Contact for Advertising

Contact for Advertising

Latest News

गुरुवार, 13 अप्रैल 2023

*ਫ਼ੀਲਖ਼ਾਨਾ ਸਕੂਲ ਵਿਖੇ ਖਾਲਸਾ ਸਾਜਨਾ ਦਿਵਸ, ਵਿਸ਼ਾਖੀ ਅਤੇ ਅੰਬੇਡਕਰ ਜੈਅੰਤੀ ਮਨਾਈ ਗਈ

 *ਫ਼ੀਲਖ਼ਾਨਾ ਸਕੂਲ ਵਿਖੇ ਖਾਲਸਾ ਸਾਜਨਾ ਦਿਵਸ, ਵਿਸ਼ਾਖੀ ਅਤੇ ਅੰਬੇਡਕਰ ਜੈਅੰਤੀ ਮਨਾਈ ਗਈ


*

   ਕਮਲੇਸ਼ ਗੋਇਲ ਖਨੌਰੀ 

    ਖਨੌਰੀ 13 ਅਪ੍ਰੈਲ -

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਵਿਖੇ   ਖਾਲਸਾ ਸਾਜਨਾ ਦਿਵਸ, ਵਿਸਾਖੀ ਅਤੇ ਡਾਕਟਰ ਅੰਬੇਡਕਰ ਜੈਯੰਤੀ ਮਨਾਈ ਗਈ। ਇਸ ਮੌਕੇ ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1699 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਮ ਲੋਕਾਂ ਨੂੰ ਸ਼ੇਰ ਬਣਾਉਣ ਦਾ ਮਹਾਨ ਕੰਮ ਕੀਤਾ ਸੀ ਤੇ ਉਨ੍ਹਾਂ ਦੱਸਿਆ ਕਿ ਕਿੰਝ ਮੁਗਲਾਂ ਦੀ ਸਤਾਈ ਜਨਤਾ ਨੂੰ ਦਸਮ ਪਿਤਾ ਨੇ ਖਾਲਸਾ ਰੂਪ ਦੇ ਕੇ ਸਮਾਨਤਾ ਅਤੇ ਖਾਲਸ ਰੂਪ ਦੇ ਕੇ ਇਕ ਪਰਮ ਮਨੁੱਖ ਦਾ ਨਿਰਮਾਣ ਕੀਤਾ ਸੀ । ਉਨਾਂ ਨੇ ਸਾਰਿਆਂ ਨੂੰ ਜਲਿਆਂ ਵਾਲੇ ਬਾਗ਼ ਦੀ ਘਟਨਾ ਅਤੇ ਸ਼ਹੀਦ ਉਧਮ ਸਿੰਘ ਜੀ ਦੇ ਬਦਲੇ ਬਾਰੇ ਵੀ ਯਾਦ ਕਰਵਾਇਆ, ਉਨ੍ਹਾਂ ਦੱਸਿਆ ਕਿ  ਕਿਸਾਨ ਆਪਣੀ ਪੱਕੀ ਹੋਈ ਫ਼ਸਲ ਨੂੰ ਵੇਖ ਕੇ ਖ਼ੁਸ਼ੀਆਂ ਦੇ ਵਿੱਚ ਝੂਮਦਾ ਹੈ। 14 ਅਪ੍ਰੈਲ ਦੇ ਮਹੱਤਵ ਬਾਰੇ ਬੋਲਦਿਆਂ ਕਿਹਾ ਕਿ ਕਿੰਝ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਗਰੀਬੀ ਅਤੇ ਜਾਤ-ਪਾਤ ਦਾ ਸਾਹਮਣਾ ਕਰਦੇ ਹੋਏ ਦੁਨੀਆਂ ਦੀ ਸਭ ਤੋਂ ਵੱਡੀਆਂ ਡਿਗਰੀਆਂ ਹਾਸਲ ਕੀਤੀਆਂ। ਉਹਨਾਂ ਨੇ ਸੰਬੋਧਨ ਤੋਂ ਪਹਿਲਾਂ ਡਾਕਟਰ ਬੀ਼. ਆਰ. ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ ਗਏ। ਇਸ ਮੌਕੇ ਐਨ ਐਸ ਐਸ ਪ੍ਰੋਗਰਾਮ ਅਫਸਰ ਕਮ ਲੈਕਚਰਾਰ ਸ੍ਰੀ ਮਨੋਜ ਥਾਪਰ  ਜੀ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ, ਸੰਘਰਸ਼  ,ਉਨ੍ਹਾਂ ਦੇ ਮਿਸ਼ਨ , ਲਿਖਤਾਂ ਤੇ ਉਨ੍ਹਾਂ ਦੇ ਭਾਰਤੀ ਸੰਵਿਧਾਨ ਨੂੰ ਦਿੱਤੇ ਯੋਗਦਾਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ ਤੇ ਉਨ੍ਹਾਂ ਨੇ ਕਿਹਾ ਕਿ ਡਾਕਟਰ ਅੰਬੇਡਕਰ ਜੀ ਨੇ ਅਮਰੀਕਾ ਲੰਡਨ ਮੁੰਬਈ ਅਤੇ ਦੁਨੀਆਂ ਦੀ ਬਿਹਤਰੀਨ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਤੇ ਇਸ ਸਿੱਖਿਆ ਦੇ ਸਦਕਾ ਉਨ੍ਹਾਂ ਨੇ ਭਾਰਤ ਨੂੰ ਸਰਵੋਤਮ ਸੰਵਿਧਾਨ  ਦਿੱਤਾ। ਵਿਸਾਖੀ ਦੇ ਮਹੱਤਵ ਬਾਰੇ ਸ. ਨਰਿੰਦਰ ਪਾਲ ਸਿੰਘ ਜੀ ਨੇ ਆਪਣੇ ਵਡਮੁੱਲੇ ਵਿਚਾਰ ਪ੍ਰਗਟ ਕੀਤੇ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਇੱਕ ਉਸਾਰੂ ਸੇਧ ਵਾਲੀ ਕਵਿਤਾ ਵੀ ਸੁਣਾਈ। ਸਟੇਟ ਅਵਾਰਡੀ ਅਧਿਆਪਕ ਪਰਗਟ ਸਿੰਘ ਅਤੇ ਵਿਦਿਆਰਥੀਆਂ ਵੱਲੋਂ ਰਸਭਿੰਨਾ ਸ਼ਬਦ  ਪੇਸ਼ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਮੀਡੀਆ ਕੌਆਰਡੀਨੇਟਰ ਅਕਸ਼ੈ ਖਨੌਰੀ  ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਰਾਹਾਂ ਤੇ ਚੱਲਣ ਦੀ ਲੋੜ ਹੈ। ਕੁਲ ਮਿਲਾਕੇ ਲੱਗਭੱਗ 82 ਅਧਿਆਪਕਾਂ  ਅਤੇ 1253 ਵਿਦਿਆਰਥੀਆਂ ਨੇ ਇਸ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਨੰਦ ਮਾਣਿਆ।

*ਫ਼ੀਲਖ਼ਾਨਾ ਸਕੂਲ ਵਿਖੇ ਖਾਲਸਾ ਸਾਜਨਾ ਦਿਵਸ, ਵਿਸ਼ਾਖੀ ਅਤੇ ਅੰਬੇਡਕਰ ਜੈਅੰਤੀ ਮਨਾਈ ਗਈ
  • Title : *ਫ਼ੀਲਖ਼ਾਨਾ ਸਕੂਲ ਵਿਖੇ ਖਾਲਸਾ ਸਾਜਨਾ ਦਿਵਸ, ਵਿਸ਼ਾਖੀ ਅਤੇ ਅੰਬੇਡਕਰ ਜੈਅੰਤੀ ਮਨਾਈ ਗਈ
  • Posted by :
  • Date : अप्रैल 13, 2023
  • Labels :
  • Blogger Comments
  • Facebook Comments

0 comments:

एक टिप्पणी भेजें

Top