ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਪ੍ਰਕਾਸ਼ ਸਿੰਘ ਬਾਦਲ ਦੇ ਆਕਾਲ ਚਲਾਣੇ ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਕਮਲੇਸ਼ ਗੋਇਲ ਖਨੌਰੀ ਖਨੌਰੀ 28 ਅਪ੍ਰੈਲ - ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਆਕਾਲ ਚਲਾਣੇ ਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਮੰਤਰੀ ਪੰਜਾਬ ਪ੍ਰਧਾਨ ਕੋਮਲ ਪ੍ਰੀਤ ਸਿੰਘ ਮਲਿਕ ਜੀ ਨੇ ਮੈਣ ਸਾਹਿਬ ਦੀ ਨਿਗਰਾਨੀ ਹੇਠ ਸ੍ਰ, ਪ੍ਰਕਾਸ਼ ਸਿੰਘ ਬਾਦਲ ਦੇ ਆਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਦਲ ਸਹਿਬ ਪੰਜਾਬ ਦੇ ਲਗਾਤਾਰ ਪੰਜ ਵਾਰ ਮੁੱਖ ਮੰਤਰੀ ਰਹੇ , ਇਹ ਇਕ ਨਰਮ ਦਿਲ ਦੇ ਤੇ ਲੋਕਾਂ ਨਾਲ ਓਹਨਾਂ ਦੇ ਦੁੱਖ ਸੁੱਖ ਨੂੰ ਲੈ ਕੇ ਹਰੇਕ ਦੇ ਨਾਲ ਵਿਚਰਨ ਵਾਲੇ ਇੰਨਸਾਨ ਸਨ। ਓਹ ਜਮੀਨ ਨਾਲ ਜੁੜੇ ਹੋਏ ਅਤੇ ਸਿਆਸਤ ਦੇ ਚੰਗੇ ਮਾਲਕ ਸਨ। ਓਹ ਇੱਕ ਦਰਵੇਸ ਅਤੇ ਸਿਆਸਤਦਾਨੰ ਵਜੋਂ ਜਾਣੇ ਜਾਂਦੇ ਨੇਤਾ ਸਨ। ਓਹਨਾਂ ਦੇ ਜਾਣ ਨਾਲ਼ ਪੂਰੀ ਪੰਜਾਬੀਅਤ ਨੂੰ ਬਹੁੱਤ ਵੱਡਾ ਘਾਟਾ ਪਿਆ ਹੈ। ਓਹਨਾਂ ਨੂੰ ਰਾਜਨੀਤੀ ਅਤੇ ਸਿਆਸਤ ਦਾ ਵੱਡਾ ਹਿੱਸਾ ਹੋਣ ਕਾਰਨ ਓਹਨਾਂ ਨੂੰ ਬਾਬਾ ਬੋਹੜ ਵੀ ਕਿਹਾ ਜਾਂਦਾ ਸੀ ਕਿਉਕਿ ਓਹਨਾਂ ਦਾ ਪੰਜਾਬ ਦੇ ਪਾਣੀਆਂ ਨੂੰ ਹਰ ਪਾਸਿਓ ਬਚਾਉਣ ਅਤੇ ਸੋਨੇ ਦੀ ਚਿੜ੍ਹੀ ਬਣਾਉਣ ਆਦਿ ਵਿਚ ਬਹੁਤ ਵੱਡਾ ਹਿੱਸਾ ਸੀ। ਜੋਂ ਕਿ ਅੱਜ ਕੱਲ ਦੇ ਲੀਡਰਾਂ ਦੇ ਵੱਸ ਦੀ ਗੱਲ ਨਹੀ। ਓਹ ਨੇਕ ਦਿਲੀ ਅਤੇ ਦਰਵੇਸ ਸਭਾ ਦੇ ਮਾਲਕ ਸਨ। ਓਹ ਬਹੁੱਤ ਛੋਟੀ ਉਮਰ ਵਿੱਚ ਹੀ ਸਰਪੰਚ ਬਣ ਗਏ ਸੀ ਅਤੇ ਫਿਰ ਐਮ ਐਲ ਏ ਅਤੇ ਫਿਰ ਐਮ ਪੀ ਅਤੇ ਫ਼ਿਰ ਲਗਾਤਾਰ ਪੰਜ ਬਾਰ ਮੁੱਖ ਮੰਤਰੀ ਓਹਨਾਂ ਕਿਹਾ ਕਿ ਜੇਕਰ ਉਹ ਪੰਜਾਬ ਲਈ ਕੁੱਝ ਸੋਚਦੇ ਸੀ ਤਾਂਹੀ ਲੋਕਾਂ ਨੇਂ ਓਹਨਾ ਨੂੰ ਲਗਾਤਾਰ ਪੂਰੇ ਪੰਜ ਵਾਰ ਚੁਣਿਆ। ਉਹ ਗ਼ਰੀਬ, ਮਜਦੂਰ ਅਤੇ ਕਿਸਾਨਾਂ ਅਤੇ ਹਰੇਕ ਵਰਗ ਦੇ ਲੋੜਵੰਦ ਵਿਅਕਤੀਆ ਦੇ ਮਸੀਹਾ ਸਨ। ਇਸ ਮੌਕੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਮੈਣ, ਵਾਈਸ ਪ੍ਰਧਾਨ ਅਜਮੇਰ ਸਿੰਘ ਪੱਪੂ, ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਮੰਤਰੀ ਕੋਮਲ ਪ੍ਰੀਤ ਸਿੰਘ ਮਲਿਕ ਖਨੌਰੀ ਖ਼ੁਰਦ, ਅਵਕਾਸ਼ ਲੰਕੇਸ਼, ਜੋਨੀ ਲੰਕੇਸ਼, ਵਿਜੈ ਦਾਨਵ, ਵਿੱਕੀ, ਸੰਦੀਪ, ਮੋਹਨ ਦੀਪ ਸਿੰਘ ਅਠਵਾਲ, ਰਿਸ਼ੀਪਾਲ, ਹਰਬੰਸ, ਬਾਲਾ ਦੇਵੀ ਸੋਨੀਆ, ਗਗਨ ਮਲਿਕ, ਸਗਨ ਮਲਿਕ, ਵਿਕਰਮ ਜੀਤ ਮਲਿਕ, ਅਤੇ ਗੁਰਪ੍ਰੀਤ ਮਲਿਕ ਆਦਿ ਸ਼ਾਮਿਲ ਸਨ।
0 comments:
एक टिप्पणी भेजें