰਤੀ ਅਨਸਰਾਂ ਨੇ ਪੈਦਾ ਕੀਤਾ ਸਹਿਮ ਦਾ ਮਾਹੌਲ

 

ਬਰਨਾਲਾ, 5 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਹਲਕਾ ਮਹਿਲਕਲਾਂ ਦੇ ਪਿੰਡ ਨਾਈਵਾਲਾ (ਸ਼ੇਰ ਸਿੰਘ ਪੁਰਾ ) ਵਿੱਚ ਬੀਤੀ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਬੀਤੀ ਰਾਤ ਇਹਨਾ ਸ਼ਰਾਰਤੀ ਅਨਸਰਾਂ ਵੱਲੋਂ ਬਿਨਾ ਕਾਰਨ ਕੁੱਝ ਘਰਾਂ ਅੰਦਰ ਪਥਰਾਅ ਕੀਤਾ ਗਿਆ ਅਤੇ ਦਰਵਾਜੇ ਭੰਨਣ ਦੀ ਕੋਸ਼ਿਸ਼ ਕੀਤੀ ਗਈ।  ਪਹਿਲਾਂ ਵੀ ਇਸ ਪਿੰਡ ਦੇ ਸੇਹਤ ਕੇਂਦਰ ਵਿੱਚ ਚੋਰੀ ਹੋ ਚੁੱਕੀ ਹੈ ਅਤੇ ਕੁੱਝ ਦਿਨ ਪਹਿਲਾਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਸਕੂਲ ਵਿੱਚ ਇਮਾਰਤ ਉਸਾਰੀ ਵਾਲੇ ਮਜਦੂਰ ਹੋਣ ਕਾਰਨ ਚੋਰੀ ਤੋਂ ਬਚਾਅ ਹੋ ਗਿਆ। ਖਬਰ ਲਿਖੇ ਜਾਣ ਤੱਕ ਹਲਕਾ ਵਿਧਾਇਕ ਦੇ ਪੀ.ਏ.  ਨੂੰ ਇਸ ਮਸਲੇ ਸੰਬੰਧੀ ਸੂਚਨਾ ਦਿੱਤੀ ਜਾ ਚੁੱਕੀ ਸੀ। ਇਸ ਮੌਕੇ ਹਾਜਰ ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਜਸਪਾਲ ਸਿੰਘ, ਮੋਹਨ ਸਿੰਘ, ਹਰਮਨ ਸਿੰਘ ਅਤੇ ਇਲਾਕਾ ਨਿਵਾਸੀਆ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਇੰਨਾ ਵਧ ਰਹੀਆਂ ਘਟਨਾਵਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਲੋਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਨ।

ਪਿੰਡ ਨਾਈਵਾਲਾ ਵਿੱਚ ਸ਼ਰਾਰਤੀ ਅਨਸਰਾਂ ਨੇ ਪੈਦਾ ਕੀਤਾ ਸਹਿਮ ਦਾ ਮਾਹੌਲ
  • Title : ਪਿੰਡ ਨਾਈਵਾਲਾ ਵਿੱਚ ਸ਼ਰਾਰਤੀ ਅਨਸਰਾਂ ਨੇ ਪੈਦਾ ਕੀਤਾ ਸਹਿਮ ਦਾ ਮਾਹੌਲ
  • Posted by :
  • Date : अप्रैल 05, 2023
  • Labels :
  • Blogger Comments
  • Facebook Comments

0 comments:

एक टिप्पणी भेजें

Top