ਨਵਨੀਤ ਕੌਰ ਪਟਿਆਲਾ ਨੇ ਪੇਂਟਿੰਗ ਮੁਕਾਬਲਿਆਂ ਚ ਕੀਤੀ ਸ਼ਾਨਦਾਰ ਪ੍ਰਾਪਤੀ
।
ਬਰਨਾਲਾ,27 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਹਲਕੇ ਦੀ ਸਮਾਜ ਸੇਵੀ ਸੰਸਥਾ ਪਰਿਵਰਤਨ (ਮਾਲਵਾ ਫਰੈਂਡਸ ਵੈਲਫੇਅਰ ਸੁਸਾਇਟੀ) ਧੂਰੀ ਵੱਲੋਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਸੰਸਥਾ ਦੇ ਆਗੂ ਵਿਕਰਮਜੀਤ ਸਿੰਘ ਦੀ ਅਗਵਾਈ ਚ ਪੈਨਸਿਲ ਆਰਟਿਸਟ ਹਰਬੰਸ ਸਿੰਘ ਢਿੱਲੋਂ ( ਪਿਤਾ ਉੱਘੇ ਕਲਾਕਾਰ ਬੀਨੂੰ ਢਿੱਲੋਂ) ਦੀ ਯਾਦ ਚ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ 600 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਨਵਨੀਤ ਕੌਰ ਪਟਿਆਲਾ ਪੁੱਤਰੀ ਗੁਰਮੀਤ ਸਿੰਘ ਮੀਮਸਾ ਵਾਸੀ ਬਰਨਾਲਾ ਨੇ ਓਪਨ ਵਰਗ ਦੇ ਸੈਂਕੜੇ ਵਿਦਿਆਰਥੀਆਂ ਚੋਂ ਚੌਥੀ ਪੁਜੀਸ਼ਨ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਾਪਤੀ ਕੀਤੀ। ਇਸ ਮੌਕੇ ਨਵਨੀਤ ਕੌਰ ਪਟਿਆਲਾ ਦਾ ਸਨਮਾਨ ਕੀਤਾ ਗਿਆ। ਹਰਜੀਤ ਸਿੰਘ ਸੋਹੀ ਅਤੇ ਪ੍ਰਸਿੱਧ ਆਰਟਿਸਟ ਗੁਰਪ੍ਰੀਤ ਸਿੰਘ ਬਠਿੰਡਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਨ੍ਹਾਂ ਪੇਂਟਿੰਗ ਮੁਕਾਬਲਿਆਂ ਦੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੌਸਲਾ ਅਫਜ਼ਾਈ ਕੀਤੀ ਗਈ। ਮੁੱਖ ਮਹਿਮਾਨ ਹਰਜੀਤ ਸਿੰਘ ਸੋਹੀ ਅਤੇ ਗੁਰਪ੍ਰੀਤ ਸਿੰਘ ਬਠਿੰਡਾ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਬਰਨਾਲਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਬਰਨਾਲਾ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਮੀਮਸਾ ਨੇ ਪੂਰੀ ਤਨਦੇਹੀ ਨਾਲ ਮੁਕਾਬਲਿਆਂ ਦੀ ਪਰਖ ਸਬੰਧੀ ਡਿਊਟੀ ਦਿੱਤੀ ਅਤੇ ਮੁਕਾਬਲਿਆਂ ਦੀ ਸਫ਼ਲਤਾ ਲਈ ਤਨਦੇਹੀ ਨਾਲ ਯੋਗਦਾਨ ਪਾਇਆ।
0 comments:
एक टिप्पणी भेजें