Contact for Advertising

Contact for Advertising

Latest News

शुक्रवार, 14 अप्रैल 2023

ਭਾਜਪਾ ਦੀ ਜ਼ਿਲ੍ਹਾ ਇਕਾਈ ਵੱਲੋਂ ਮਨਾਇਆ ਗਿਆ ਡਾਕਟਰ ਬੀ ਆਰ ਅੰਬੇਦਕਰ ਦਾ ਜਨਮ ਦਿਨ

 ਭਾਜਪਾ ਦੀ ਜ਼ਿਲ੍ਹਾ ਇਕਾਈ ਵੱਲੋਂ ਮਨਾਇਆ ਗਿਆ ਡਾਕਟਰ ਬੀ ਆਰ ਅੰਬੇਦਕਰ ਦਾ ਜਨਮ ਦਿਨ

।      


      ਬਰਨਾਲਾ , 14 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ)  ਭਾਜਪਾ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਦੀ ਅਗਵਾਈ ਚ ਭਾਰਤੀ ਜਨਤਾ ਪਾਰਟੀ ਦੀ ਜਿਲ੍ਹਾ ਇਕਾਈ ਵੱਲੋਂ  ਡਾਕਟਰ ਬੀ ਆਰ ਅੰਬੇਦਕਰ ਦਾ 132 ਵਾਂ ਜਨਮ ਦਿਨ ਡੀ ਸੀ ਕੰਪਲੈਕਸ ਬਰਨਾਲਾ ਵਿਖੇ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਪਿਤਾ ਸ੍ਰੀ ਰਾਮ ਜੀ ਅਤੇ ਮਾਤਾ ਭੀਮਾ ਬਾਈ ਦੀ ਕੁੱਖੋਂ ਮਹੂ (ਇੰਦੌਰ) ਵਿਖੇ ਹੋਇਆ। ਡਾਕਟਰ ਸਾਹਿਬ ਬਚਪਨ ਤੋਂ ਹੀ ਕਾਫੀ ਹੁਸ਼ਿਆਰ ਹੈ ਅਗਾਂਹਵਧੂ ਸੋਚ ਦੇ ਧਾਰਨੀ ਸਨ । ਉਨ੍ਹਾਂ ਨੇ ਉਸ ਸਮੇਂ ਜਦੋਂ ਭਾਰਤੀ ਲੋਕਾਂ ਨੂੰ ਵਿੱਦਿਆ ਪ੍ਰਾਪਤ ਕਰਨ ਦੇ  ਮੌਕੇ ਜਿਆਦਾ ਨਹੀਂ ਮਿਲਦੇ ਸਨ, ਉੱਚ ਵਿੱਦਿਆ ਹਾਸਲ ਕੀਤੀ। ਉਨ੍ਹਾਂ ਨੇ ਕਈ ਸਮਾਜ ਸੁਧਾਰਕ ਲਹਿਰਾਂ ਵਿੱਚ ਮੋਹਰੀ ਹੋ ਕੇ ਭਾਗ ਲਿਆ ਅਤੇ ਹਮੇਸ਼ਾ ਦੱਬੇ-ਕੁਚਲੇ ਲੋਕਾਂ ਲਈ ਅਵਾਜ਼ ਬੁਲੰਦ ਕੀਤੀ। ਉਨ੍ਹਾਂ ਵੱਲੋਂ ਦਿੱਤਾ ਗਿਆ ਨਾਅਰਾ ਪੜੋ, ਜੁੜੋ ਅਤੇ ਸੰਘਰਸ਼ ਕਰੋ ਨੇ ਲੋਕਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਲਿਖਣ ਦੀ ਜਿੰਮੇਵਾਰੀ ਦਿੱਤੀ ਗਈ ਜਿਸ ਨੂੰ ਉਨਾਂ ਨੇ ਪੂਰੀ ਤਨਦੇਹੀ ਨਾਲ ਨਿਭਾਇਆ। ਭਾਰਤ ਦੇਸ਼ ਉਨ੍ਹਾਂ ਦੀ ਇਸ ਦੇਣ ਲਈ ਹਮੇਸ਼ਾ ਰਿਣੀ ਰਹੇਗਾ। ਅੱਜ ਅਸੀਂ ਜੋ ਕਾਨੂੰਨੀ ਸੇਵਾਵਾਂ ਦਾ ਲਾਭ ਉਠਾ ਰਹੇ ਹਨ, ਉਹ ਉਨ੍ਹਾਂ ਦੁਆਰਾ ਤਿਆਰ ਕੀਤੇ ਸੰਵਿਧਾਨ ਕਾਰਨ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਬਰਨਾਲਾ ਜ਼ਿਲ੍ਹੇ ਦੇ ਸਾਰੇ ਮੰਡਲਾਂ ਵਿਖੇ ਵੀ ਮਨਾਇਆ ਗਿਆ। ਇਸ ਸਮੇਂ ਉਹਨਾਂ ਨਾਲ ਹਰਿੰਦਰ ਸਿੰਘ ਸਿੱਧੂ , ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ, ਧਰਮ ਸਿੰਘ ਫੌਜੀ,  ਸੋਮਨਾਥ ਸ਼ਰਮਾ ਤਪਾ, ਪਰਮਿੰਦਰ ਸਿੰਘ ਖੁਰਮੀ, ਗੁਰਦਰਸ਼ਨ ਸਿੰਘ ਬਰਾੜ,  ਲਵਲੀਨ ਭਾਰਦਵਾਜ, ਰਾਜੇਸ਼ ਗੋਇਲ ਰਾਜੂ, ਡਿੰਪਲ ਕਾਂਸਲ, ਗੁਰਬਖਸ਼ੀਸ਼  ਸਿੰਘ ਗੋਨੀ ਐਮ ਸੀ, ਵਿਕਰਮ ਗਿੱਲ, ਕਮਲ ਸ਼ਰਮਾ, ਰੂਪੀ ਕੌਰ, ਹਰਵਿੰਦਰ ਕੌਰ ਪੰਮੀ, ਰਾਣੀ ਕੌਰ ਠੀਕਰੀਵਾਲ,ਸੋਮ ਨਾਥ ਹੰਡਿਆਇਆ, ਕਮਲ ਜਵੰਧਾ ਅਤੇ ਸੰਦੀਪ ਜੇਠੀ ਆਦਿ ਹਾਜ਼ਰ ਸਨ।

 ਭਾਜਪਾ ਦੀ ਜ਼ਿਲ੍ਹਾ ਇਕਾਈ ਵੱਲੋਂ ਮਨਾਇਆ ਗਿਆ ਡਾਕਟਰ ਬੀ ਆਰ ਅੰਬੇਦਕਰ ਦਾ ਜਨਮ ਦਿਨ
  • Title : ਭਾਜਪਾ ਦੀ ਜ਼ਿਲ੍ਹਾ ਇਕਾਈ ਵੱਲੋਂ ਮਨਾਇਆ ਗਿਆ ਡਾਕਟਰ ਬੀ ਆਰ ਅੰਬੇਦਕਰ ਦਾ ਜਨਮ ਦਿਨ
  • Posted by :
  • Date : अप्रैल 14, 2023
  • Labels :
  • Blogger Comments
  • Facebook Comments

0 comments:

एक टिप्पणी भेजें

Top