ਸ ਖਾਲਸਾ ਨੇ ਭਾਈ ਅੰਮਿ੍ਰਤਪਾਲ ਸਿੰਘ ਨੂੰ ਮਿਲਣ ਲਈ ਹਾਈਕੋਰਟ ਵਿਚ ਪੇਸ਼ ਕੀਤੀ ਅਰਜੀ ਸ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਬਰ ਪਾਰਲੀਮੈਟ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ
ਬਰਨਾਲਾ
ਡਾ ਰਾਕੇਸ਼ ਪੁੰਜ
ਲੋਕ ਹਿਤਾਂ ਦੀ ਰਾਖੀ ਲਈ ਆਪਣਾ ਸਭ ਖੁਸ਼ ਵਾਰ ਦੇਣ ਵਾਲੇ ਲੋਕ ਮਸੀਹਾ ਸ੍ਰ ਰਾਜਦੇਵ ਸਿੰਘ ਖ਼ਾਲਸਾ ਐਡਵੋਕੇਟ ਸਾਬਕਾ ਮੈਂਬਰ ਪਾਰਲੀਮੈਂਟ ਨੇਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਹਨ ਅਤੇ ਓਹਨਾ ਨੂੰ ਅਸਾਮ ਦੀ ਡੀਬਰੂਗੜ੍ਹ ਜੇਲ੍ਹ ਵਿਚ ਕਾਨੂੰਨੀ ਮੁਲਾਕ਼ਾਤ ਦੀ ਆਗਿਆ ਦਿੱਤੀ ਜਾਵੇ । ਸ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਬਰ ਪਾਰਲੀਮੈਟ ਨੇ ਇਹ ਪਟੀਸ਼ਨ ਪ੍ਰੀਤਬਿੰਦਰ ਸਿੰਘ ਧਾਲੀਵਾਲ ਐਡਵੋਕੇਟ ਚੰਡੀਗੜ੍ਹ ਰਾਹੀਂ ਦਾਇਰ ਕੀਤੀ ਹੈ ਜਿਸ ਤੇ ਮਾਨਯੋਗ ਹਾਈ ਕੋਰਟ ਵਿੱਚ ਸੁਣਵਾਈ ਲਈ ਜਲਦੀ ਹੀ ਤਰੀਕ ਮੁਕਰਰ ਹੋ ਜਾਵੇਗੀ । ਪਟੀਸ਼ਨ ਵਿਚ ਵਿਸਥਾਰ ਨਾਲ ਸਾਰੇ ਤੱਥਾਂ ਦਾ ਵਰਨਣ ਕੀਤਾ ਗਿਆ ਹੈ ਪਟੀਸ਼ਨ ਦੀ ਕਾਪੀ ਨਾਲ ਨੱਥੀ ਹੈ। ਇਹ ਜਾਣਕਾਰੀ ਮੀਡੀਆ ਨੂੰ ਸ ਖਾਲਸਾ ਦੇ ਪੀ ਏ ਸ ਅਵਤਾਰ ਸਿੰਘ ਸੰਧੂ ਨੇ ਦਿਤੀ । 9041440336
ਫਾਇਲ ਕੀਤੀ ਅਰਜ਼ੀ
0 comments:
एक टिप्पणी भेजें